19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪ੍ਰਕਾਸ਼ ਰਾਜ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ

ਅਜੀਤ ਡੈਸਕ 18-04-2026

ਨਵੀਂ ਦਿੱਲੀ, 17 ਅਪ੍ਰੈਲ (ਇੰਟ.)-ਦਿੱਲੀ 'ਚ ਅਦਾਕਾਰ ਪ੍ਰਕਾਸ਼ ਰਾਜ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਉਸ 'ਤੇ ਰਾਮ ਤੇ ਰਾਮਾਇਣ ਦਾ ਮਜ਼ਾਕ ਉਡਾਉਣ ਦਾ ਦੋਸ਼ ਹੈ | ਕੇਰਲ ਸਾਹਿਤ ਉਤਸਵ ਤੋਂ ਪ੍ਰਕਾਸ਼ ਰਾਜ ਦਾ ਇਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ; ਕਲਿੱਪ 'ਚ ਅਦਾਕਾਰ ਬੱਚਿਆਂ ਵਲੋਂ ਲਿਖੀ ਗਈ ਇਕ ਕਾਲਪਨਿਕ ਰਾਮਾਇਣ ਕਹਾਣੀ ਸੁਣਾਉਂਦੇ ਹੋਏ ਦਿਖਾਈ ਦੇ ਰਹੇ ਹਨ | ਕੁਝ ਲੋਕਾਂ ਨੇ ਪ੍ਰਕਾਸ਼ ਰਾਜ ਦੇ ਇਸ ਬਿਆਨ 'ਤੇ ਇਤਰਾਜ਼ ਜਤਾਇਆ | ਐਡਵੋਕੇਟ ਅਮਿਤਾ ਸਚਦੇਵਾ ਨੇ ਦਿੱਲੀ ਪੁਲਿਸ ਦੇ ਦੱਖਣੀ ਜ਼ਿਲ੍ਹਾ ਸਾਈਬਰ ਸੈੱਲ ਕੋਲ ਅਦਾਕਾਰ ਦੇ ਬਿਆਨ ਸੰਬੰਧੀ ਸ਼ਿਕਾਇਤ ਦਰਜ ਕਰਵਾਈ | ਸਚਦੇਵਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ ਕਿ ਉਸਨੇ ਭਾਰਤੀ ਨਿਆਏ ਸੰਹਿਤਾ ਦੀਆਂ ਧਾਰਾਵਾਂ 299, 302, 196, 352 ਤੇ 353 ਦੇ ਨਾਲ-ਨਾਲ ਆਈ.ਟੀ. ਐਕਟ ਦੀਆਂ ਧਾਰਾਵਾਂ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ |

ਪਿਛਲੀ ਖ਼ਬਰ ਬੀ.ਸੀ.ਸੀ.ਆਈ. ਨੇ ਰਾਜਸਥਾਨ ਰਾਇਲਜ਼ ਦੇ ਮੈਨੇਜਰ ਨੂੰ ਲਗਾਇਆ ਜੁਰਮਾਨਾ ਅਗਲੀ ਖ਼ਬਰ -ਹਵਾਲਾ ਰਾਸ਼ੀ ਮਾਮਲਾ- ਅਦਾਲਤ ਨੇ ਜੈਕਲੀਨ ਦੀ ਸਰਕਾਰੀ ਗਵਾਹ ਬਣਨ ਦੀ ਅਰਜ਼ੀ 'ਤੇ ਈ.ਡੀ. ਤੋਂ ਮੰਗਿਆ ਜਵਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।