11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਭਾਰਤ ਮਹਿਲਾ ਟੀ-20 ਏਸ਼ੀਆ ਕੱਪ ਦੇ ਫਾਈਨਲ ਵਿਚ

ਦੁਬਈ, 10 ਸਤੰਬਰ (ਪੀ. ਟੀ.

ਅਰਧ ਸੈਂਕੜਾ ਬਣਾਉਣ ਉਪਰੰਤ ਸ਼ੈਫਾਲੀ ਵਰਮਾ। 11-09-2026
ਦੁਬਈ, 10 ਸਤੰਬਰ (ਪੀ. ਟੀ. ਆਈ.)-ਸ਼ੈਫਾਲੀ ਵਰਮਾ (64) ਅਤੇ ਦੀਪਤੀ ਸ਼ਰਮਾ (3/26) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਕੇ ਇਥੇ ਮਹਿਲਾ ਟੀ- 20 ਏਸ਼ੀਆ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ।ਜਿੱਤ ਲਈ 150 ਦੌੜਾਂ ਦਾ ਮੁਸ਼ਕਲ ਟੀਚਾ ਮਿਲਣ ਤੋਂ ਬਾਅਦ ਭਾਰਤ ਨੇ ਸ਼ਾਨਦਾਰ ਖੇਡ ਦਿਖਾ ਰਹੀ ਬੰਗਲਾਦੇਸ਼ ਦੀ ਟੀਮ ਨੂੰ 7 ਵਿਕਟਾਂ ’ਤੇ 109 ਦੌੜਾਂ ‘ਤੇ ਰੋਕ ਦਿੱਤਾ। ਭਾਰਤ ਵਲੋਂ ਦੀਪਤੀ ਸ਼ਰਮਾ ਨੇ ਇਕ ਵਾਰ ਫਿਰ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਦਿਆਂ 4 ਓਵਰਾਂ ’ਚ 26 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।ਇਸ ਤੋਂ ਪਹਿਲਾਂ ਧੀਮੀ ਪਿੱਚ ’ਤੇ ਸ਼ੈਫਾਲੀ ਦੀਆਂ 40 ਗੇਂਦਾਂ ‘ਤੇ 64 ਦੌੜਾਂ (ਚੌਕੇ: 7, ਛੱਕੇ: 3) ਦੀ ਮਦਦ ਨਾਲ ਭਾਰਤ ਨੇ 6 ਵਿਕਟਾਂ ’ਤੇ 149 ਦੌੜਾਂ ਬਣਾਈਆਂ ਸਨ।
ਪਿਛਲੀ ਖ਼ਬਰ ਭਾਰਤ, ਪਾਕਿਸਤਾਨ ਨੂੰ 19-0 ਨਾਲ ਦਰੜ ਕੇ ਸੈਮੀਫਾਈਨਲ ਵਿਚ ਅਗਲੀ ਖ਼ਬਰ ਕਾਲੀ ਝੰਡੀ ਦਿਖਾਉਣ ਵਾਲੇ ਮੋਹਨਜੀਤ ਸਿੰਘ ਦੀ ਕਥਿਤ ਕੁੱਟਮਾਰ ਦਾ ਮਾਮਲਾ ਹਾਈ ਕੋਰਟ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।