09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

-ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼- ਪਾਇਲ ਨੇ ਸ਼ੀਤਲ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ <br/>

ਅਜੀਤ ਡੈਸਕ 05-04-2026

ਬੈਂਕਾਕ, 4 ਅਪ੍ਰੈਲ (ਪੀ.ਟੀ.ਆਈ.)-ਨੌਜਵਾਨ ਤੀਰਅੰਦਾਜ਼ ਪਾਇਲ ਨਾਗ ਜਿਸਨੇ ਆਪਣੀਆਂ ਦੋਵੇਂ ਬਾਹਾਂ ਤੇ ਲੱਤਾਂ ਗੁਆ ਦਿੱਤੀਆਂ ਸਨ, ਨੇ ਇੱਥੇ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਵਿਚ ਇਕ ਵੱਡਾ ਉਲਟਫੇਰ ਕਰਦੇ ਹੋਏ ਆਪਣੀ ਹਮਵਤਨ ਤੇ ਵਿਸ਼ਵ ਦੀ ਨੰਬਰ ਇਕ ਤੀਰਅੰਦਾਜ਼ ਸ਼ੀਤਲ ਦੇਵੀ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ | ਪਾਇਲ ਨੇ ਭਾਰਤ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਦੀ ਅਗਵਾਈ ਕੀਤੀ | ਇਕ ਅਜਿਹੀ ਮੁਹਿੰਮ ਜਿਸ 'ਚ ਦੇਸ਼ ਨੇ ਕੁੱਲ 7 ਸੋਨ ਤਗਮੇ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | 18 ਸਾਲਾ ਉੱਭਰਦੀ ਤੀਰਅੰਦਾਜ਼ ਪਾਇਲ ਨੇ ਕੰਪਾਊਾਡ ਮਹਿਲਾ ਵਰਗ ਦੇ ਫਾਈਨਲ 'ਚ 139-136 ਦੇ ਸਕੋਰ ਨਾਲ ਜਿੱਤ ਹਾਸਲ ਕੀਤੀ | ਇਹ ਮੁਹਿੰਮ ਭਾਰਤ ਲਈ ਯਾਦਗਾਰ ਸਾਬਤ ਹੋਈ, ਕਿਉਂਕਿ ਦੇਸ਼ ਨੇ ਕੁੱਲ 16 ਤਗਮੇ ਜਿੱਤੇ, ਜਿਨ੍ਹਾਂ 'ਚ ਪੰਜ ਚਾਂਦੀ ਤੇ ਚਾਰ ਕਾਂਸੀ ਸ਼ਾਮਲ ਹਨ | ਇਹ ਪਾਇਲ ਦੀ ਇਕ ਸਾਲ ਤੋਂ ਵੱਧ ਸਮੇਂ ਵਿੱਚ ਸ਼ੀਤਲ 'ਤੇ ਦੂਜੀ ਜਿੱਤ ਸੀ | ਇਸ ਤੋਂ ਪਹਿਲਾਂ, ਉਸਨੇ ਜਨਵਰੀ 2025 ਵਿਚ ਜੈਪੁਰ 'ਚ ਹੋਈਆਂ ਪੈਰਾ ਨੈਸ਼ਨਲ ਖੇਡਾਂ ਵਿਚ ਸ਼ੀਤਲ ਨੂੰ ਵੀ ਹਰਾਇਆ ਸੀ | ਦੁਬਈ 2025 ਏਸ਼ੀਅਨ ਯੂਥ ਪੈਰਾ ਖੇਡਾਂ ਵਿਚ ਆਪਣਾ ਡੈਬਿਊ ਕਰਨ ਤੋਂ ਬਾਅਦ, ਪਾਇਲ ਆਪਣੇ ਦੂਜੇ ਅੰਤਰਰਾਸ਼ਟਰੀ ਟੂਰਨਾਮੈਂਟ 'ਚ ਹਿੱਸਾ ਲੈ ਰਹੀ ਹੈ | ਦਬਾਅ ਦੇ ਬਾਵਜੂਦ, ਉਸਨੇ ਆਪਣੇ ਵਧੇਰੇ ਤਜਰਬੇਕਾਰ ਵਿਰੋਧੀ ਨੂੰ ਹਰਾਉਣ ਲਈ ਬਹੁਤ ਸੰਜਮ ਦਿਖਾਇਆ |

ਪਿਛਲੀ ਖ਼ਬਰ ਸ਼੍ਰੇਅਸ ਅਈਅਰ ਨੂੰ ਹੌਲੀ ਓਵਰ ਰੇਟ ਲਈ 24 ਲੱਖ ਦਾ ਜੁਰਮਾਨਾ ਅਗਲੀ ਖ਼ਬਰ ਕਤਲ ਮਾਮਲੇ 'ਚ ਬਰੀ ਵਿਅਕਤੀ ਅਮਰੀਕਾ ਵਿਚ ਰਹਿਣ ਦਾ ਹੱਕਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।