11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਭਾਰਤ ਨਾਲ ਹੋਏ ਸਮਝੌਤਿਆਂ ਤੋਂ ਸੰਤੁਸ਼ਟ ਹਾਂ-ਮਾਰਕ ਕਾਰਨੀ <br/>

ਅਜੀਤ ਡੈਸਕ 08-03-2026
ਕੈਨੇਡਾ ਤੋਂ 'ਅਜੀਤ' ਦੇ ਵਿਸ਼ੇਸ਼ ਪ੍ਰਤੀਨਿਧ ਸਤਪਾਲ ਸਿੰਘ ਜੌਹਲ ਦੀ ਵਿਸ਼ੇਸ਼ ਰਿਪੋਰਟ
ਟੋਕੀਓ, 7 ਮਾਰਚ (ਸਤਪਾਲ ਸਿੰਘ ਜੌਹਲ)-ਭਾਰਤ ਸਮੇਤ 3 ਦੇਸ਼ਾਂ ਦੀ ਸਰਕਾਰੀ ਫੇਰੀ ਦੇ ਅੱਜ ਆਖਰੀ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਯਾਤਰਾ ਮਹੱਤਵਪੂਰਨ ਰਹੀ ਹੈ | ਭਾਰਤ ਨਾਲ ਕੀਤੇ ਗਏ 5 ਅਰਬ ਡਾਲਰਾਂ ਦੇ ਵੱਖ-ਵੱਖ ਸਮਝੌਤਿਆਂ ਬਾਰੇ ਉਨ੍ਹਾਂ ਕਿਹਾ ਕਿ ਕੂਟਨੀਤੀ ਰਾਹੀਂ ਵਪਾਰ ਦੇ ਰਾਹ 'ਚ ਅੜਿੱਕੇ ਖਤਮ ਕਰਕੇ ਇਸ ਪ੍ਰਗਤੀ ਤੋਂ ਸੰਤੁਸ਼ਟ ਹਨ ਤੇ ਅਗਲੇ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਹੋਰ ਵਧਾਇਆ ਜਾਵੇਗਾ | ਉਨ੍ਹਾਂ ਸਪੱਸ਼ਟ ਕੀਤਾ ਕਿ ਕੈਨੇਡਾ 'ਚ ਵਿਦੇਸ਼ੀ ਦਖਲ ਦੇ ਮੁੱਦੇ ਨੂੰ ਗਹਿਰੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਹਰੇਕ ਦੇਸ਼ ਨਾਲ ਇਹ ਸੰਵੇਦਨਸ਼ੀਲ ਮਸਲਾ ਵੀ ਗੱਲਬਾਤ ਦਾ ਰਾਹ ਖੁਲ੍ਹਾ ਰੱਖ ਕੇ ਹੀ ਹੱਲ ਕੀਤਾ ਜਾ ਸਕਦਾ ਹੈ | ਕਾਰਨੀ ਨੇ ਕਿਹਾ ਕਿ ਜਪਾਨ, ਆਸਟ੍ਰੇਲੀਆ ਤੇ ਭਾਰਤ 'ਚ ਜਿਸ ਤਰ੍ਹਾਂ ਹਾਂ-ਪੱਖੀ ਮਾਹੌਲ ਤਿਆਰ ਹੋਇਆ ਹੈ ਉਹ ਕੈਨੇਡਾ ਦੀ ਆਰਥਿਕਤਾ ਲਈ ਤੇ ਰੋਜ਼ਗਾਰ ਮਾਰਕਿਟ ਲਈ ਸਾਜ਼ਗਾਰ ਹੋਵੇਗਾ | ਉਨ੍ਹਾਂ ਦੱਸਿਆ ਕਿ ਆਪਣੇ ਭਾਈਵਾਲ ਤੇ ਭਰੋਸੇਯੋਗ ਦੇਸ਼ਾਂ ਨਾਲ ਰੱਖਿਆ, ਦੁਰਲੱਭ ਖਣਿੱਜ, ਖੋਜ, ਸਿੱਖਿਆ, ਊਰਜਾ, ਪੁਲਾੜ, ਕਾਢ, ਵਿਗਿਆਨ, ਤਕਨੀਕ, ਕਾਰੋਬਾਰਾਂ ਤੋਂ ਕਾਰੋਬਾਰਾਂ ਤੱਕ ਤੇ ਲੋਕਾਂ ਤੋਂ ਲੋਕਾਂ ਤੱਕ ਸਾਂਝ ਵਧਾ ਕੇ ਆਰਥਿਕਤਾ ਮਜ਼ਬੂਤ ਕਰਨ ਤੇ ਰੋਜ਼ਗਾਰ ਪੈਦਾ ਕਰਨ 'ਚ ਮਦਦ ਮਿਲੇਗੀ | ਅੱਜ ਜਪਾਨ ਦੇ ਟੋਕੀਓ ਪੁੱਜਣ 'ਤੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਟਕੈਚੀ ਸਾਨਈ ਨੇ ਉਨ੍ਹਾਂ ਨੂੰ ਲੈਣ ਵਾਸਤੇ ਆਪ ਆਪਣੇ ਦਫਤਰ ਤੋਂ ਬਾਹਰ ਦਰਵਾਜ਼ੇ ਤੱਕ ਖੜ੍ਹੇ ਹੋ ਕੇ ਉਡੀਕ ਕੀਤੀ | ਇਸੇ ਤਰ੍ਹਾਂ ਨਵੀਂ ਦਿੱਲੀ ਵਿਖੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਲੈਣ ਆਪ ਹੈਦਰਾਬਾਦ ਹਾਊਸ ਦੇ ਮੁੱਖ ਦਵਾਰ ਤੱਕ ਆਏ ਸਨ ਤੇ ਆਸਟਰੇਲੀਆ 'ਚ ਓਥੋਂ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੰਸਦ ਭਵਨ ਦੇ ਬਾਹਰ ਕਾਰਨੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਵਿਦਾਈ ਦੇਣ ਲਈ ਹਵਾਈ ਅੱਡੇ ਤੱਕ ਪੁੱਜੇ ਸਨ | ਕਾਰਨੀ ਨੇ ਕਿਹਾ ਕਿ ਸਦਭਾਵਨਾ ਦਾ ਇਹ ਮਾਹੌਲ ਇਸੇ ਤਰ੍ਹਾਂ ਬਰਕਰਾਰ ਰੱਖ ਕੇ ਕੈਨੇਡਾ ਦੇ ਹੋਰਨਾਂ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣ ਦੀ ਪਰਕਿ੍ਆ ਜਾਰੀ ਰੱਖੀ ਜਾਵੇਗੀ |

ਪਿਛਲੀ ਖ਼ਬਰ ਗਾਇਕ ਬਾਦਸ਼ਾਹ ਖ਼ਿਲਾਫ਼ ਕੀਤਾ ਜਾਵੇਗਾ ਲੁੱਕ ਆਊਟ ਸਰਕੂਲਰ ਜਾਰੀ <br/> ਅਗਲੀ ਖ਼ਬਰ ਰੋਨਾਲਡੋ ਦੀ ਸੱਟ ਲੱਗ ਰਹੀ ਗੰਭੀਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।