04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਤੀਰਅੰਦਾਜ਼ੀ : ਨੀਰਜ ਚੌਹਾਨ ‘ਰਿਕਰਵ’ ਵਿਚ ਤਗਮਾ ਜਿੱਤਣ ਵਾਲਾ ਦੂਜਾ ਭਾਰਤੀ

ਨਾਗੋਆ, 3 ਅਕਤੂਬਰ (ਪੀ. ਟੀ.

ਅਜੀਤ ਡੈਸਕ 04-10-2026
ਨਾਗੋਆ, 3 ਅਕਤੂਬਰ (ਪੀ. ਟੀ. ਆਈ.)-ਨੀਰਜ ਚੌਹਾਨ 2010 ਵਿਚ ਤਰੁਣਦੀਪ ਰਾਏ ਤੋਂ ਬਾਅਦ ਏਸ਼ਿਆਈ ਖੇਡਾਂ ਵਿਚ ਵਿਅਕਤੀਗਤ ਰਿਕਰਵ ਤੀਰਅੰਦਾਜ਼ੀ ਵਿਚ ਤਗਮਾ ਜਿੱਤਣ ਵਾਲਾ ਦੂਜਾ ਭਾਰਤੀ ਬਣ ਗਿਆ ਹੈ। 24 ਸਾਲਾ ਖਿਡਾਰੀ ਨੇ ਕਾਂਸੀ ਦੇ ਤਗਮੇ ਦੇ ਮੈਚ ਵਿਚ ਹਮਵਤਨ ਧੀਰਜ ਬੋਮਦੇਵਰਾ ਨੂੰ 6-4 ਨਾਲ ਹਰਾ ਕੇ 2026 ਏਸ਼ੀਆਈ ਖੇਡਾਂ ਵਿਚ ਭਾਰਤ ਦਾ 9ਵਾਂ ਤਗਮਾ ਜਿੱਤਿਆ। ਧੀਰਜ ਨੇ ਸੈੱਟ 1 ਵਿਚ ਆਪਣੇ ਪਹਿਲੇ ਤੀਰ ਨਾਲ 7 ਦਾ ਸਕੋਰ ਬਣਾਇਆ, ਜਿਸ ਨਾਲ ਉਸ ਦੇ ਵਿਰੋਧੀ ਨੂੰ ਫਾਇਦਾ ਹੋਇਆ। ਨੀਰਜ ਨੇ ਦੋ 10 ਅਤੇ ਇਕ 9 ਦਾ ਸਕੋਰ ਬਣਾ ਕੇ ਸ਼ੁਰੂਆਤੀ ਬੜਤ ਹਾਸਿਲ ਕੀਤੀ।ਵਿਜੇਵਾੜਾ (ਆਂਧਰਾ ਪ੍ਰਦੇਸ਼) ਦੇ 25 ਸਾਲਾ ਤੀਰਅੰਦਾਜ਼ ਨੇ ਅਗਲੇ ਦੋ ਸੈੱਟ, 28-27 ਅਤੇ 29-28 ਨਾਲ ਆਪਣੇ ਜੂਨੀਅਰ ਸਾਥੀ ਦੇ ਖ਼ਿਆਫ਼ 4-2 ਦੀ ਬੜਤ ਹਾਸਿਲ ਕੀਤੀ ਪਰ ਧੀਰਜ ਨੇ ਇਕ ਸੰਪੂਰਨ ਸੈੱਟ 4 ਨਾਲ ਵਾਪਸੀ ਕੀਤੀ ਪਰ ਅੰਤ ’ਚ ਨੀਰਜ ਨੇ ਮੁਕਾਬਲਾ ਆਪਣੇ ਨਾਂਅ ਕਰ ਲਿਆ।
ਪਿਛਲੀ ਖ਼ਬਰ ਤੀਰਅੰਦਾਜ਼ੀ : ਕੁਮਕੁਮ ਨੇ ‘ ਰਿਕਰਵ ’ ਵਿਚ ਇਤਿਹਾਸਕ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਅਮਨ ਸਹਿਰਾਵਤ ਨੇ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।