11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਯੂ.ਕੇ. 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ ਪੰਜਾਬੀ ਸਮੇਤ ਪੰਜ ਨੂੰ ਕੈਦ <br/>

ਅਜੀਤ ਡੈਸਕ 24-05-2026
ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 'ਚ ਇਕ ਵੱਡੇ ਪੱਧਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ, ਜਿਨ੍ਹਾਂ ਵਿਚ ਇਕ ਪੰਜਾਬੀ ਵੀ ਸ਼ਾਮਲ ਹੈ, ਨੂੰ ਕੁੱਲ 84 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਲੰਡਨ ਦੀ ਮੈਟਰੋਪੋਲੀਟਨ ਪੁਲਿਸ ਸੇਵਾ ਨੇ ਇਸਨੂੰ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੀ ਇਕ ਵੱਡੀ ਸਾਜ਼ਿਸ਼ ਦੱਸਿਆ ਹੈ | ਬ੍ਰਮਿੰਘਮ ਦੇ ਰਹਿਣ ਵਾਲੇ 30 ਸਾਲਾ ਜਗਜੀਤ ਸਿੰਘ ਨੂੰ ਗਰੋਹ 'ਚ ਉਸਦੀ ਭੂਮਿਕਾ ਲਈ 10 ਸਾਲ ਤੇ 6 ਮਹੀਨੇ ਦੀ ਸਜ਼ਾ ਸੁਣਾਈ ਗਈ | ਇਹ ਗਰੋਹ ਲੰਡਨ 'ਚ ਲੱਖਾਂ ਪੌਂਡ ਮੁੱਲ ਦੀਆਂ ਕਲਾਸ 'ਏ' ਪਾਬੰਦੀਸ਼ੁਦਾ ਪਦਾਰਥਾਂ ਦੀ ਦਰਾਮਦ ਤੇ ਸਪਲਾਈ ਕਰਨ ਲਈ ਜ਼ਿੰਮੇਵਾਰ ਸੀ | ਜਾਂਚ ਦੌਰਾਨ, ਪੁਲਿਸ ਨੇ 300 ਕਿਲੋਗ੍ਰਾਮ ਤੋਂ ਵੱਧ ਕੋਕੀਨ ਤੇ 60 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ, ਜਿਸਦੀ ਕੁੱਲ ਕੀਮਤ ਲਗਭਗ 8 ਮਿਲੀਅਨ ਪੌਂਡ ਹੈ | ਵੀਰਵਾਰ ਨੂੰ ਦੱਖਣ-ਪੱਛਮੀ ਲੰਡਨ ਦੀ ਕਿੰਗਸਟਨ ਕਰਾਊਨ ਕੋਰਟ ਨੇ ਗਰੋਹ ਦੇ ਮੈਂਬਰਾਂ ਨੂੰ 14 ਤੋਂ 26 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ |

ਪਿਛਲੀ ਖ਼ਬਰ ਸੂਰਿਆਕੁਮਾਰ ਦੀ ਕਪਤਾਨੀ ਬਾਰੇ ਗੌਤਮ ਗੰਭੀਰ ਲੈਣਗੇ ਆਖ਼ਰੀ ਫੈਸਲਾ <br/> ਅਗਲੀ ਖ਼ਬਰ ਬੈਂਗਲੁਰੂ ਤੇ ਗੁਜਰਾਤ ਵਿਚਕਾਰ ਖੇਡਿਆ ਜਾਵੇਗਾ ਪਹਿਲਾ ਕੁਆਲੀਫਾਇਰ ਮੈਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।