04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਅਭਿਸ਼ੇਕ ਤੇ ਤਿਲਕ ਨੇ ਪਾਕਿ ਗੇਂਦਬਾਜ਼ੀ ਹਮਲੇ ਦੀਆਂ ਉਡਾਈਆਂ ਧੱਜੀਆਂ

ਅਭਿਸ਼ੇਕ ਸ਼ਰਮਾ ਨੇ ਭਾਰਤ ਦੀ ਬੱਲੇਬਾਜ਼ੀ ਦੇ ‘ਪਾਵਰਪਲੇਅ’ ਦੌਰਾਨ ਹੀ ਮੈਚ ਦਾ ਰੁਖ ਤੈਅ ਕਰ ਦਿੱਤਾ ਸੀ, ਜਿਸ ਦੌਰਾਨ ਟੀਮ ਨੇ 81 ਦੌੜਾਂ ਬਣਾਈਆਂ ਸਨ। ਅਜਿਹੀ ਪਿੱਚ ਜਿਥੇ ਸ਼ਾਟ ਖੇਡਣਾ ਮੁਸ਼ਕਲ ਸੀ, ਉਸ ਨੇ 7 ਛੱਕੇ ਜੜੇ ਅਤੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਬੱਲੇਬਾਜ਼ੀ ਸਮਰੱਥਾ ਦਾ ਸਬੂਤ ਦਿੱਤਾ।

ਮੈਚ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ। 04-10-2026
ਅਭਿਸ਼ੇਕ ਸ਼ਰਮਾ ਨੇ ਭਾਰਤ ਦੀ ਬੱਲੇਬਾਜ਼ੀ ਦੇ ‘ਪਾਵਰਪਲੇਅ’ ਦੌਰਾਨ ਹੀ ਮੈਚ ਦਾ ਰੁਖ ਤੈਅ ਕਰ ਦਿੱਤਾ ਸੀ, ਜਿਸ ਦੌਰਾਨ ਟੀਮ ਨੇ 81 ਦੌੜਾਂ ਬਣਾਈਆਂ ਸਨ। ਅਜਿਹੀ ਪਿੱਚ ਜਿਥੇ ਸ਼ਾਟ ਖੇਡਣਾ ਮੁਸ਼ਕਲ ਸੀ, ਉਸ ਨੇ 7 ਛੱਕੇ ਜੜੇ ਅਤੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਬੱਲੇਬਾਜ਼ੀ ਸਮਰੱਥਾ ਦਾ ਸਬੂਤ ਦਿੱਤਾ।ਅਭਿਸ਼ੇਕ ਪਾਕਿਸਤਾਨੀ ਫਿਰਕੀ ਗੇਂਦਬਾਜਾਂ ’ਤੇ ਪੂਰੀ ਤਰ੍ਹਾਂ ਹਾਵੀ ਰਿਹਾ। ਉਸ ਨੇ ਸਿਰਫ਼ 20 ਗੇਂਦਾਂ ਵਿਚ ਅਰਧ ਸੈਂਕੜਾ ਲਗਾ ਕੇ ਪਿੱਚ ਦੀਆਂ ਮੁਸ਼ਕਲਾਂ ਨੂੰ ਅਹਿਮੀਅਤ ਨਹੀਂ ਦਿੱਤੀ ਅਤੇ ਵਿਰੋਧੀ ਟੀਮ ਦੇ ਫਿਰਕੀ ਗੇਂਦਬਾਜ਼ੀ ਹਮਲੇ ਨੂੰ ਤਹਿਸ-ਨਹਿਸ ਕਰਦਿਆਂ ਬੇਖੌਫ ਹੋ ਕੇ ਵਿਕਟ ਦੇ ਦੋਵਾਂ ਪਾਸਿਆਂ ‘ਤੇ ਛੱਕੇ ਜੜੇ। ਤਿਲਕ ਵਰਮਾ ਨੇ 22 ਗੇਂਦਾਂ ਵਿਚ ਅਜੇਤੂ ਅਰਧ ਸੈਂਕੜਾ ਜੜ੍ਹ ਕੇ ਆਪਣੇ ਆਲੋਚਕਾਂ ਦਾ ਮੂੰਹ ਬੰਦ ਕਰ ਦਿੱਤਾ।ਦੂਜੇ ਪਾਸੇ, ਪਾਕਿਸਤਾਨ ਨੂੰ 24 ਸਾਲਾ ਨਵਾਜ਼ ਦੇ ਰੂਪ ਵਿਚ ਇਕ ਸ਼ਕਤੀਸ਼ਾਲੀ ਟੀ-20 ਬੱਲੇਬਾਜ਼ ਮਿਲ ਗਿਆ ਹੈ, ਜੋ ਤਕੜੇ ਸਰੀਰ ਵਾਲਾ ਹੈ ਅਤੇ ਥੋੜ੍ਹੀ ਜਿਹੀ ਸਹੀ ਅਗਵਾਈ ਨਾਲ ਵਿਸ਼ਵ ਪੱਧਰੀ ਖਿਡਾਰੀ ਬਣ ਸਕਦਾ ਹੈ।
ਪਿਛਲੀ ਖ਼ਬਰ ਜੇਤੂ ਸੋਨ ਤਗਮੇ ਨਾਲ ਖੁਸ਼ੀ ਮਨਾਉਂਦੇ ਹੋਏ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਸੋਨ ਤਗਮਾ... ਅਗਲੀ ਖ਼ਬਰ ਤੀਰਅੰਦਾਜ਼ੀ : ਕੁਮਕੁਮ ਨੇ ‘ ਰਿਕਰਵ ’ ਵਿਚ ਇਤਿਹਾਸਕ ਸੋਨ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।