29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਐਵੀ ਲੂਇਸ ਫੈਡਰਲ ਐਨ.ਡੀ.ਪੀ. ਦੇ ਨਵੇਂ ਆਗੂ ਚੁਣੇ ਗਏ

ਅਜੀਤ ਡੈਸਕ 30-03-2026
ਟਰਾਂਟੋ, 29 ਮਾਰਚ (ਸਤਪਾਲ ਸਿੰਘ ਜੌਹਲ)-ਇਹ ਖ਼ਬਰ ਕੈਨੇਡਾ ਦੀ ਰਾਜਨੀਤੀ ਵਿੱਚ ਇਕ ਨਵੀਂ ਸ਼ੁਰੂਆਤ ਵਜੋਂ ਵੇਖੀ ਜਾ ਰਹੀ ਹੈ | ਐਵੀ ਲੂਇਸ, ਜੋ ਕਿ ਸਮਾਜਿਕ ਨਿਆਂ, ਵਾਤਾਵਰਣ ਤੇ ਆਰਥਿਕ ਸਮਾਨਤਾ ਦੇ ਮੁੱਦਿਆਂ ਬਾਰੇ ਲੰਮੇ ਸਮੇਂ ਤੋਂ ਸਰਗਰਮ ਰਹੇ, ਅੱਜ ਫੈਡਰਲ ਐਨ.ਡੀ.ਪੀ. ਦੇ ਨਵੇਂ ਆਗੂ ਚੁਣੇ ਗਏ ਹਨ | ਉਨ੍ਹਾਂ ਨੇ ਵਿਨੀਪੈਗ ਵਿਚ ਹੋਈ ਲੀਡਰਸ਼ਿਪ ਚੋਣ ਦੌਰਾਨ ਪਹਿਲੇ ਬੈਲਟ 'ਤੇ ਲਗਭਗ 56 ਫ਼ੀਸਦ ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ | ਇਸ ਤੋਂ ਪਹਿਲਾਂ, ਚੋਣਾਂ ਵਿੱਚ ਹੋਈ ਕਰਾਰੀ ਹਾਰ ਤੋਂ ਬਾਅਦ ਐੱਨ.ਡੀ.ਪੀ ਆਗੂ ਜਗਮੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ | 2025 ਦੀ ਸੰਸਦੀ ਚੋਣ ਵਿਚ ਪਾਰਟੀ ਦੀ ਵੱਡੀ ਹਾਰ ਤੋਂ ਬਾਅਦ ਐਨ.ਡੀ.ਪੀ. ਲਈ ਨਵੇਂ ਆਗੂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ | ਹੁਣ ਲੂਇਸ ਦੇ ਸਾਹਮਣੇ ਵੱਡੀ ਚੁਣੌਤੀ ਹੈ ਕਿ ਪਾਰਟੀ ਨੂੰ ਦੁਬਾਰਾ ਮਜ਼ਬੂਤ ਕਰਨਾ ਤੇ ਵੋਟਰਾਂ ਦਾ ਭਰੋਸਾ ਮੁੜ ਜਿੱਤਣਾ |
ਪਿਛਲੀ ਖ਼ਬਰ ਐਡੀਲੇਡ ਵਿਚ ਗਿਆਨੀ ਹਰਵਿੰਦਰ ਸਿੰਘ ਗੰਗਾਨਗਰ ਵਾਲਿਆਂ ਦਾ ਹਵਾਈ ਅੱਡੇ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਸਿਰ 'ਤੇ ਕੁਹਾੜੀ ਨਾਲ ਵਾਰ ਕਰ ਬਲਾਕ ਪ੍ਰਧਾਨ ਦਾ ਕਤਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।