11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੇਫ਼ ਸਰੀ ਵਲੋਂ ਚੋਣ ਪ੍ਰਚਾਰ ‘ਚ ਤੇਜ਼ੀ ‘ਮੀਟ ਐਂਡ ਗ੍ਰੀਟ’ ਮਿਲਣੀ ਦੌਰਾਨ ਉਮੀਦਵਾਰਾਂ ਨੇ ਵੋਟਰਾਂ ਤੋਂ ਸਹਿਯੋਗ ਮੰਗਿਆ

ਵੈਨਕੂਵਰ, 10 ਸਤੰਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਦੀਆਂ 17 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਊਂਸਪਲ ਚੋਣਾਂ ਸੰਬੰਧੀ ਚੋਣ ਪ੍ਰਚਾਰ ਲਗਾਤਾਰ ਭਖ ਰਿਹਾ ਹੈ। ਚੋਣ ਮੈਦਾਨ ‘ਚ ਨਿਤਰੀਆਂ ਵੱਖ-ਵੱਖ ਸਲੇਟਾਂ (ਸਿਆਸੀ ਧਿਰਾਂ) ਵਾਂਗ ਸੇਫ਼ ਸਰੀ ਸਲੇਟ ਦੇ ਉਮੀਦਵਾਰਾਂ ਵਲੋਂ ਆਪਣੀ ਚੋਣ ਮੁਹਿੰਮ ‘ਚ ਤੇਜ਼ੀ ਲਿਆਉਂਦਿਆਂ ਸਥਾਨਕ ਧਾਲੀਵਾਲ ਬੈਂਕੁਇਟ ਹਾਲ ‘ਚ ‘ਮੀਟ ਐਂਡ ਗ੍ਰੀਟ’ ਸਮਾਗਮ ਕਰਵਾਇਆ ਗਿਆ।

ਅਜੀਤ ਡੈਸਕ 11-09-2026
ਵੈਨਕੂਵਰ, 10 ਸਤੰਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਦੀਆਂ 17 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਊਂਸਪਲ ਚੋਣਾਂ ਸੰਬੰਧੀ ਚੋਣ ਪ੍ਰਚਾਰ ਲਗਾਤਾਰ ਭਖ ਰਿਹਾ ਹੈ। ਚੋਣ ਮੈਦਾਨ ‘ਚ ਨਿਤਰੀਆਂ ਵੱਖ-ਵੱਖ ਸਲੇਟਾਂ (ਸਿਆਸੀ ਧਿਰਾਂ) ਵਾਂਗ ਸੇਫ਼ ਸਰੀ ਸਲੇਟ ਦੇ ਉਮੀਦਵਾਰਾਂ ਵਲੋਂ ਆਪਣੀ ਚੋਣ ਮੁਹਿੰਮ ‘ਚ ਤੇਜ਼ੀ ਲਿਆਉਂਦਿਆਂ ਸਥਾਨਕ ਧਾਲੀਵਾਲ ਬੈਂਕੁਇਟ ਹਾਲ ‘ਚ ‘ਮੀਟ ਐਂਡ ਗ੍ਰੀਟ’ ਸਮਾਗਮ ਕਰਵਾਇਆ ਗਿਆ। ਖਚਾਖਚ ਭਰੇ ਹਾਲ ਵਿਚ ਹੋਏ ਇਸ ਸਮਾਗਮ ਦੌਰਾਨ ਮੇਅਰ ਉਮੀਦਵਾਰ ਡੱਗ ਮੈਕਲਮ ਸਮੇਤ ਸੇਫ਼ ਸਰੀ ਦੀ ਟੀਮ ਦੇ ਉਮੀਦਵਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਮੀਦਵਾਰਾਂ ਵਲੋਂ 17 ਅਕਤੂਬਰ 2026 ਨੂੰ ਹੋਣ ਵਾਲੀਆਂ ਮਿਊਂਸਪਲ ਚੋਣਾਂ ਵਿਚ ਵੋਟਰਾਂ ਨੂੰ ਆਪਣੇ ਹੱਕ ਦੀ ਵਰਤੋਂ ਕਰਨ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ। ਉਮੀਦਵਾਰਾਂ ਨੇ ਆਪਣੀਆਂ ਚੋਣੀ ਤਰਜੀਹਾਂ ਅਤੇ ਮੈਨੀਫੈਸਟੋ ਨਾਲ ਸੰਬੰਧਿਤ ਮੁੱਦਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਸਾਬਕਾ ਮੇਅਰ ਅਤੇ ਮੁੜ ਮੇਅਰ ਚੁਣੇ ਜਾਣ ਦੀ ਦੌੜ ਵਿੱਚ ਸ਼ਾਮਿਲ ਪ੍ਰਮੁੱਖ ਸਿਆਸੀ ਆਗੂ ਡੱਗ ਮੈਕਲਮ ਨੇ ਆਪਣੇ ਸੰਬੋਧਨ ਦੌਰਾਨ ਸਰੀ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ’ਤੇ ਆਪਣੀ ਟੀਮ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਲੋਂ ਪ੍ਰਾਪਰਟੀ ਟੈਕਸ, ਜਨਤਕ ਸੁਰੱਖਿਆ, ਆਵਾਜਾਈ, ਬੁਨਿਆਦੀ ਢਾਂਚੇ ਅਤੇ ਕਮਿਊਨਿਟੀ ਸਹੂਲਤਾਂ ਨੂੰ ਚੋਣ ਮੁਹਿੰਮ ਦੇ ਮੁੱਖ ਮੁੱਦਿਆਂ ਵਜੋਂ ਉਭਾਰਿਆ ਗਿਆ।ਇਸ ਮੌਕੇ ਕੌਂਸਲਰ ਮਨਦੀਪ ਨਾਗਰਾ ਨੇ ਖੇਤੀਬਾੜੀ, ਫਾਰਮ-ਟੂ-ਟੇਬਲ ਮਾਡਲ ਅਤੇ ਫੂਡ ਪ੍ਰੋਸੈਸਿੰਗ ਨਾਲ ਸੰਬੰਧਿਤ ਯੋਜਨਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕੌਂਸਲਰ ਉਮੀਦਵਾਰ ਮੀਰਾਂ ਗਿੱਲ ਅਤੇ ਸੁਹਾਨਾ ਗਿੱਲ ਨੇ ਵੀ ਸਰੀ ਦੇ ਵਿਕਾਸ ਅਤੇ ਨੌਜਵਾਨਾਂ ਨਾਲ ਸੰਬੰਧਿਤ ਮੁੱਦਿਆਂ ’ਤੇ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਗੈਰੀ ਬੇਗ,ਗਿਆਨ ਸਿੰਘ ਢੇਸੀ, ਸੁਖਵਿੰਦਰ ਸਿੰਘ ਗਰੇਵਾਲ, ਨਿਰਮਲ ਸਿੰਘ ਗਰੇਵਾਲ, ਗੁਰਤੇਜ ਸਿੰਘ ਬਰਾੜ, ਬੀ ਐਂਡ ਬੀ ਟਰੱਸਟ ਦੇ ਬਿੱਲ ਸੰਧੂ, ਤਰਸੇਮ ਸਿੰਘ ਰੰਧਾਵਾ, ਅਵਤਾਰ ਸਿੰਘ ਢਿੱਲੋਂ, ਬਲਬੀਰ ਸਿੰਘ ਢਿੱਲੋਂ, ਬਲਦੇਵ ਸਿੰਘ ਅਤੇ ਸੁਰਿੰਦਰ ਸਿੰਘ ਅਟਵਾਲ ਸਮੇਤ ਹੋਰ ਕਮਿਊਨਿਟੀ ਮੈਂਬਰ ਅਤੇ ਸਹਿਯੋਗੀ ਹਾਜ਼ਰ ਸਨ।ਸਮਾਗਮ ਦੌਰਾਨ ਆਏ ਹੋਏ ਮਹਿਮਾਨਾਂ ਨੇ ਆਪਸੀ ਮਿਲਵਰਤਣ ਨਾਲ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਿਆ ਅੰਤ ਵਿਚ ਸਮਾਗਮ ਦੇ ਆਯੋਜਕ ਜੱਸਾ ਸਿੰਘ ਗਰੇਵਾਲ ਨੇ ਸਮੂਹ ਮਹਿਮਾਨਾਂ, ਸਮਰਥਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ
ਪਿਛਲੀ ਖ਼ਬਰ ਭਾਰਤੀ ਮੂਲ ਦੇ ਸਿਨਹਾ ਜੋੜੇ ਵਲੋਂ 2 ਕਰੋੜ ਡਾਲਰ ਦਾ ਵੱਡਾ ਦਾਨ , ਅਮਰੀਕਾ ’ ਚ ਬਣੇਗਾ ਏ . ਆਈ . ਕਾਲਜ ਅਗਲੀ ਖ਼ਬਰ ਰਿੱਕੀ ਬੈੱਲ ਬਣੇ ਗਲਾਸਗੋ ਸਿਟੀ ਕੌਂਸਲ ਦੇ ਨਵੇਂ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।