03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਆਸਟ੍ਰੇਲੀਆ 'ਚ ਘਰਾਂ ਦੀ ਕਮੀ ਦੂਰ ਕਰਨ ਲਈ 800 ਮਿਲੀਅਨ ਡਾਲਰ ਦੀ ਵੱਡੀ ਯੋਜਨਾ

ਅਜੀਤ ਡੈਸਕ 01-02-2026

ਐਡੀਲੇਡ, 31 ਜਨਵਰੀ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ 'ਚ ਵਧ ਰਹੀ ਰਿਹਾਇਸ਼ ਦੀ ਕਮੀ ਤੇ ਮਹਿੰਗੇ ਘਰਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੰਘੀ ਤੇ ਰਾਜ ਸਰਕਾਰ ਨੇ ਮਿਲ ਕੇ 800 ਮਿਲੀਅਨ ਡਾਲਰ ਦੀ ਮਹੱਤਵਪੂਰਨ ਯੋਜਨਾ ਦਾ ਐਲਾਨ ਕੀਤਾ ਹੈ | ਇਸ ਯੋਜਨਾ ਤਹਿਤ 17,000 ਨਵੇਂ ਘਰ ਬਣਾਏ ਜਾਣਗੇ, ਜਿਨ੍ਹਾਂ 'ਚੋਂ ਲਗਭਗ 7,000 ਘਰ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਰਾਖਵੇਂ ਰੱਖੇ ਜਾਣਗੇ | ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਤੇ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਾਲਿਨÏਸਕਾਸ ਨੇ ਐਡੀਲੇਡ ਦੇ ਉੱਤਰੀ ਇਲਾਕਿਆਂ 'ਚ ਇਸ ਪ੍ਰੋਜੈਕਟ ਦਾ ਐਲਾਨ ਕਰਦਿਆਂ ਕਿਹਾ ਕਿ ਘਰਾਂ ਦੀ ਸਪਲਾਈ ਨੂੰ ਤੇਜ਼ੀ ਨਾਲ ਵਧਾਉਣਾ ਸਰਕਾਰ ਦੀ ਪਹਿਲ ਹੋਵੇਗੀ | ਸੰਘੀ ਸਰਕਾਰ ਵੱਲੋਂ ਰਾਜ ਸਰਕਾਰ ਨੂੰ 534 ਮਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਜਾਵੇਗਾ, ਜਿਸ 'ਚ ਪਾਣੀ ਤੇ ਸੀਵਰੇਜ ਬੁਨਿਆਦੀ ਢਾਂਚੇ ਲਈ ਵੱਡਾ ਹਿੱਸਾ ਸ਼ਾਮਲ ਹੈ | ਇਸ ਦੇ ਨਾਲ ਹੀ ਸ਼ਹਿਰੀ ਨਵੀਨੀਕਰਨ ਯੋਜਨਾਵਾਂ 'ਤੇ ਵੀ ਖਾਸ ਧਿਆਨ ਦਿੱਤਾ ਜਾਵੇਗਾ | ਨਿਰਮਾਣ ਖੇਤਰ ਨਾਲ ਜੁੜੇ ਮਾਹਿਰਾਂ ਨੇ ਕਿਹਾ ਹੈ ਕਿ ਇਸ ਯੋਜਨਾ ਨੂੰ ਸਫਲ ਬਣਾਉਣ ਲਈ ਹੋਰ ਕਾਮਿਆਂ ਤੇ ਬੁਨਿਆਦੀ ਢਾਂਚੇ ਦੀ ਤੁਰੰਤ ਤਿਆਰੀ ਦੇ ਅਰੱਬਤਾ ਹੋਵੇਗੀ | ਇਸ ਵੇਲੇ ਉਦਯੋਗ 'ਚ ਕਰਮਚਾਰੀਆਂ ਦੀ ਘਾਟ ਇਕ ਵੱਡੀ ਚੁਣÏਤੀ ਬਣੀ ਹੋਈ ਹੈ | ਦੂਜੇ ਪਾਸੇ, ਵਿਰੋਧੀ ਧਿਰ ਨੇ ਸਰਕਾਰ 'ਤੇ ਸਿਰਫ਼ ਐਲਾਨ ਕਰਨ ਦੀ ਥਾਂ ਅਮਲੀ ਕੰਮ ਕਰਨ 'ਤੇ ਜ਼ੋਰ ਦੇਣ ਦੀ ਅਪੀਲ ਕੀਤੀ ਹੈ | ਇਹ ਯੋਜਨਾ ਖਾਸ ਕਰਕੇ ਨੌਜਵਾਨ ਪਰਿਵਾਰਾਂ ਤੇ ਪਹਿਲੇ ਘਰ ਖਰੀਦਦਾਰਾਂ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ ਤੇ ਉਮੀਦ ਹੈ ਕਿ ਇਸ ਨਾਲ ਦੱਖਣੀ ਆਸਟ੍ਰੇਲੀਆ 'ਚ ਰਿਹਾਇਸ਼ੀ ਸੰਕਟ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕੇਗਾ |

ਪਿਛਲੀ ਖ਼ਬਰ ਬੀਅਰ ਪੀ ਕੇ ਸਾਈਕਲ ਚਲਾਉਣ ਵਾਲੇ ਭਾਰਤੀ ਨੂੰ 600 ਯੂਰੋ ਦਾ ਜੁਰਮਾਨਾ <br/> ਅਗਲੀ ਖ਼ਬਰ ਪਿਓ-ਪੁੱਤ ਸਮੇਤ 4 ਨੂੰ ਨਕਲੀ ਦਵਾਈਆਂ ਬਣਾਉਣ ਦੇ ਦੋਸ਼ 'ਚ ਲੰਮੀ ਜੇਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।