09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਤਲ ਮਾਮਲੇ 'ਚ ਬਰੀ ਵਿਅਕਤੀ ਅਮਰੀਕਾ ਵਿਚ ਰਹਿਣ ਦਾ ਹੱਕਦਾਰ

ਅਜੀਤ ਡੈਸਕ 05-04-2026
ਸੈਕਰਾਮੈਂਟੋ, 4 ਅਪ੍ਰੈਲ (ਹੁਸਨ ਲੜੋਆ ਬੰਗਾ)-ਪੈਨਸਿਲਵਾਨੀਆ 'ਚ ਇਕ ਇਮੀਗ੍ਰੇਸ਼ਨ ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਕਤਲ ਮਾਮਲੇ ਵਿਚ ਪਿਛਲੇ ਸਾਲ ਬਰੀ ਕੀਤੇ ਗਏ ਵਿਅਕਤੀ ਨੂੰ ਅਮਰੀਕਾ 'ਚ ਰਹਿਣ ਦਾ ਹੱਕਦਾਰ ਹੈ | ਭਾਰਤੀ ਮੂਲ ਦੇ 64 ਸਾਲਾ ਸੁਬਰਾਮਨੀਅਮ ਵੇਦਮ ਨੇ 40 ਸਾਲ ਜੇਲ੍ਹ ਵਿਚ ਬਿਤਾਏ ਹਨ | ਉਸ ਵਿਰੁੱਧ ਲੱਗੇ ਦੋਸ਼ ਵਾਪਿਸ ਲੈਣ ਉਪਰੰਤ ਉਸ ਦੀ ਸਜਾ ਪਿਛਲੇ ਸਾਲ ਅਗਸਤ 'ਚ ਰੱਦ ਕਰ ਦਿੱਤੀ ਗਈ ਸੀ | ਜੱਜ ਦੇ ਨਿਰਨੇ ਬਾਅਦ ਵੀ ਸੁਬਰਾਮਨੀਅਮ ਇਗੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਦੀ ਹਿਰਾਸਤ ਵਿਚ ਹੈ | ਰਿਹਾਈ ਲਈ ਉਸ ਦੇ ਵਕੀਲ ਨੂੰ ਬਾਂਡ ਭਰਨਾ ਪਵੇਗਾ | ਵੇਦਮ ਨੇ ਜੱਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣਾ ਨਵਾਂ ਜੀਵਨ ਸ਼ੁਰੂ ਕਰਨਾ ਚਾਹੁੰਦਾ ਹੈ |


ਪਿਛਲੀ ਖ਼ਬਰ -ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼- ਪਾਇਲ ਨੇ ਸ਼ੀਤਲ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ <br/> ਅਗਲੀ ਖ਼ਬਰ ਗਾਖਲ ਪਰਿਵਾਰ ਵਿਸਾਖੀ 'ਤੇ ਪਾਕਿਸਤਾਨ ਦੇ ਗੁਰੂਘਰਾਂ 'ਚ 50 ਹਜ਼ਾਰ ਪਾਣੀ ਦੀਆਂ ਬੋਤਲਾਂ ਨਾਲ ਕਰੇਗਾ ਸੇਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।