29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਨਿਊਜਰਸੀ ਵਿਚ ਪ੍ਰਾਰਥਨਾ ਸਭਾ ਦੌਰਾਨ ਗੋਲੀਬਾਰੀ-1 ਮੌਤ, 4 ਜ਼ਖ਼ਮੀ

ਸੈਕਰਾਮੈਂਟੋ, 28 ਅਕਤੂਬਰ (ਹੁਸਨ ਲੜੋਆ ਬੰਗਾ)-ਨਿਊਜਰਸੀ ਦੇ ਐਲਿਜ਼ਾਬੈਥ ਸ਼ਹਿਰ ਵਿਚ ਮੋਮਬੱਤੀ ਜਗਾ ਕੇ ਕੀਤੀ ਜਾ ਰਹੀ ਇਕ ਪ੍ਰਾਰਥਨਾ ਸਭਾ ਦੌਰਾਨ ਗੋਲੀਬਾਰੀ ਹੋਈ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਚਾਰ ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀ ਫਿਲਹਾਲ ਇਕ ਸ਼ੱਕੀ ਦੀ ਭਾਲ ਕਰ ਰਹੇ ਹਨ।

ਅਜੀਤ ਡੈਸਕ 29-10-2026
ਸੈਕਰਾਮੈਂਟੋ, 28 ਅਕਤੂਬਰ (ਹੁਸਨ ਲੜੋਆ ਬੰਗਾ)-ਨਿਊਜਰਸੀ ਦੇ ਐਲਿਜ਼ਾਬੈਥ ਸ਼ਹਿਰ ਵਿਚ ਮੋਮਬੱਤੀ ਜਗਾ ਕੇ ਕੀਤੀ ਜਾ ਰਹੀ ਇਕ ਪ੍ਰਾਰਥਨਾ ਸਭਾ ਦੌਰਾਨ ਗੋਲੀਬਾਰੀ ਹੋਈ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਚਾਰ ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀ ਫਿਲਹਾਲ ਇਕ ਸ਼ੱਕੀ ਦੀ ਭਾਲ ਕਰ ਰਹੇ ਹਨ। ਹਾਲਾਂਕਿ, ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਘਟਨਾ ਦੇ ਪਿੱਛੇ ਦਾ ਕਾਰਨ ਵੀ ਸਪੱਸ਼ਟ ਨਹੀਂ ਹੈ। ਐਲਿਜ਼ਾਬੈਥ ਦੇ ਮੇਅਰ ਕ੍ਰਿਸ ਬੋਲਵੇਜ ਨੇ ਦੱਸਿਆ ਕਿ ਲੰਘੀ ਰਾਤ 9:30 ਵਜੇ ਤੋਂ ਕੁਝ ਸਮਾਂ ਬਾਅਦ, ਸ਼ਹਿਰ ਦੇ ਪੁਲਿਸ ਵਿਭਾਗ ਨੂੰ ਇਕ ਇਲਾਕੇ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ ਜਿੱਥੇ ਪ੍ਰਾਰਥਨਾ ਸਭਾ ਚੱਲ ਰਹੀ ਸੀ। ਬੋਲਵੇਜ ਨੇ ਦੱਸਿਆ ਕਿ ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੂੰ ਪੰਜ ਵਿਅਕਤੀ ਗੋਲੀਆਂ ਦੇ ਜ਼ਖ਼ਮਾਂ ਨਾਲ ਪੀੜਤ ਮਿਲੇ, ਜਿਨ੍ਹਾਂ ਵਿਚੋਂ ਇਕ ਪੀੜਤ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ| ਇਹ ਪ੍ਰਾਰਥਨਾ ਸਭਾ ਉਸ ਵਿਅਕਤੀ ਦੀ ਯਾਦ ਵਿੱਚ ਰੱਖੀ ਗਈ ਸੀ ਜਿਸ ਨੂੰ ਲਗਭਗ ਸੱਤ ਸਾਲ ਪਹਿਲਾਂ ਇਸੇ ਇਲਾਕੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪਿਛਲੀ ਖ਼ਬਰ ਪਹਾੜੀ ਇਲਾਕਿਆਂ ਵਿਚ ਅਗੇਤੀ ਬਰਫ਼ਬਾਰੀ ਦੀ ਸੰਭਾਵਨਾ ਅਗਲੀ ਖ਼ਬਰ ਗਲਤੀ ਨਾਲ ਰੇਸ ਦਬਾਉਣ ਕਾਰਨ ਟਕਰਾਈਆਂ 3 ਕਾਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।