ਐਬਟਸਫੋਰਡ, 30 ਮਾਰਚ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ 'ਚ ਕਿੱਤਾਕਾਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ 'ਬੀ.ਸੀ. ਬਿਜਨੈੱਸ' ਵਲੋਂ '30 ਅੰਡਰ 30 ਯੰਗ ਲੀਡਰਜ਼ 2026' ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ ਤੇ ਇਹ ਵੱਕਾਰੀ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ 3 ਪੰਜਾਬਣਾਂ ਮਨਪ੍ਰੀਤ ਧਾਲੀਵਾਲ, ਅਰਸਿਤਾ ਸੈਣੀ ਤੇ ਗਨੀਵ ਚੁੱਘ ਸੇਠੀ ਵੀ ਸ਼ਾਮਿਲ ਹਨ | ਬੀ.ਸੀ. ਬਿਜਨੈੱਸ ਵਲੋਂ ਇਹ ਸਨਮਾਨ ਸੂਬੇ ਦੇ 30 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ 30 ਨੌਜਵਾਨ ਲੜਕੇ ਤੇ ਲੜਕੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਤਕਨਾਲੋਜੀ, ਉਦਯੋਗ, ਰੀਅਲ ਅਸਟੇਟ, ਖੇਤੀਬਾੜੀ ਤੇ ਇਨੋਵੇਸ਼ਨ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ | ਬਿ੍ਟਿਸ਼ ਕੋਲੰਬੀਆ ਦੇ ਓਕਾਨਾਗਨ ਇਲਾਕੇ 'ਚ 600 ਏਕੜ 'ਚ ਖੇਤੀਬਾੜੀ ਤੇ ਬਾਗਬਾਨੀ ਕਰ ਰਹੇ, ਔਲੀਵਰ ਦੇ ਧਾਲੀਵਾਲ ਪਰਿਵਾਰ ਦੀ ਧੀ ਮਨਪ੍ਰੀਤ ਧਾਲੀਵਾਲ ਕਿਸਮਤ ਅਸਟੇਟ ਵਾਈਨਰੀ ਦੀ ਹੈੱਡ ਵਾਈਨ ਮੇਕਰ ਹੈ | 2017 ਵਿਚ ਕੈਨੇਡਾ ਆਈ ਅਰਸਿਤਾ ਸੈਣੀ ਗਲੂਟਨਲ ਕੰਪਨੀ ਦੀ ਸੀ.ਈ.ਓ. ਹੈ ਤੇ ਵੈਨਕੂਵਰ ਦੀ ਬੀ.ਸੀ. ਚਿਲਡਰਨ ਹਸਪਤਾਲ ਫਾਊਾਡੇਸ਼ਨ ਨਾਲ ਵਲੰਟੀਅਰ ਸੇਵਾਵਾਂ ਨਿਭਾਉਂਦੀ ਹੈ | ਜਦਕਿ ਗਨੀਵ ਚੁੱਘ ਸੇਠੀ ਬਰਾਡ ਕੁਈਨ ਚਾਰਟਰਜ਼ ਕੰਪਨੀ ਦੀ ਸਹਿ ਸੰਸਥਾਪਕ ਹੈ | ਗਨੀਵ ਨੇ ਬੈਚਲਰ ਆਫ਼ ਬਿਜ਼ਨੈੱਸ ਐਡਮਨਿਸਟਰੇਸ਼ਨ ਦੀ ਪੜ੍ਹਾਈ ਕੀਤੀ ਹੋਈ ਹੈ |