13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੁਪ੍ਰੀਆ ਦੀ ਹੈਟ੍ਰਿਕ ਨਾਲ ਭਾਰਤ ਫਾਈਨਲ ’ਚ

ਮੋਕੀ (ਚੀਨ), 12 ਸਤੰਬਰ (ਪੀ. ਟੀ.

ਅਜੀਤ ਡੈਸਕ 13-09-2026
ਮੋਕੀ (ਚੀਨ), 12 ਸਤੰਬਰ (ਪੀ. ਟੀ. ਆਈ.)-ਡਰੈਕ ਫਲਿਕਰ ਸੁਪ੍ਰੀਆ ਦੇ ਤਿੰਨ ਗੋਲਾਂ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਏ.ਐਚ.ਐਫ. ਜੂਨੀਅਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ। ਸੁਪ੍ਰੀਆ ਨੇ ਤਿੰਨੇ ਗੋਲ ਪੈਨਲਟੀ ਕਾਰਨਰ ’ਤੇ ਕੀਤੇ। ਦੋਵਾਂ ਟੀਮਾਂ ਨੇ ਸੰਭਲ ਕੇ ਸ਼ੁਰੂਆਤ ਕੀਤੀ ਪਰ ਭਾਰਤ ਨੇ 13ਵੇਂ ਮਿੰਟ ’ਚ ਖਾਤਾ ਖੋਲ੍ਹਿਆ, ਜਦੋਂ ਮਧੂ ਸਿੰਦਰ ਨੇ ਸ਼ਾਨਦਾਰ ਮੈਦਾਨੀ ਗੋਲ ਕਰਕੇ ਟੀਮ ਨੂੰ 1-0 ਦੀ ਬੜਤ ਦਿਵਾ ਦਿੱਤੀ।ਦੂਜੇ ਕੁਆਰਟਰ ’ਚ ਭਾਰਤੀ ਖਿਡਾਰਨਾਂ ਨੇ ਕੋਰੀਆਈ ਗੋਲ ਪੋਸਟ ’ਤੇ ਲਗਾਤਾਰ ਹਮਲੇ ਕੀਤੇ। ਭਾਰਤ ਨੂੰ 17ਵੇਂ ਮਿੰਟ ’ਚ ਮਿਲੇ ਪੈਨਲਟੀ ਕਾਰਨਰ ’ਤੇ ਸੁਪ੍ਰੀਆ ਨੇ ਗੋਲ ਕਰਕੇ ਬੜਤ ਨੂੰ ਦੁੱਗਣਾ ਕਰ ਦਿੱਤਾ। ਭਾਰਤ ਨੇ ਗੇਂਦ ’ਤੇ ਕਾਬੂ ਕਰਨ ਦੇ ਮਾਮਲੇ ’ਚ ਦਬਦਬਾ ਬਣਾਈ ਰੱਖਿਆ ਅਤੇ 21ਵੇਂ ਮਿੰਟ ਕੋਰੀਆਈ ਗੋਲ ਦੇ 23 ਮੀਟਰ ਦੇ ਵਿਚਕਾਰ ਹਵਾ ’ਚ ਆਈ ਗੇਂਦ ਨੂੰ ਭਾਰਤੀ ਵਿੰਗਰ ਨੇ ਸਰਕਲ ਵਿਚਕਾਰ ਸ਼ਾਨਦਾਰ ਕ੍ਰਾਸ ਕੀਤਾ। ਇਸ ਨੂੰ ਸੁਖਵੀਰ ਕੌਰ ਨੇ ਗੋਲ ’ਚ ਬਦਲ ਕੇ ਸਕੋਰ 3-0 ਕਰ ਦਿੱਤਾ। ਭਾਰਤ ਨੂੰ 33ਵੇਂ ਮਿੰਟ ’ਚ ਮਿਲੇ ਪੈਨਲਟੀ ਕਾਰਨਰ ਨੂੰ ਸੁਪ੍ਰੀਆ ਨੇ ਗੋਲ ’ਚ ਬਦਲਿਆ। ਦੱਖਣੀ ਕੋਰੀਆ ਲਈ ਯੂਰੀ ਜ਼ਿਯੋਂਗ ਨੇ 41ਵੇਂ ਮਿੰਟ ’ਚ ਪੈਨਲਟੀ ’ਤੇ ਗੋਲ ਕਰਕੇ ਸਕੋਰ 4-1 ਕਰ ਦਿੱਤਾ।ਭਾਰਤ ਨੇ ਆਖਰੀ ਕੁਆਰਟਰ ’ਚ ਬਿਹਤਰੀਨ ਰੱਖਿਆਤਮਕ ਖੇਡ ਦਾ ਪ੍ਰਦਰਸ਼ਨ ਕਰਦਿਆਂ ਕੋਰੀਆਈ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਭਾਰਤ ਲਈ 5ਵਾਂ ਗੋਲ 56ਵੇਂ ਮਿੰਟ ’ਚ ਸੁਪ੍ਰੀਆ ਨੇ ਪੈਨਲਟੀ ਕਾਰਨਰ ’ਤੇ ਕੀਤਾ।
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਮਲੇਸ਼ੀਆ ਦੇ ਪੁਰਾਤਨ ‘ਵੱਡਾ ਗੁਰਦੁਆਰਾ ਸਾਹਿਬ’ ਦੇ ਗੁਰਮਤਿ ਸਮਾਗਮਾਂ ’ਚ ਸ਼ਿਰਕਤ ਅਗਲੀ ਖ਼ਬਰ ਜੇਕਰ ਭਾਰਤ ’ਚ ਹੁੰਦਾ ਤਾਂ ਬਿਹਤਰ ਹੁੰਦਾ ਕਰੀਅਰ-ਮਹਿੰਦਰਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।