05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਐਪਸਟਿਨ ਜਾਂਚ ’ ਚ ਅਰਬਪਤੀ ਲਿਓਨ ਬਲੈਕ ਦਾ ਕਾਂਗਰਸ ਨਾਲ ਟਕਰਾਅ

ਨਿਊਯਾਰਕ, 4 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਜੈਫਰੀ ਐਪਸਟਿਨ ਮਾਮਲੇ ਦੀ ਜਾਂਚ ਵਿਚ ਅਮਰੀਕੀ ਅਰਬਪਤੀ ਲਿਓਨ ਬਲੈਕ ਅਤੇ ਪ੍ਰਤੀਨਿਧੀ ਸਭਾ ਦੀ ਨਿਗਰਾਨੀ ਕਮੇਟੀ ਆਹਮੋ-ਸਾਹਮਣੇ ਆ ਗਏ ਹਨ। ਬਲੈਕ ਸਹੁੰ ਹੇਠ ਬਿਆਨ ਦਰਜ ਕਰਵਾਉਣ ਲਈ ਕਮੇਟੀ ਸਾਹਮਣੇ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਨੇ ਸੰਮਨਾਂ ਨੂੰ ਰੱਦ ਕਰਵਾਉਣ ਲਈ ਸੰਘੀ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ।

ਸੰਮਨਾਂ ਖ਼ਿਲਾਫ਼ ਅਦਾਲਤ ਪੁੱਜੇ 05-09-2026
ਨਿਊਯਾਰਕ, 4 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਜੈਫਰੀ ਐਪਸਟਿਨ ਮਾਮਲੇ ਦੀ ਜਾਂਚ ਵਿਚ ਅਮਰੀਕੀ ਅਰਬਪਤੀ ਲਿਓਨ ਬਲੈਕ ਅਤੇ ਪ੍ਰਤੀਨਿਧੀ ਸਭਾ ਦੀ ਨਿਗਰਾਨੀ ਕਮੇਟੀ ਆਹਮੋ-ਸਾਹਮਣੇ ਆ ਗਏ ਹਨ। ਬਲੈਕ ਸਹੁੰ ਹੇਠ ਬਿਆਨ ਦਰਜ ਕਰਵਾਉਣ ਲਈ ਕਮੇਟੀ ਸਾਹਮਣੇ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਨੇ ਸੰਮਨਾਂ ਨੂੰ ਰੱਦ ਕਰਵਾਉਣ ਲਈ ਸੰਘੀ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ। ਕਮੇਟੀ ਨੇ ਜੂਨ ਵਿਚ ਬਲੈਕ ਨੂੰ ਦੋ ਸੰਮਨ ਜਾਰੀ ਕੀਤੇ ਸਨ। ਇਕ ਵਿਚ ਉਨ੍ਹਾਂ ਤੋਂ ਗੁਪਤ ਸਮਝੌਤਿਆਂ ਨਾਲ ਜੁੜੇ ਦਸਤਾਵੇਜ਼ ਮੰਗੇ ਗਏ, ਜਦਕਿ ਦੂਜੇ ਵਿਚ ਉਨ੍ਹਾਂ ਨੂੰ ਬਿਆਨ ਦਰਜ ਕਰਵਾਉਣ ਲਈ ਮੁੜ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ। ਇਹ ਕਾਰਵਾਈ ਉਸ ਵੇਲੇ ਕੀਤੀ ਗਈ ਜਦੋਂ ਬਲੈਕ ਆਪਣੀ ਪਹਿਲੀ ਪੇਸ਼ੀ ਦੌਰਾਨ ਕੁਝ ਸਵਾਲਾਂ ਦੇ ਜਵਾਬ ਦਿਤੇ ਬਿਨਾਂ ਬੈਠਕ ਛੱਡ ਗਏ ਸਨ।ਕਮੇਟੀ ਇਹ ਪਤਾ ਲਗਾਉਣਾ ਚਾਹੁੰਦੀ ਹੈ ਕਿ ਕੀ ਐਪਸਟਿਨ ਨੇ ਬਲੈਕ ਦੇ ਕਿਸੇ ਗੁਪਤ ਸਮਝੌਤੇ ਦੀ ਗੱਲਬਾਤ ਵਿੱਚ ਭੂਮਿਕਾ ਨਿਭਾਈ ਸੀ। ਪਹਿਲਾਂ ਸਾਹਮਣੇ ਆਈਆਂ ਈਮੇਲਾਂ ਵਿਚ ਐਪਸਟਿਨ ਵੱਲੋਂ ਬਲੈਕ ਨੂੰ ਘੱਟੋ-ਘੱਟ ਇੱਕ ਅਜਿਹੇ ਮਾਮਲੇ ਵਿੱਚ ਸਲਾਹ ਦੇਣ ਦਾ ਸੰਕੇਤ ਮਿਲਿਆ ਸੀ।ਬਲੈਕ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਕਮੇਟੀ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਨਿੱਜੀ ਜਾਣਕਾਰੀ ਮੰਗ ਰਹੀ ਹੈ, ਜਿਸ ਦਾ ਐਪਸਟਿਨ ਜਾਂ ਕਿਸੇ ਜਾਇਜ਼ ਕਾਨੂੰਨੀ ਮਕਸਦ ਨਾਲ ਸਿੱਧਾ ਸਬੰਧ ਨਹੀਂ ਹੈ। ਉਨ੍ਹਾਂ ਦੀ ਵਕੀਲ ਨੇ ਇਸ ਜਾਂਚ ਨੂੰ ਬਲੈਕ ਦੀ ਸਾਖ ਖ਼ਰਾਬ ਕਰਨ ਦੀ ਕੋਸ਼ਿਸ਼ ਦੱਸਿਆ ਹੈ।ਕਮੇਟੀ ਦੇ ਰਿਪਬਲਿਕਨ ਚੇਅਰਮੈਨ ਜੇਮਸ ਕੋਮਰ ਅਤੇ ਸੀਨੀਅਰ ਡੈਮੋਕ੍ਰੇਟ ਮੈਂਬਰ ਰਾਬਰਟ ਗਾਰਸੀਆ ਨੇ ਬਲੈਕ ਵਿਰੁੱਧ ਕਾਂਗਰਸ ਦੀ ਤੌਹੀਨ ਦੀ ਕਾਰਵਾਈ ਸ਼ੁਰੂ ਕਰਨ ਦਾ ਸਮਰਥਨ ਕੀਤਾ ਹੈ। ਜੇ ਪ੍ਰਤੀਨਿਧੀ ਸਭਾ ਇਸ ਸਬੰਧੀ ਮਤਾ ਪਾਸ ਕਰਦੀ ਹੈ ਤਾਂ ਨਿਆਂ ਵਿਭਾਗ ਉਨ੍ਹਾਂ ਵਿਰੁੱਧ ਅਪਰਾਧਿਕ ਕਾਰਵਾਈ ਬਾਰੇ ਫ਼ੈਸਲਾ ਕਰ ਸਕਦਾ ਹੈ।ਅਪੋਲੋ ਗਲੋਬਲ ਮੈਨੇਜਮੈਂਟ ਦੇ ਸਹਿ-ਸੰਸਥਾਪਕ ਬਲੈਕ ਨੇ 2012 ਤੋਂ 2017 ਵਿਚਾਲੇ ਐਪਸਟਿਨ ਨੂੰ ਟੈਕਸ ਅਤੇ ਜਾਇਦਾਦ ਯੋਜਨਾ ਨਾਲ ਜੁੜੀਆਂ ਸੇਵਾਵਾਂ ਲਈ 15 ਕਰੋੜ 80 ਲੱਖ ਡਾਲਰ ਦਿੱਤੇ ਸਨ। ਬਲੈਕ ਦਾ ਕਹਿਣਾ ਹੈ ਕਿ ਇਹ ਭੁਗਤਾਨ ਕਾਨੂੰਨੀ ਸੇਵਾਵਾਂ ਲਈ ਸੀ ਅਤੇ ਉਨ੍ਹਾਂ ਨੂੰ ਐਪਸਟਿਨ ਦੀਆਂ ਗੰਭੀਰ ਗੈਰ-ਕਾਨੂੰਨੀ ਸਰਗਰਮੀਆਂ ਬਾਰੇ 2019 ਤੱਕ ਜਾਣਕਾਰੀ ਨਹੀਂ ਸੀ।ਹੁਣ ਸੰਘੀ ਅਦਾਲਤ ਸੰਮਨਾਂ ਦੀ ਕਾਨੂੰਨੀ ਵੈਧਤਾ ਬਾਰੇ ਫ਼ੈਸਲਾ ਕਰੇਗੀ, ਜਦਕਿ ਕਾਂਗਰਸੀ ਕਮੇਟੀ ਬਲੈਕ ਵਿਰੁੱਧ ਤੌਹੀਨ ਦੀ ਕਾਰਵਾਈ ਅੱਗੇ ਵਧਾਉਣ ਦੀ ਤਿਆਰੀ ਕਰ ਰਹੀ ਹੈ।
ਪਿਛਲੀ ਖ਼ਬਰ ਮੋਹਨ ਭਾਗਵਤ ਦੀ ਲੰਡਨ ਫੇਰੀ ਨੂੰ ਲੈ ਕੇ ਛਿੜਿਆ ਵਿਵਾਦ ਅਗਲੀ ਖ਼ਬਰ ਦਿੱਲੀ ਪੁਲਿਸ ਤੇ ਸੀ.ਆਈ.ਏ. ਦੇ ਨਾਂਅ ’ਤੇ ਬਜ਼ੁਰਗ ਔਰਤ ਤੋਂ 9.19 ਲੱਖ ਡਾਲਰ ਠੱਗੇ ਕਵੀਨਜ਼ ਦੀ ਔਰਤ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।