10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸ਼ੁਭਮਨ ਗਿੱਲ ਦੀ ਫਾਜ਼ਿਲਕਾ ਫਾਲਕਨਜ਼ ਵਿਚ 13.20 ਲੱਖ ਰੁਪਏ ’ਚ ਸ਼ਾਮਿਲ ਹੋਏ ਸਨਵੀਰ ਸਿੰਘ

ਚੰਡੀਗੜ੍ਹ, 9 ਅਗਸਤ (ਅਜੀਤ ਬਿਊਰੋ)-30 ਅਗਸਤ ਤੋਂ 13 ਸਤੰਬਰ ਤੱਕ ਹੋਣ ਜਾ ਰਹੀ ਸ਼ੇਰ-ਏ-ਪੰਜਾਬ ਟੀ20 ਲੀਗ ਦੀ ਨਿਲਾਮੀ ਦੇ ਪਹਿਲੇ ਪੜਾਅ ’ਚ ਆਲਰਾਊਂਡਰ ਸਨਵੀਰ ਸਿੰਘ ਸਭ ਤੋਂ ਮਹਿੰਗੇ ਖਿਡਾਰੀ ਰਹੇ। ਫਾਜ਼ਿਲਕਾ ਫਾਲਕਨਜ਼ ਨੇ ਉਨ੍ਹਾਂ ਨੂੰ 13.

ਰਮਨਦੀਪ ਸਿੰਘ ਮੋਹਾਲੀ ਕਿੰਗਜ਼ ਪ੍ਰਭਸਿਮਰਨ ਸਿੰਘ ਜਲੰਧਰ ਵਾਰੀਅਰਜ਼ ਗੁਰਨੂਰ ਬਰਾੜ ਬਠਿੰਡਾ ਰਾਇਲਜ਼ 10-08-2026
ਚੰਡੀਗੜ੍ਹ, 9 ਅਗਸਤ (ਅਜੀਤ ਬਿਊਰੋ)-30 ਅਗਸਤ ਤੋਂ 13 ਸਤੰਬਰ ਤੱਕ ਹੋਣ ਜਾ ਰਹੀ ਸ਼ੇਰ-ਏ-ਪੰਜਾਬ ਟੀ20 ਲੀਗ ਦੀ ਨਿਲਾਮੀ ਦੇ ਪਹਿਲੇ ਪੜਾਅ ’ਚ ਆਲਰਾਊਂਡਰ ਸਨਵੀਰ ਸਿੰਘ ਸਭ ਤੋਂ ਮਹਿੰਗੇ ਖਿਡਾਰੀ ਰਹੇ। ਫਾਜ਼ਿਲਕਾ ਫਾਲਕਨਜ਼ ਨੇ ਉਨ੍ਹਾਂ ਨੂੰ 13.20 ਲੱਖ ਰੁਪਏ ’ਚ ਖਰੀਦਿਆ। ਹੁਣ ਸਨਵੀਰ ਸਿੰਘ ਮਾਰਕੀ ਖਿਡਾਰੀ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨਾਲ ਫਾਜ਼ਿਲਕਾ ਫਾਲਕਨਜ਼ ਵੱਲੋਂ ਖੇਡਣਗੇ।ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਨਿਲਾਮੀ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਏ ਸੁਪਨੇ ਨੂੰ ਹਕੀਕਤ ਬਣਾਉਣ ਲਈ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ। ਇਸ ਲੀਗ ਰਾਹੀਂ ਪੰਜਾਬ ਭਰ ਦੇ ਕ੍ਰਿਕਟਰਾਂ ਨੂੰ ਮੁਹਾਲੀ ਦੇ ਪੀ.ਸੀ.ਏ ਸਟੇਡੀਅਮ ਵਰਗੇ ਪ੍ਰਸਿੱਧ ਮੈਦਾਨ ’ਤੇ ਖੇਡਣ ਤੇ ਵੱਡੇ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਨਿਲਾਮੀ ਦੌਰਾਨ ਨਮਨ ਧੀਰ ਨੂੰ ਅੰਮ੍ਰਿਤਸਰ ਸੂਰਮਾਜ਼ ਨੇ 10.80 ਲੱਖ, ਜਦਕਿ ਅਮੋਲਪ੍ਰੀਤ ਸਿੰਘ ਨੂੰ ਮੋਹਾਲੀ ਕਿੰਗਜ਼ ਨੇ 8.20 ਲੱਖ ਰੁਪਏ ’ਚ ਖਰੀਦਿਆ। ਹਰਨੂਰ ਸਿੰਘ ਤੇ ਅਸ਼ਵਨੀ ਕੁਮਾਰ ਨੂੰ ਬਠਿੰਡਾ ਰਾਇਲਜ਼ ਨੇ 7-7 ਲੱਖ ਰੁਪਏ ’ਚ ਆਪਣੀ ਟੀਮ ਵਿਚ ਸ਼ਾਮਲ ਕੀਤਾ। ਸੁਖਦੀਪ ਬਾਜਵਾ ਨੂੰ ਜਲੰਧਰ ਵਾਰਿਅਰਜ਼ ਨੇ 6 ਲੱਖ, ਹਰਪ੍ਰੀਤ ਬਰਾੜ ਨੂੰ ਮੋਹਾਲੀ ਕਿੰਗਜ਼ ਨੇ 4 ਲੱਖ ਤੇ ਮਯੰਕ ਮਾਰਕੰਡੇ ਨੂੰ ਅੰਮ੍ਰਿਤਸਰ ਸੂਰਮਾਜ਼ ਨੇ 1.50 ਲੱਖ ਰੁਪਏ ਵਿਚ ਖਰੀਦਿਆ। ਪੀ.ਸੀ.ਏ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨਿਲਾਮੀ ਦੇ ਪਹਿਲੇ ਪੜਾਅ ਨੇ ਪੰਜਾਬ ਵਿਚ ਕ੍ਰਿਕਟ ਦੀ ਬੇਮਿਸਾਲ ਪ੍ਰਤਿਭਾ ਨੂੰ ਦਰਸਾਇਆ ਹੈ। ਫ੍ਰੈਂਚਾਈਜ਼ੀਆਂ ਨੇ ਉਨ੍ਹਾਂ ਖਿਡਾਰੀਆਂ ਦੀ ਪਛਾਣ ਕਰਨ ਤੇ ਉਨ੍ਹਾਂ ਵਿਚ ਨਿਵੇਸ਼ ਕਰਨ ਲਈ ਭਾਰੀ ਉਤਸ਼ਾਹ ਦਿਖਾਇਆ ਹੈ, ਜਿਨ੍ਹਾਂ ਵਿਚ ਉੱਚ ਪੱਧਰ ’ਤੇ ਨਾਂਅ ਬਣਾਉਣ ਦੀ ਸਮਰੱਥਾ ਹੈ। ਲੀਗ ਵਿਚ ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ, ਰਾਮਦੀਪ ਸਿੰਘ ਤੇ ਗੁਰਨੂਰ ਬਰਾੜ ਮਾਰਕੀ ਖਿਡਾਰੀ ਹਨ, ਜਿਨ੍ਹਾਂ ਨੂੰ 10-10 ਲੱਖ ਰੁਪਏ ’ਚ ਟੀਮਾਂ ਨੇ ਚੁਣਿਆ ਹੈ। ਲੀਗ ਦਾ ਉਦੇਸ਼ ਪੰਜਾਬ ਦੀ ਨਵੀਂ ਕ੍ਰਿਕਟ ਪ੍ਰਤਿਭਾ ਨੂੰ ਮਜ਼ਬੂਤ ਮੰਚ ਦੇਣਾ ਅਤੇ ਉਨ੍ਹਾਂ ਲਈ ਉੱਚ ਪੱਧਰੀ ਕ੍ਰਿਕਟ ਤੱਕ ਪਹੁੰਚ ਦਾ ਰਾਹ ਤਿਆਰ ਕਰਨਾ ਹੈ।
ਪਿਛਲੀ ਖ਼ਬਰ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰਦਿਆਂ ਪਿੰਡ ਮੁਹੰਮਦਪੁਰਾ ਵਿਖੇ ਮੀਟਿੰਗ ਅਗਲੀ ਖ਼ਬਰ ਅਸ਼ਮਿਤਾ ਨੇ ਬੈਡਮਿੰਟਨ ਕੋਰੀਆ ਮਾਸਟਰਜ਼ ਖਿਤਾਬ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।