ਐਡੀਲੇਡ, 29 ਜਨਵਰੀ (ਗੁਰਮੀਤ ਸਿੰਘ ਵਾਲੀਆ)-ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਤੇ ਪ੍ਰਚਾਰਕ ਗਿਆਨੀ ਹਰਵਿੰਦਰ ਸਿੰਘ ਗੰਗਾਨਗਰ ਵਾਲਿਆਂ ਦਾ ਐਡੀਲੇਡ ਹਵਾਈ ਅੱਡੇ 'ਤੇ ਪਹੁੰਚਣ 'ਤੇ ਗੁਰਪ੍ਰੀਤ ਸਿੰਘ ਮਿਨਹਾਸ, ਰਵਿੰਦਰ ਸਿੰਘ ਸਰਾਭਾ, ਪਰਵਿੱਦਰ ਸਿੰਘ, ਅਰਸਦੀਪ ਸਿੰਘ ਬਾਜਵਾ, ਬਹਾਲ ਸਿੰਘ, ਭਾਈ ਜਗਬੀਰ ਸਿੰਘ, ਭਾਈ ਕੰਵਲਜੀਤ ਸਿੰਘ ਸਮੇਤ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਉਹ ਆਪਣੀ ਰੂਹਾਨੀ ਕਥਾ ਤੇ ਗੁਰਬਾਣੀ ਦੇ ਪ੍ਰਚਾਰ ਲਈ ਦੇਸ਼-ਵਿਦੇਸ਼ ਵਿਚ ਜਾਣੇ ਜਾਂਦੇ ਹਨ ਅਤੇ ਗੁਰਦੁਆਰਾ ਮੰਜੀ ਸਾਹਿਬ ਅੰਮਿ੍ਤਸਰ, ਸੀਸ ਗੰਜ ਸਾਹਿਬ , ਬੰਗਲਾ ਸਾਹਿਬ ਵਰਗੇ ਪ੍ਰਸਿੱਧ ਤਖ਼ਤਾਂ ਤੇ ਦੇਸ਼ ਵਿਦੇਸ਼ ਵਿਚ ਜਾ ਕੇ ਕਥਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਨਾਲ ਜੋੜਦੇ ਹਨ | ਇਨ੍ਹਾਂ ਦਿਨਾਂ ਵਿਚ ਉਹ ਆਸਟ੍ਰੇਲੀਆ ਵਿੱਚ ਗੁਰਮਤਿ ਪ੍ਰਚਾਰ ਦੇ ਦੌਰੇ 'ਤੇ ਹਨ | ਮੈਲਬਰਨ ਅਤੇ ਸਿਡਨੀ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਸਫਲ ਸਮਾਗਮਾਂ ਤੋਂ ਬਾਅਦ ਹੁਣ ਉਹ ਵਿਸ਼ੇਸ਼ ਤੌਰ 'ਤੇ ਐਡੀਲੇਡ ਪਹੁੰਚੇ ਹਨ | ਜਾਣਕਾਰੀ ਅਨੁਸਾਰ, ਉਹ ਗੁਰਦੁਆਰਾ ਸਿੰਘ ਸਭਾ ਨੌਰਥ ਪਲੈਮਟਨ ਦੀ ਪਹਿਲੀ ਵਰ੍ਹੇਗੰਢ ਅਤੇ ਖਾਲਸੇ ਦੀ ਸਾਜਨਾ ਦਿਵਸ ਦੇ ਸਬੰਧ ਵਿੱਚ ਸਮਾਗਮਾਂ ਵਿਚ ਸੋਮਵਾਰ ਸਾਮ 7 ਤੋ 8 ਵਜੇ ਤੱਕ ਹਾਜ਼ਰੀ ਭਰਨਗੇ | ਇਸ ਤੋਂ ਇਲਾਵਾ, ਉਹ ਐਡੀਲੇਡ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਨ ਲਈ ਕਥਾ ਵਿਚਾਰਾਂ ਦੀ ਸਾਂਝ ਪਾਉਣਗੇ | ਸੰਗਤਾਂ ਵਿੱਚ ਇਸ ਦੌਰੇ ਨੂੰ ਲੈ ਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਹਾਜ਼ਰੀ ਦੀ ਉਮੀਦ ਕੀਤੀ ਜਾ ਰਹੀ ਹੈ |