29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਬਿ੍ਸਬੇਨ ਵਿਖੇ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਭਾਵੁਕ ਸ਼ਰਧਾਂਜਲੀ

ਅਜੀਤ ਡੈਸਕ 30-03-2026
ਬਿ੍ਸਬੇਨ, 29 ਮਾਰਚ (ਮਹਿੰਦਰ ਪਾਲ ਸਿੰਘ ਕਾਹਲੋਂ)-ਬਿ੍ਸਬੇਨ ਸਿੱਖ ਟੈਂਪਲ ਦੇ ਐਜੂਕੇਸ਼ਨ ਸੈਂਟਰ ਵਿਖੇ ਡਾ. ਗਗਨਦੀਪ ਸਿੰਘ ਰੰਧਾਵਾ ਦੀ ਯਾਦ ਵਿਚ ਇਕ ਭਾਵੁਕ ਤੇ ਗੰਭੀਰ ਕਮਿਊਨਿਟੀ ਸਮਾਗਮ ਕਰਵਾਇਆ ਗਿਆ | ਸੰਗਤ ਨੇ ਮਰਹੂਮ ਅਧਿਕਾਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਬੇਵਕਤੀ ਮੌਤ 'ਤੇ ਡੂੰਘਾ ਦੁੱਖ ਪ੍ਰਗਟਾਇਆ | ਮੰਚ ਸੰਚਾਲਕ ਮਨਦੀਪ ਸਿੰਘ ਨੇ ਸਮੁੱਚੇ ਘਟਨਾਕ੍ਰਮ ਨੂੰ ਵਿਸਥਾਰ ਨਾਲ ਬਿਆਨ ਕੀਤਾ ਤੇ ਡਾ. ਰੰਧਾਵਾ ਨੂੰ ਯਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਆਤਮਹੱਤਿਆ ਨਹੀਂ ਸਗੋਂ ਪਰਿਵਾਰ ਤੇ ਇਮਾਨਦਾਰੀ ਲਈ ਬਲੀਦਾਨ ਹੈ | ਉਨ੍ਹਾਂ ਦੇਸ਼-ਵਿਦੇਸ਼ ਦੀ ਸੰਗਤ ਨੂੰ ਪਰਿਵਾਰ ਨਾਲ ਖੜ੍ਹਨ ਤੇ ਪੰਜਾਬ ਸਰਕਾਰ ਉੱਤੇ ਦਬਾਅ ਪਾਉਣ ਦੀ ਅਪੀਲ ਕੀਤੀ | ਪ੍ਰਭ ਗਿੱਲ ਨੇ ਮਰਹੂਮ ਦੇ ਪਿਛੋਕੜ, ਉੱਚ ਵਿਦਿਆ ਅਤੇ ਪਰਿਵਾਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਮੌਤ ਨੂੰ ਮੰਦਭਾਗਾ ਦੱਸਿਆ ਤੇ ਸਰਕਾਰੀ ਤੰਤਰ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ | ਮਨਦੀਪ ਸਿੰਘ ਨੇ ਡਾ. ਰੰਧਾਵਾ ਨਾਲ ਬਿਤਾਏ ਆਪਣੇ ਯੂਨੀਵਰਸਿਟੀ ਦੇ ਦਿਨਾਂ ਨੂੰ ਸਾਂਝਾ ਕੀਤਾ | ਲੇਖਕ ਗੁਰਜਿੰਦਰ ਸਿੰਘ ਨੇ ਇਸ ਘਟਨਾ ਨੂੰ ਸਵੈਮਾਣ ਦਾ ਨਿਰਾਦਰ ਕਿਹਾ, ਜਦਕਿ ਗੁਰੂਘਰ ਦੇ ਪ੍ਰਧਾਨ ਜਸਜੋਤ ਸਿੰਘ ਨੇ ਇਸ ਨੂੰ ਭਿ੍ਸ਼ਟ ਅਤੇ ਨਾਕਾਮ ਸਿਸਟਮ ਦੀ ਦੇਣ ਦੱਸਿਆ | ਗੁਰਮੀਤ ਸਿੰਘ ਨੇ ਸਰਕਾਰੀ ਤੰਤਰ ਦੀ ਬੇਰੁਖੀ ਉੱਤੇ ਚਿੰਤਾ ਜ਼ਾਹਰ ਕੀਤੀ ਤੇ ਅਜਿਹੀਆਂ ਤ੍ਰਾਸਦੀਆਂ ਵੇਲੇ 'ਮਨੁੱਖਤਾ ਦੀ ਚੁੱਪ' ਨੂੰ ਵੱਡੀ ਭਵਿੱਖੀ ਚਿੰਤਾ ਗਿਣਿਆ | ਗੁਰਸ਼ਰਨ ਸਿੰਘ ਸਕਾਰੀਆ ਨੇ ਮੈਮੋਰੰਡਮ ਦੀ ਕਾਪੀ ਪੜ੍ਹਦਿਆਂ ਭਾਰਤੀ ਸੰਵਿਧਾਨ ਅਨੁਸਾਰ ਨਿਰਪੱਖ ਜਾਂਚ ਦੀ ਮੰਗ ਦੁਹਰਾਈ | ਗੁਰੂਘਰ ਦੇ ਸੈਕਟਰੀ ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਇਕ ਇਮਾਨਦਾਰ ਅਫਸਰ ਦੀ ਜਾਨ ਜਾਣਾ ਸਿਰਫ਼ ਇੱਕ ਪਰਿਵਾਰ ਦਾ ਨੁਕਸਾਨ ਨਹੀਂ, ਸਗੋਂ ਪੂਰੇ ਸਮਾਜ ਦਾ ਘਾਟਾ ਹੈ | ਉਨ੍ਹਾਂ ਚੁੱਪ ਰਹਿਣ ਨੂੰ ਅਸੰਭਵ ਦੱਸਿਆ | ਅੰਤ ਵਿਚ ਗਗਨਦੀਪ ਸਿੰਘ ਦੀ ਕਵਿਤਾ ਅਤੇ ਬੱਬੂ ਰੰਧਾਵਾ ਦੀ ਲਘੂ ਕਹਾਣੀ ਨੇ ਸੰਗਤ ਨੂੰ ਭਾਵੁਕ ਕੀਤਾ | ਸਮਾਗਮ ਦੌਰਾਨ ਸੰਗਤ ਨੇ ਇਸ ਘਟਨਾ ਉੱਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਇਨਸਾਫ਼ ਲਈ ਤੁਰੰਤ ਨਿਰਪੱਖ ਜਾਂਚ ਦੀ ਮੰਗ ਕੀਤੀ ਤਾਂਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਰੋਕੀਆਂ ਜਾ ਸਕਣ | ਦੱਸਣਯੋਗ ਹੈ ਕਿ ਡਾ. ਗਗਨਦੀਪ ਸਿੰਘ ਰੰਧਾਵਾ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅੰਮਿ੍ਤਸਰ ਜ਼ਿਲ੍ਹਾ ਮੈਨੇਜਰ ਸਨ | ਖੇਤੀਬਾੜੀ ਵਿਸ਼ੇ ਵਿਚ ਪੀਐੱਚਡੀ ਡਾਕਟਰੇਟ ਹੋਣ ਕਰਕੇ ਉਹ ਇੱਕ ਉੱਚ ਸਿੱਖਿਅਤ, ਇਮਾਨਦਾਰ ਅਤੇ ਸਾਫ਼-ਸੂਥਰੀ ਇਮੇਜ ਵਾਲੇ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ | ਆਪਣੀ ਮੌਤ ਤੋਂ ਪਹਿਲਾਂ ਜਾਰੀ ਕੀਤੇ ਵੀਡੀਓ ਸੰਦੇਸ਼ ਵਿਚ ਉਨ੍ਹਾਂ ਨੇ ਤਤਕਾਲੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਉੱਤੇ ਦਬਾਅ ਅਤੇ ਹਰਾਸਮੈਂਟ ਦੇ ਗੰਭੀਰ ਇਲਜ਼ਾਮ ਲਗਾਏ ਸਨ | ਇਸ ਘਟਨਾ ਨੇ ਪੰਜਾਬ ਵਿਚ ਰਾਜਨੀਤਿਕ ਤੂਫ਼ਾਨ ਖੜ•ਾ ਕਰ ਦਿੱਤਾ ਹੈ ਅਤੇ ਆਸਟ੍ਰੇਲੀਆ ਵਿਚ ਵਸਦੇ ਪੰਜਾਬੀ ਭਾਈਚਾਰੇ ਵਿਚ ਵੀ ਗਹਿਰਾ ਗੁੱਸਾ ਅਤੇ ਦੁੱਖ ਵਿਆਪਿਆ ਹੋਇਆ ਹੈ |





ਪਿਛਲੀ ਖ਼ਬਰ ਸਨਾਤਨ ਧਰਮ ਮੰਦਿਰ ਆਰਜੀਨਿਆਨੋ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਹੋਇਆ ਗਠਨ ਅਗਲੀ ਖ਼ਬਰ ਨਸਲਵਾਦ ਖਿਲਾਫ਼ ਮਾਰਚ 'ਚ ਇੰਡਿਅਨ ਵਰਕਰਜ਼ ਐਸੋਸੀਏਸ਼ਨ ਦੀ ਵੱਡੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।