09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਗਾਖਲ ਪਰਿਵਾਰ ਵਿਸਾਖੀ 'ਤੇ ਪਾਕਿਸਤਾਨ ਦੇ ਗੁਰੂਘਰਾਂ 'ਚ 50 ਹਜ਼ਾਰ ਪਾਣੀ ਦੀਆਂ ਬੋਤਲਾਂ ਨਾਲ ਕਰੇਗਾ ਸੇਵਾ <br/>

ਅਜੀਤ ਡੈਸਕ 05-04-2026
ਸਾਨ ਫ਼ਰਾਂਸਿਸਕੋ, 4 ਅਪ੍ਰੈਲ (ਐਸ. ਅਸ਼ੋਕ ਭÏਰਾ)-ਗਾਖਲ ਗਰੁੱਪ ਯੂ.ਐਸ.ਏ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਵਿਸਾਖੀ ਦਾ ਤਿਓਹਾਰ ਮਨਾਉਣ ਲਈ ਦੇਸ਼ ਵਿਦੇਸ਼ ਤੋਂ ਨਨਕਾਣਾ ਸਾਹਿਬ, ਪੰਜਾ ਸਾਹਿਬ ਸਮੇਤ ਸਾਰੇ ਗੁਰੂਘਰਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਪਹੁੰਚਣ ਵਾਲੀ ਲਗਭਗ 20-25 ਹਜ਼ਾਰ ਸੰਗਤ ਦੀ ਪੀਣ ਵਾਲੇ ਪਾਣੀ ਦੀਆਂ 50 ਹਜ਼ਾਰ ਬੋਤਲਾਂ ਨਾਲ ਗਾਖਲ ਪਰਿਵਾਰ ਤੇ ਗਾਖਲ ਗਰੁੱਪ ਯੂ.ਐਸ.ਏ ਵਲੋਂ ਸੇਵਾ ਕੀਤੀ ਜਾ ਰਹੀ ਹੈ | ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਦਾਖਲ ਹੋਣ ਵਾਲੀਆਂ ਭਾਰਤੀ ਸਿੱਖ ਸੰਗਤਾਂ ਦੀ ਪਾਣੀ ਨਾਲ ਸੇਵਾ ਕੀਤੀ ਜਾਵੇਗੀ | 12 ਅਪ੍ਰੈਲ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸੰਗਤ ਪੁੱਜੇਗੀ ਤੇ 13 ਅਪ੍ਰੈਲ ਨੂੰ ਵਿਸਾਖੀ ਦਾ ਦਿਹਾੜਾ ਮਨਾਇਆ ਜਾਵੇਗਾ | ਪਾਣੀ ਦੀਆਂ ਬੋਤਲਾਂ ਵਰਤਾਉਣ ਦੀ ਜ਼ਿੰਮੇਵਾਰੀ ਬਾਬਾ ਗੁਰੂ ਨਾਨਕ ਹਾਕੀ ਅਕੈਡਮੀ ਨਨਕਾਣਾ ਸਾਹਿਬ ਦੇ ਵਾਲੰਟੀਅਰ ਨਿਭਾਉਣਗੇ | ਗਾਖਲ ਨੇ ਦੱਸਿਆ ਕਿ ਪਿਛਲੇ ਸਾਲ ਸਾਧੂ ਸਿੰਘ ਖਲੌਰ ਨੇ ਪਾਕਿਸਤਾਨ ਪੁੱਜ ਕੇ ਇਹ ਸੇਵਾ ਕੀਤੀ ਸੀ ਤੇ ਇਸ ਵਾਰ ਵੀ ਉਹ ਇਹ ਸੇਵਾ ਨਿਭਾਉਣਗੇ | ਉਹਨਾਂ ਕਿਹਾ ਕਿ ਉਹ ਖੁਦ ਵੀ ਇਹ ਸੇਵਾ ਕਰਨ ਪਾਕਿਸਤਾਨ ਜਾਣਗੇ | ਉਹ ਸਮੁੱਚੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਪਾਕਿਸਤਾਨ ਸਥਿਤ ਗੁਰੂਘਰਾਂ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ ਗੁਰੂਘਰਾਂ ਦੀ ਦੇਖਭਾਲ ਲਈ ਉੱਥੇ ਪੈਸੇ ਦੀ ਬਹੁਤ ਜ਼ਰੂਰਤ ਹੈ |

ਪਿਛਲੀ ਖ਼ਬਰ ਕਤਲ ਮਾਮਲੇ 'ਚ ਬਰੀ ਵਿਅਕਤੀ ਅਮਰੀਕਾ ਵਿਚ ਰਹਿਣ ਦਾ ਹੱਕਦਾਰ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਹਾਦਸੇ 'ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।