05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਐਬਟਸਫੋਰਡ ਦੇ ਪੰਜਾਬੀ ਪਹਿਲਵਾਨ ਨੇ ਅਮਰੀਕਾ 'ਚ ਜਿੱਤਿਆ ਚਾਂਦੀ ਦਾ ਤਗਮਾ <br/>

ਅਜੀਤ ਡੈਸਕ 17-05-2026
ਐਬਟਸਫੋਰਡ, 16 ਮਈ (ਗੁਰਦੀਪ ਸਿੰਘ ਗਰੇਵਾਲ)-ਅਮਰੀਕਾ ਦੇ ਆਈਓਵਾ ਸੂਬੇ ਦੇ ਸ਼ਹਿਰ ਕੋਰਲ ਵਿਖੇ ਹੋਏ ਸੀਨੀਅਰ ਪੈਨ ਅਮਰੀਕਨ ਚੈਂਪੀਅਨਸ਼ਿਪ ਪੁਰਸ਼ਾਂ ਦੇ ਕੁਸ਼ਤੀ ਮੁਕਾਬਲਿਆਂ 'ਚ ਐਬਟਸਫੋਰਡ ਨਿਵਾਸੀ 6 ਫੁੱਟ 4 ਇੰਚ ਲੰਬੇ ਪੰਜਾਬੀ ਪਹਿਲਵਾਨ ਜ਼ੋਰਾਵਰ ਸਿੰਘ ਢੀਂਡਸਾ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ | ਬਰਨਬੀ ਮਾਉਂਟੇਨ ਰੈਸਿਲੰਗ ਕਲੱਬ ਦੇ ਪਹਿਲਵਾਨ ਜ਼ੋਰਾਵਰ ਸਿੰਘ ਨੇ 125 ਕਿਲੋਗਰਾਮ ਵਰਗ ਫਰੀ ਸਟਾਈਲ ਕੁਸ਼ਤੀ ਮੁਕਾਬਲੇ ਵਿਚ ਪਿਊਰਟੂ ਰੀਸੋ ਦੇ ਪਹਿਲਵਾਨ ਜੋਨੋਵਨ ਡੇਰਿਸ ਸਮਿੱਥ ਨੂੰ ਹਰਾ ਕੇ ਇਹ ਤਗਮਾ ਜਿੱਤਿਆ ਹੈ | ਐਬਟਸਫੋਰਡ ਦੇ ਗੁਰੂ ਗੋਬਿੰਦ ਸਿੰਘ ਰੈਸਿਲੰਗ ਕਲੱਬ ਦੇ ਸੰਸਥਾਪਕ ਤੇ ਜਲੰਧਰ ਸ਼ਹਿਰ ਦੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਪਹਿਲਵਾਨ ਬੂਟਾ ਸਿੰਘ ਢੀਂਡਸਾ ਦਾ ਭਤੀਜਾ ਜ਼ੋਰਾਵਰ ਸਿੰਘ ਅਕਤੂਬਰ 2025 ਵਿਚ ਸਰਬੀਆ ਵਿਖੇ ਹੋਏ ਵਰਲਡ ਰੈਸਿਲੰਗ ਚੈਂਪੀਅਨਸ਼ਿਪ ਕੁਸ਼ਤੀ ਮੁਕਾਬਲਿਆਂ 'ਚ ਆਪਣੀ ਕੁਸ਼ਤੀ ਦੇ ਜੌਹਰ ਵਿਖਾ ਚੁੱਕਾ ਹੈ | ਅਮਰੀਕਾ ਦੇ ਕੇਰਲਵਿਲੇ ਵਿਖੇ ਹੋਏ ਸੀਨੀਅਰ ਪੈਨ-ਅਮਰੀਕਨ ਚੈਂਪੀਅਨਸ਼ਿਪ ਵਿਚ ਕੈਨੇਡਾ, ਅਮਰੀਕਾ, ਡੋਮੀਨੀਕੈਨ ਰੀਪਬਲਿਕ, ਅਰਜਨਟੀਨਾ, ਵੈਨਜੂਏਲਾ, ਗੁਰਮਾਂਟੇਮਾਲਾ, ਪੀਰੂ, ਏਕਵਾਡੋਰ, ਪਿਊਰਟ ਰੀਸੋ, ਚਿੱਲੀ, ਕੋਲੰਬੀਆ, ਮੈਕਸੀਕੋ, ਕਿਊਬਾ, ਜਮਾਇਕਾ ਤੇ ਪਨਾਮਾ ਦੇ 57 ਕਿੱਲੋਵਰਗ ਤੋਂ 125 ਕਿੱਲੋਵਰਗ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਸੀ |

ਪਿਛਲੀ ਖ਼ਬਰ -ਥਾਈਲੈਂਡ ਓਪਨ - ਸਾਤਵਿਕ-ਚਿਰਾਗ ਫਾਈਨਲ ਵਿਚ ਪਹੁੰਚੇ ਅਗਲੀ ਖ਼ਬਰ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਵਿਖੇ ਕਰਵਾਇਆ 'ਹਿੰਦੀ ਮਹਿਲਾ ਕਵੀ ਸੰਮੇਲਨ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।