11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬੈਂਗਲੁਰੂ ਤੇ ਗੁਜਰਾਤ ਵਿਚਕਾਰ ਖੇਡਿਆ ਜਾਵੇਗਾ ਪਹਿਲਾ ਕੁਆਲੀਫਾਇਰ ਮੈਚ <br/>

ਅਜੀਤ ਡੈਸਕ 24-05-2026

ਨਵੀਂ ਦਿੱਲੀ, 23 ਮਈ (ਏਜੰਸੀ)-ਮÏਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ ਭਾਵੇਂ ਆਈ.ਪੀ.ਐਲ. 2026 ਦਾ ਆਪਣਾ ਆਖਰੀ ਲੀਗ ਮੈਚ ਹੈਦਰਾਬਾਦ ਤੋਂ ਹਾਰ ਗਿਆ ਹੋਵੇ, ਪਰ ਇਸ ਹਾਰ ਦੇ ਬਾਵਜੂਦ, ਬੈਂਗਲੁਰੂ ਆਈ.ਪੀ.ਐਲ. 2026 ਅੰਕ ਸੂਚੀ 'ਚ ਸਿਖਰ 'ਤੇ ਬਣਿਆ ਹੋਇਆ ਹੈ | ਬੈਂਗਲੁਰੂ ਨੇ ਆਪਣੇ 14 ਮੈਚਾਂ ਵਿਚੋਂ 9 ਜਿੱਤੇ ਹਨ ਤੇ 18 ਅੰਕ ਹਨ | ਗੁਜਰਾਤ ਟਾਈਟਨਜ਼ ਨੇ ਇੰਨੇ ਹੀ ਅੰਕਾਂ ਨਾਲ ਚੋਟੀ ਦੇ 2 ਸਥਾਨ ਪ੍ਰਾਪਤ ਕੀਤੇ ਹਨ | ਸਨਰਾਈਜ਼ਰਜ਼ ਹੈਦਰਾਬਾਦ, 18 ਅੰਕਾਂ ਨਾਲ, ਤੀਜੇ ਸਥਾਨ 'ਤੇ ਹੈ | ਬੈਂਗਲੁਰੂ ਤੇ ਗੁਜਰਾਤ ਨੇ ਆਪਣੇ ਨੈੱਟ ਰਨ ਰੇਟ ਦੇ ਕਾਰਨ ਲੀਗ ਪੜਾਅ ਨੂੰ ਸਿਖਰਲੇ 2 ਵਿਚ ਖਤਮ ਕੀਤਾ | ਆਈ.ਪੀ.ਐਲ. 2026 ਕੁਆਲੀਫਾਇਰ 1 ਲਈ ਬੈਂਗਲੁਰੂ ਤੇ ਗੁਜਰਾਤ ਵਿਚਕਾਰ ਮੈਚ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ 26 ਮਈ ਨੂੰ ਖੇਡਿਆ ਜਾਵੇਗਾ | ਜੋ ਕਿ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਿਸ 'ਚ ਦੋਵੇਂ ਕਪਤਾਨਸ ਰਜਤ ਪਾਟੀਦਾਰ ਤੇ ਸ਼ੁਭਮਨ ਗਿੱਲ ਟਾਸ ਲਈ ਅੱਧਾ ਘੰਟਾ ਪਹਿਲਾਂ ਮੈਦਾਨ 'ਚ ਉਤਰਨਗੇ |

ਪਿਛਲੀ ਖ਼ਬਰ ਯੂ.ਕੇ. 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ ਪੰਜਾਬੀ ਸਮੇਤ ਪੰਜ ਨੂੰ ਕੈਦ <br/> ਅਗਲੀ ਖ਼ਬਰ ਸੂਰਿਆਵੰਸ਼ੀ ਦੀ ਫਿਟਨੈੱਸ ਬਾਰੇ ਕੋਈ ਸ਼ੱਕ ਨਹੀਂ-ਪੈਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।