28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਭਾਰਤ ਨੇ ਹਾਸਿਲ ਕੀਤਾ 5ਵਾਂ ਸਥਾਨ, ਜਰਮਨੀ ਨੂੰ 3-1 ਨਾਲ ਹਰਾਇਆ, ਤੋੜਿਆ 52 ਸਾਲ ਪੁਰਾਣਾ ਰਿਕਾਰਡ

ਐਮਸਟਲਵੀਨ, 27 ਅਗਸਤ (ਏਜੰਸੀ)-ਨੀਦਰਲੈਂਡ ਦੇ ਐਮਸਟਲਵੀਨ ਦੇ ਵੈਗਨਰ ਸਟੇਡੀਅਮ ’ਚ ਖੇਡੇ ਗਏ ਮਹਿਲਾ ਹਾਕੀ ਵਿਸ਼ਵ ਕੱਪ 2026 ਦੇ ਇਕ ਵਰਗੀਕਰਣ ਮੈਚ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਰਮਨੀ ਨੂੰ 3-1 ਨਾਲ ਹਰਾਇਆ। ਇਸ ਯਾਦਗਾਰ ਜਿੱਤ ਦੇ ਨਾਲ, ਭਾਰਤ ਨੇ ਟੂਰਨਾਮੈਂਟ ’ਚ ਪੰਜਵਾਂ ਸਥਾਨ ਪ੍ਰਾਪਤ ਕੀਤਾ।

ਮਹਿਲਾ ਹਾਕੀ ਵਿਸ਼ਵ ਕੱਪ 28-08-2026

ਐਮਸਟਲਵੀਨ, 27 ਅਗਸਤ (ਏਜੰਸੀ)-ਨੀਦਰਲੈਂਡ ਦੇ ਐਮਸਟਲਵੀਨ ਦੇ ਵੈਗਨਰ ਸਟੇਡੀਅਮ ’ਚ ਖੇਡੇ ਗਏ ਮਹਿਲਾ ਹਾਕੀ ਵਿਸ਼ਵ ਕੱਪ 2026 ਦੇ ਇਕ ਵਰਗੀਕਰਣ ਮੈਚ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਰਮਨੀ ਨੂੰ 3-1 ਨਾਲ ਹਰਾਇਆ। ਇਸ ਯਾਦਗਾਰ ਜਿੱਤ ਦੇ ਨਾਲ, ਭਾਰਤ ਨੇ ਟੂਰਨਾਮੈਂਟ ’ਚ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ, ਮਹਿਲਾ ਟੀਮ ਸਿਰਫ ਪਹਿਲੇ ਸੀਜ਼ਨ (1974) ’ਚ ਚੌਥੇ ਸਥਾਨ ’ਤੇ ਰਹੀ ਸੀ। ਹੁਣ, 52 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਟੀਮ ਨੇ ਇਕ ਵਾਰ ਫਿਰ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਮੈਚ ਦੋਵਾਂ ਟੀਮਾਂ ਵਿਚਕਾਰ ਇਕ ਜ਼ਬਰਦਸਤ ਮੁਕਾਬਲੇ ਨਾਲ ਸ਼ੁਰੂ ਹੋਇਆ। ਪਹਿਲੇ 2 ਕੁਆਰਟਰਾਂ ਦੌਰਾਨ ਕੋਈ ਵੀ ਟੀਮ ਗੋਲ ਕਰਨ ’ਚ ਕਾਮਯਾਬ ਨਹੀਂ ਹੋ ਸਕੀ। ਹਾਲਾਂਕਿ, ਭਾਰਤੀ ਖਿਡਾਰਨਾਂ ਨੇ ਤੀਜੇ ਕੁਆਰਟਰ ’ਚ ਹਮਲਾਵਰ ਰੁਖ਼ ਅਪਣਾਇਆ। ਇਸ਼ਿਕਾ ਚੌਧਰੀ ਤੇ ਨਵਨੀਤ ਕੌਰ ਨੇ ਕੁਝ ਮਿੰਟਾਂ ਦੇ ਅੰਦਰ 2 ਤੇਜ਼ ਗੋਲ ਕੀਤੇ, ਜਿਸ ਨਾਲ ਭਾਰਤੀ ਟੀਮ ਨੂੰ 2-0 ਦੀ ਲੀਡ ਮਿਲੀ ਤੇ ਜਰਮਨ ਡਿਫੈਂਸ ਨੂੰ ਪਿੱਛੇ ਧੱਕ ਦਿੱੱਤਾ। ਚੌਥੇ ਤੇ ਆਖਰੀ ਕੁਆਰਟਰ ਵਿਚ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ, ਨਵਨੀਤ ਕੌਰ ਨੇ ਆਪਣਾ ਦੂਜਾ ਤੇ ਟੀਮ ਦਾ ਤੀਜਾ ਗੋਲ ਕੀਤਾ। ਭਾਰਤ ਦੀ ਜਿੱਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾ ਦਿੱਤਾ। ਹਾਲਾਂਕਿ ਜਰਮਨੀ ਦੀ ਲਿਨ ਕ੍ਰਿੰਗਸ ਆਖਰੀ ਪਲਾਂ ਵਿਚ ਗੋਲ ਕਰਕੇ ਘਾਟੇ ਨੂੰ ਘਟਾਉਣ ’ਚ ਕਾਮਯਾਬ ਰਹੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਅਤੇ ਭਾਰਤ ਨੇ ਮੈਚ 3-1 ਨਾਲ ਜਿੱਤ ਲਿਆ।

ਪਿਛਲੀ ਖ਼ਬਰ ਉਲੰਪਿਕ ’ ਚ ਭਾਗੀਦਾਰੀ ਵਧਾਉਣ ਲਈ ਹੁਣ ਤੋਂ ਹੀ ਖਿਡਾਰੀਆਂ ਨੂੰ ਤਿਆਰ ਕਰਨਾ ਹੋਏਗਾ - ਮੋਦੀ ਕਿਹਾ, ਨੌਜਵਾਨਾਂ ਨੂੰ ਸਕ੍ਰੀ... ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਦੀ ਮੱਲੂਨੰਗਲ ਵਿਖੇ ਅਹਿਮ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।