29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਨਾਤਨ ਧਰਮ ਮੰਦਿਰ ਆਰਜੀਨਿਆਨੋ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਹੋਇਆ ਗਠਨ

ਅਜੀਤ ਡੈਸਕ 30-03-2026
ਵੈਨਿਸ (ਇਟਲੀ), 29 ਮਾਰਚ (ਹਰਦੀਪ ਸਿੰਘ ਕੰਗ)-ਇਟਲੀ ਦੇ ਵਿਚੈਂਸਾ ਜਿਲੇ੍ਹ 'ਚ ਸਥਿਤ ਸਨਾਤਨ ਧਰਮ ਮੰਦਿਰ ਆਰਜੀਨਿਆਨੋ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ ਹੈ ਜਿਸ ਤਹਿਤ ਜਤਿੰਦਰਪਾਲ ਸੋਨੂੰ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ ਜਦੋਂ ਕਿ ਰਣਜੀਤ ਕੁਮਾਰ ਲਾਲਾ ਜੀ ਵਾਇਸ ਪ੍ਰਧਾਨ ਤੇ ਭਵਨੇਸ਼ਵਰ ਗਣੇਸ਼ ਅਚਾਰੀਆ ਸਹਾਇਕ ਵਾਇਸ ਪ੍ਰੈਜੀਡੈੱਟ ਐਲਾਨੇ ਗਏ ਹਨ | ਸਰਬਸੰਮਤੀ ਨਾਲ ਹੋਈ ਇਸ ਚੋਣ ਦੌਰਾਨ ਬਾਕੀ ਆਹੁਦੇਦਾਰਾਂ ਵਿਚ ਰਾਜ ਕੁਮਾਰ ਖਜਾਨਚੀ,ਪਰਮਦੀਪ ਸਿੰਘ ਸਹਾਇਕ ਖਚਾਨਚੀ,ਰਾਕੇਸ਼ ਕੁਮਾਰ ਲੱਕੀ ਸਲਾਹਕਾਰ, ਰਾਮ ਲਾਲ ਜੀ ਸੈਕਟਰੀ, ਵਿਵੇਕ ਕੁਮਾਰ ਵਿੱਕੀ ਸਹਾਇਕ ਸੈਕਟਰੀ, ਅਸ਼ਵਨੀ ਕੁਮਾਰ ਸ਼ਰਮਾ ਲੰਗਰ ਇੰਚਾਂਰਜ, ਸੰਜੀਵ ਕੁਮਾਰ ਸਹਾਇਕ ਲੰਗਰ ਇੰਚਾਂਰਜ, ਜਦੋਂ ਕਿ ਮੈਂਬਰਾਂ ਵਿੱਚ ਸੋਨੂ ਵਰਮਾ, ਨਰੇਸ਼ ਕੁਮਾਰ, ਧਰਮਿੰਦਰ ਕੁਮਾਰ, ਰਾਜ ਕੁਮਾਰ, ਜਗਦੀਸ਼ ਲਾਲ, ਧਰਮਵੀਰ ਧੰਮੀ, ਆਰੀਅਨ, ਅਭੇ ਕੁਮਾਰ ਸ਼ਰਮਾ, ਨਵੀਨ ਕੁਮਾਰ, ਮਨਦੀਪ ਕੁਮਾਰ, ਯਸ਼ਪਾਲ ਕਾਲੀਆ, ਪੁਰੀ ਸਨਜਵਾਨੀ ਤੇ ਜੋਤੀ ਕੁਮਾਰ ਆਦਿ ਨੂੰ ਕਮੇਟੀ ਮੈਂਬਰਾਂ ਵਜੋਂ ਸਾਮਿਲ ਕੀਤਾ ਗਿਆ ਹੈ |
ਪਿਛਲੀ ਖ਼ਬਰ ਡਰਬੀ ਵਿਚ ਭਾਰਤੀ ਕਾਰ ਚਾਲਕ ਨੇ ਕੁਚਲੇ ਲੋਕ, 7 ਜ਼ਖ਼ਮੀ ਅਗਲੀ ਖ਼ਬਰ ਬਿ੍ਸਬੇਨ ਵਿਖੇ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਭਾਵੁਕ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।