ਦੁਬਈ, 18 ਨਵੰਬਰ (ਏਜੰਸੀ)-ਨਿਊਜ਼ੀਲੈਂਡ ਖਿਲਾਫ਼ ਪੰਜ ਮੈਚਾਂ ਦੀ ਇਕ ਦਿਨਾ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਅਰਸ਼ਦੀਪ ਸਿੰਘ ਨੂੰ ਆਈ.ਸੀ.ਸੀ. ਦੀ ਤਾਜ਼ਾ ਇਕ ਦਿਨਾ ਦਰਜਾਬੰਦੀ ’ਚ ਮਿਲਿਆ ਹੈ। ਉਹ 12 ਸਥਾਨ ਦੀ ਛਾਲ ਲਗਾ ਕੇ ਗੇਂਦਬਾਜ਼ਾਂ ਦੀ ਦਰਜਾਬੰਦੀ ’ਚ ਸਾਂਝੇ ਰੂਪ ਨਾਲ 19ਵੇਂ ਨੰਬਰ ’ਤੇ ਪਹੁੰਚ ਗਏ ਹਨ। ਇਸ ਹਫਤੇ ਗੇਂਦਬਾਜ਼ੀ ਦਰਜਾਬੰਦੀ ’ਚ ਸਭ ਤੋਂ ਵੱਧ ਸੁਧਾਰ ਕਰਨ ਵਾਲੇ ਖਿਡਾਰੀਆਂ ’ਚ ਅਰਸ਼ਦੀਪ ਸ਼ਾਮਿਲ ਹਨ। ਅਫਗਾਨਿਸਤਾਨ ਦੇ ਗੇਂਦਬਾਜ਼ ਰਾਸ਼ਿਦ ਖਾਨ ਫਾਰਮੈਟ ’ਚ ਦੁਨੀਆ ਦੇ ਨੰਬਰ ਇਕ ਗੇਂਦਬਾਜ਼ ਬਣੇ ਹੋਏ ਹਨ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਵੀ 15 ਸਥਾਨ ਦੀ ਛਾਲ ਲਗਾ ਕੇ 12ਵੇਂ ਨੰਬਰ ’ਤੇ ਆ ਗਏ ਹਨ। ਜਦੋਂ ਕਿ ਉਨ੍ਹਾਂ ਦੇ ਸਾਥੀ ਖਿਡਾਰੀ ਕਾਈਲ ਜੇਮਿਸਨ 15 ਸਥਾਨ ਉਪਰ ਚੜ ਕੇ 45ਵੇਂ ਨੰਬਰ ’ਤੇ ਪੁੱਜ ਗਏ ਹਨ। ਇੰਗਲੈਂਡ ਦੇ ਬੱਲੇਬਾਜ਼ ਟਾਮ ਬੈਂਟਨ ਬੱਲੇਬਾਜ਼ੀ ਦਰਜਾਬੰਦੀ ’ਚ 34 ਸਥਾਨ ਦੀ ਛਾਲ ਲਗਾ ਕੇ ਆਪਣੇ ਕੈਰੀਅਰ ਦੇ ਸਰਬੋਤਮ 13ਵੇਂ ਨੰਬਰ ’ਤੇ ਪਹੁੰਚ ਗਏ ਹਨ। ਉਨ੍ਹਾਂ ਦੇ ਸਾਥੀ ਖਿਡਾਰੀ ਜੋ ਰੂਟ ਵੀ ਟਾਪ 10 ’ਚ ਵਾਪਸ ਆ ਗਏ ਹਨ। ਉਹ 9ਵੇਂ ਨੰਬਰ ’ਤੇ ਪਹੁੰਚ ਗਏ ਹਨ। ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿਲ ਇਕ ਦਿਨਾ ’ਚ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਬਣੇ ਹੋਏ ਹਨ।
ਆਈ. ਸੀ. ਸੀ. ਇਕ ਦਿਨਾ ਦਰਜਾਬੰਦੀ ’ਚ ਅਰਸ਼ਦੀਪ ਨੇ ਲਗਾਈ ਲੰਬੀ ਛਾਲ
ਦੁਬਈ, 18 ਨਵੰਬਰ (ਏਜੰਸੀ)-ਨਿਊਜ਼ੀਲੈਂਡ ਖਿਲਾਫ਼ ਪੰਜ ਮੈਚਾਂ ਦੀ ਇਕ ਦਿਨਾ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਅਰਸ਼ਦੀਪ ਸਿੰਘ ਨੂੰ ਆਈ. ਸੀ.
ਅਜੀਤ ਡੈਸਕ
19-11-2026