03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪਿਓ-ਪੁੱਤ ਸਮੇਤ 4 ਨੂੰ ਨਕਲੀ ਦਵਾਈਆਂ ਬਣਾਉਣ ਦੇ ਦੋਸ਼ 'ਚ ਲੰਮੀ ਜੇਲ੍ਹ

ਅਜੀਤ ਡੈਸਕ 01-02-2026

ਲੈਸਟਰ (ਇੰਗਲੈਂਡ), 31 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਮਾਨਚੈਸਟਰ ਅਧੀਨ ਆਉਂਦੇ ਵਿਗਨ ਸ਼ਹਿਰ ਦੇ ਨੇੜਲੇ ਪਿੰਡ ਇਲਾਕੇ ਵਿਚ ਪਿਓ-ਪੁੱਤਰ ਸਮੇਤ ਚਾਰ ਲੋਕਾਂ ਵੱਲੋਂ ਨਕਲੀ ਦਵਾਈਆ ਬਣਾਉਣ ਦਾ ਪਰਦਾਫਾਸ਼ ਹੋਇਆ ਹੈ | ਸਾਲ 2010 'ਚ ਲਾਟਰੀ ਰਾਹੀਂ ਲਗਭਗ 24 ਲੱਖ ਪੌਂਡ ਦੀ ਵੱਡੀ ਰਕਮ ਜਿੱਤਣ ਵਾਲੇ ਇਕ ਬਜ਼ੁਰਗ ਵਿਅਕਤੀ ਨੇ ਇਸ ਦੌਲਤ ਨੂੰ ਕਾਨੂੰਨੀ ਕਾਰੋਬਾਰ ਦੀ ਥਾਂ ਨਕਲੀ ਦਵਾਈਆਂ ਬਣਾਉਣ ਦੇ ਗੈਰਕਾਨੂੰਨੀ ਧੰਦੇ 'ਚ ਲਗਾ ਦਿੱਤਾ | ਇਸ ਮਾਮਲੇ 'ਚ ਅਦਾਲਤ ਨੇ ਉਸਦੇ ਪੁੱਤਰ ਤੇ ਹੋਰ 2 ਸਾਥੀਆਂ ਸਮੇਤ ਚਾਰਾਂ ਦੋਸ਼ੀਆਂ ਨੂੰ ਮਿਲਾ ਕੇ ਲਗਭਗ 50 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤੀ ਰਿਕਾਰਡ ਅਨੁਸਾਰ, ਮੁੱਖ ਦੋਸ਼ੀ ਨੇ ਲਾਟਰੀ ਦੀ ਰਕਮ ਮਿਲਣ ਤੋਂ ਕੁਝ ਸਮੇਂ ਬਾਅਦ ਵਿਗਨ ਨੇੜੇ ਆਪਣੇ ਰਹਾਇਸ਼ੀ ਘਰ ਦੇ ਸਾਹਮਣੇ ਮÏਜੂਦ ਪੁਰਾਣੇ ਢਾਂਚੇ ਨੂੰ ਨਕਲੀ ਦਵਾਈਆਂ ਤਿਆਰ ਕਰਨ ਵਾਲੇ ਗੁਪਤ ਕਾਰਖਾਨੇ 'ਚ ਤਬਦੀਲ ਕਰ ਦਿੱਤਾ | ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਪਿਓ ਨੇ ਆਪਣੇ ਪੁੱਤਰ ਨੂੰ ਇਸ ਧੰਦੇ 'ਚ ਸਿੱਧੇ ਤÏਰ 'ਤੇ ਸ਼ਾਮਲ ਕੀਤਾ ਤੇ 2 ਹੋਰ ਵਿਅਕਤੀਆਂ ਦੀ ਮਦਦ ਨਾਲ ਪੂਰੇ ਜਾਲ ਨੂੰ ਫੈਲਾਇਆ | ਪੁਲਿਸ ਵੱਲੋਂ ਲੰਮੀ ਜਾਂਚ, ਤਲਾਸ਼ੀਆਂ ਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਇਸ ਗਰੋਹ ਦਾ ਪਰਦਾਫਾਸ਼ ਹੋ ਸਕਿਆ | ਨਕਲੀ ਦਵਾਈਆਂ ਬਣਾਉਣ ਵਾਲੇ ਸਾਜੋ-ਸਾਮਾਨ ਤੇ ਵੱਡੀ ਮਾਤਰਾ 'ਚ ਤਿਆਰ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ |

ਪਿਛਲੀ ਖ਼ਬਰ ਆਸਟ੍ਰੇਲੀਆ 'ਚ ਘਰਾਂ ਦੀ ਕਮੀ ਦੂਰ ਕਰਨ ਲਈ 800 ਮਿਲੀਅਨ ਡਾਲਰ ਦੀ ਵੱਡੀ ਯੋਜਨਾ ਅਗਲੀ ਖ਼ਬਰ ਵੈਨਕੂਵਰ ਦੀ ਪੰਜਾਬਣ ਵਿਦਿਆਰਥਣ ਨੂੰ ਮਿਲਿਆ ਪੀਪਲਜ਼ ਚੁਆਇਸ ਐਵਾਰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।