11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਰਦੂਲ ਸਿੰਘ ਮਰਵਾਹਾ ਨੇ ਇੰਗਲੈਂਡ ਦੇ ਸ਼ਹਿਰ ਸੋਲੀਹੁੱਲ ਦੇ ਨਵੇਂ ਮੇਅਰ ਵਜੋਂ ਸੰਭਾਲਿਆ

ਅਜੀਤ ਡੈਸਕ 29-05-2026
ਲੰਡਨ, 28 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਕ ਇਤਿਹਾਸਕ ਤੇ ਮਾਣਮੱਤੇ ਪਲ ਦÏਰਾਨ, ਸੋਲੀਹੁੱਲ ਦੇ ਨਵੇਂ ਮੇਅਰ ਕੌਂਸਲਰ ਸਰਦੂਲ ਸਿੰਘ ਮਰਵਾਹਾ ਨੇ ਸਾਲ 2026-2027 ਲਈ ਅਧਿਕਾਰਤ ਤÏਰ 'ਤੇ ਆਪਣਾ ਅਹੁਦਾ ਸੰਭਾਲ ਲਿਆ ਹੈ | ਆਪਣੇ ਸਵਾਗਤੀ ਭਾਸ਼ਣ 'ਚ ਉਨ੍ਹਾਂ ਨੇ ਕੌਂਸਲ ਮੈਂਬਰਾਂ, ਪਤਵੰਤੇ ਸੱਜਣਾਂ ਤੇ ਸਥਾਨਕ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਮੇਅਰ ਨੇ ਇਸ ਜ਼ਿੰਮੇਵਾਰੀ ਨੂੰ ਇਕ ਵੱਡਾ ਮਾਣ ਦੱਸਦਿਆਂ ਕਿਹਾ ਕਿ ਕੌਂਸਲ ਦੇ ਮੈਂਬਰਾਂ ਵੱਲੋਂ ਮੈਨੂੰ ਇਸ ਭੂਮਿਕਾ ਲਈ ਚੁਣਿਆ ਜਾਣਾ ਇਕ ਅਜਿਹਾ ਮਾਣ ਹੈ ਜਿਸ ਨੂੰ ਮੈਂ ਕਦੇ ਵੀ ਹਲਕੇ 'ਚ ਨਹੀਂ ਲਵਾਂਗਾ | ਮੈਂ ਤੁਹਾਡੇ ਵੱਲੋਂ ਜਤਾਏ ਭਰੋਸੇ ਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦੀ ਹਾਂ | ਪੰਜਾਬੀ ਬੋਲੀ ਦੇ ਹਿਤੈਸ਼ੀ ਮਰਵਾਹਾ 1965 'ਚ ਯੂ.ਕੇ. ਦੇ ਸਭ ਤੋਂ ਪਹਿਲੇ ਪੰਜਾਬੀ ਭੰਗੜਾ ਸਮੂਹਾਂ ਵਿਚੋਂ ਇਕ 'ਦ ਮੁਸਾਫ਼ਿਰਸ' ਦੇ ਸੰਸਥਾਪਿਕ ਹਨ | ਇਸ ਦੇ ਨਾਲ ਹੀ ਉਹ ਜਨਤਕ ਬੁਲਾਰੇ, ਕਵੀ ਤੇ ਲੇਖਕ ਵਜੋਂ ਵੀ ਸਰਗਰਮ ਰਹੇ ਹਨ | ਬਰਤਾਨੀਆ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ ਵਲੋਂ ਐਮ. ਬੀ. ਈ. ਦੇ ਸ਼ਾਹੀ ਸਨਮਾਨ ਨਾਲ ਸਨਮਾਨਿਤ ਹੋ ਚੁੱਕੇ ਮਰਵਾਹਾ 1982 'ਚ ਪਹਿਲੀ ਵਾਰ ਬਰਮਿੰਘਮ ਤੋਂ ਕੌਂਸਲਰ ਬਣੇ ਸਨ | 1995 ਤੋਂ ਜਸਟਿਸ ਆਫ਼ ਪੀਸ ਦੀਆਂ ਸੇਵਾਵਾਂ ਨਿਭਾਉਣ ਵਾਲੇ ਸਰਦੂਲ ਸਿੰਘ ਮਰਵਾਹਾ ਕਈ ਸਭਾ ਸੁਸਾਇਟੀਆਂ 'ਚ ਸਰਗਰਮੀ ਨਾਲ ਭਾਗ ਲੈ ਰਹੇ ਹਨ | ਉਹ 1960 'ਚ ਪੰਜਾਬ ਤੋਂ ਯੂ.ਕੇ. ਆਏ | ਆਪਣੇ ਪਰਿਵਾਰ ਬਾਰੇ ਗੱਲ ਕਰਦਿਆਂ ਮੇਅਰ ਨੇ ਆਪਣੀ ਪਤਨੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਜੋ ਪਿਛਲੇ 38 ਸਾਲਾਂ ਤੋਂ ਇਕ ਮੈਜਿਸਟ੍ਰੇਟ ਵਜੋਂ ਸਮਾਜ ਦੀ ਸੇਵਾ ਕਰ ਰਹੇ ਹਨ |

ਪਿਛਲੀ ਖ਼ਬਰ ਸ਼ਿਕਾਗੋ ਵਿਖੇ ਮੈਮੋਰੀਅਲ ਡੇ ਪਰੇਡ 'ਚ ਸਿੱਖ ਭਾਈਚਾਰਾ ਵੀ ਹੋਇਆ ਸ਼ਾਮਿਲ ਅਗਲੀ ਖ਼ਬਰ ਬਜ਼ੁਰਗਾਂ ਨਾਲ ਧੋਖਾਧੜੀ ਮਾਮਲੇ 'ਚ ਭਾਰਤੀ ਨਾਗਰਿਕ ਨੂੰ 15 ਸਾਲ ਤੋਂ ਵੱਧ ਦੀ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।