29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਵੈਨਕੂਵਰ ਨਗਰਪਾਲਿਕਾ ਵਲੋਂ 'ਸਿੱਖ ਵਿਰਾਸਤੀ ਮਹੀਨਾ' ਮਨਾਉਣ ਦਾ ਐਲਾਨਨਾਮਾ ਜਾਰੀ <br/>

ਅਜੀਤ ਡੈਸਕ 04-04-2026
ਐਬਟਸਫੋਰਡ, 3 ਅਪ੍ਰੈਲ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਮਹਾਨਗਰ ਵੈਨਕੂਵਰ ਦੀ ਨਗਰਪਾਲਿਕਾ ਵਲੋਂ 'ਸਿੱਖ ਵਿਰਾਸਤੀ ਮਹੀਨਾ' ਮਨਾਉਣ ਦਾ ਐਲਾਨਨਾਮਾ ਜਾਰੀ ਕੀਤਾ ਗਿਆ ਹੈ | ਵੈਨਕੂਵਰ ਦੇ ਮੇਅਰ ਕਿਨ ਸਿਮ ਵਲੋਂ ਜਾਰੀ ਕੀਤੇ ਗਏ ਐਲਾਨਨਾਮੇ ਵਿਚ ਲਿਖਿਆ ਗਿਆ ਹੈ, ਕਿ ਵੀਹਵੀਂ ਸਦੀ ਦੇ ਸ਼ੁਰੂ 'ਚ ਸਿੱਖ ਵੈਨਕੂਵਰ ਆਏ ਸਨ ਤੇ ਸਖ਼ਤ ਮਿਹਨਤ ਕਰ ਕੇ ਆਪਣੇ ਆਪ ਨੂੰ ਇਥੇ ਸਥਾਪਤ ਕੀਤਾ ਤੇ ਵੈਨਕੂਵਰ ਦੀ ਤਰੱਕੀ ਤੇ ਵਿਕਾਸ 'ਚ ਸਿੱਖ ਭਾਈਚਾਰੇ ਦਾ ਅਹਿਮ ਯੋਗਦਾਨ ਹੈ | ਮੇਅਰ ਕਿਨ ਸਿਮ ਨੇ ਕਿਹਾ ਕਿ ਵੈਨਕੂਵਰ ਨਗਰਪਾਲਿਕਾ ਵਲੋਂ 'ਸਿੱਖ ਵਿਰਾਸਤੀ ਮਹੀਨਾ' ਮਨਾਉਣ ਦਾ ਮਕਸਦ ਇਹ ਹੈ ਕਿ ਸਿੱਖ ਭਾਈਚਾਰੇ ਦੇ ਲੋਕ ਗ਼ੈਰ-ਸਿੱਖਾਂ ਨੂੰ ਸਿੱਖ ਧਰਮ ਦੀ ਮਹਾਨਤਾ, ਸਿਧਾਂਤ ਅਤੇ ਪਰੰਪਰਾ ਬਾਰੇ ਗਿਆਨ ਦੇ ਸਕਦੇ ਹਨ | ਉਨ੍ਹਾਂ ਕਿਹਾ ਕਿ 'ਸਿੱਖ ਵਿਰਾਸਤੀ ਮਹੀਨਾ' ਦਾ ਐਲਾਨਨਾਮਾ ਜਾਰੀ ਕਰ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ | ਇਸ ਮੌਕੇ ਡਿਪਟੀ ਮੇਅਰ ਸਾਰਾ ਕਿਰਬੀ ਯੰਗ, ਸਿਟੀ ਕੌਂਸਲਰ ਪੀਟਰ ਮੀਸਜਨਰ, ਮਾਈਕ ਕਲਾਸੀਨ, ਬਰਾਇਨ ਮੌਂਟੈਗ, ਰੀਬੈਕਾ ਬਲਿਰਾ, ਲੇਨੀ ਯੂ, ਕਸ਼ਮੀਰ ਸਿੰਘ ਧਾਲੀਵਾਲ, ਗਿਆਨੀ ਹਰਮਿੰਦਰਪਾਲ ਸਿੰਘ, ਹਰਿੰਦਰ ਸਿੰਘ ਸੋਹੀ, ਹਰਜਿੰਦਰ ਸਿੰਘ ਫਰਵਾਲੀ, ਐਡਵੋਕੇਟ ਗੁਣਤਾਸ ਕੌਰ ਤੇ ਵੱਡੀ ਗਿਣਤੀ 'ਚ ਹੋਰ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਬਰੇਸ਼ੀਆ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ <br/> ਅਗਲੀ ਖ਼ਬਰ ਹਵਾਈ ਯਾਤਰੀਆਂ ਨੂੰ ਸੀਟ ਚੋਣ ਲਈ ਹੁਣ ਫੀਸ 'ਚ ਕੋਈ ਰਾਹਤ ਨਹੀਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।