12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਇਕ ਦਿਨਾ ਲੜੀ ਭਾਰਤ ਨੇ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

ਅਜੀਤ ਡੈਸਕ 15-07-2026
ਬਰਮਿੰਘਮ, 14 ਜੁਲਾਈ (ਏਜੰਸੀ)-ਇਥੋਂ ਦੇ ਐਜਬੈਸਟਨ ਖੇਡ ਮੈਦਾਨ ’ਤੇ ਖੇਡੇ ਗਏ ਭਾਰਤ ਤੇ ਇੰਗਲੈਂਡ ਵਿਚਾਲੇ ਪਹਿਲੇ ਇਕ ਦਿਨਾ ਮੈਚ ’ਚ ਭਾਰਤ ਨੇ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਇੰਗਲੈਂਡ 47.5 ਓਵਰਾਂ ’ਚ 258 ਦੌੜਾਂ ‘ਤੇ ਆਲ ਆਊਟ ਹੋ ਗਿਆ। ਇੰਗਲੈਂਡ ਲਈ ਲੀਅਮ ਡਾਸਨ ਅਤੇ ਜੋ ਰੂਟ ਨੇ ਅਰਧ ਸੈਂਕੜੇ ਲਗਾਏ। ਉਨ੍ਹਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਨੇ ਇੰਗਲੈਂਡ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਣ ਵਿੱਚ ਮਦਦ ਕੀਤੀ। ਉਨ੍ਹਾਂ ਨੇ 134 ਗੇਂਦਾਂ ‘ਤੇ 121 ਦੌੜਾਂ ਦੀ ਸਾਂਝੇਦਾਰੀ ਕੀਤੀ। ਇੰਗਲੈਂਡ ਨੇ 6 ਵਿਕਟਾਂ ‘ਤੇ 107 ਦੌੜਾਂ ਬਣਾਈਆਂ। ਜੈਕਬ ਬੈਥੇਲ ਨੇ 14, ਬੇਨ ਡਕੇਟ 43, ਜੋ ਰੂਟ ਨੇ ਨਾਬਾਦ 76, ਹੈਰੀ ਬਰੂਕ 1, ਜੋਸ ਬਟਲਰ 5, ਸੈਮ ਕੁਰਨ 0, ਵਿਲ ਜੈਕਸ 20, ਲਿਆਮ ਡਾਸਨ 68, ਜੋਫਰਾ ਆਰਚਰ 12, ਆਦਿਲ ਰਾਸ਼ਿਦ 1, ਅਤੇ ਜੋਸ਼ ਟੰਗ ਬਿਨਾਂ ਕੋਈ ਸਕੋਰ ਬਣਾਏ ਆਊਟ ਹੋ ਗਏ। ਇਸ ਤੋਂ ਬਾਅਦ ਭਾਰਤ ਲਈ ਬੱਲੇਬਾਜ਼ੀ ਕਰਦੇ ਹੋਏ ਮਹਾਨ ਬੱਲੇਬਾਜ਼, ਰੋਹਿਤ ਸ਼ਰਮਾ, 21 ਗੇਂਦਾਂ ‘ਤੇ 11 ਦੌੜਾਂ ਬਣਾ ਪਾਏ ਤੇ ਵਿਰਾਟ ਕੋਹਲੀ 6 ਗੇਂਦਾਂ ’ਤੇ 5 ਦੌੜਾਂ ਬਣਾ ਕੇ ਜੋਫਰਾ ਆਰਚਰ ਵਲੋਂ ਆਉਟ ਹੋ ਗਏ। ਫਿਰ ਕਪਤਾਨ ਸ਼ੁਭਮਨ ਗਿੱਲ ਨੇ 80 ਦੌੜਾਂ ਦਾ ਅਹਿਮ ਯੋਗਦਾਨ ਪਾਇਆ ਪਰ ਬਾਅਦ ’ਚ ਉਹ ਰਿਟਾਇਰਡ ਹਰਟ ਹੋ ਗਏ। ਉਪ-ਕਪਤਾਨ ਸ਼੍ਰੇਅਸ ਅਈਅਰ ਨੇ ਵੀ 35 ਦੌੜਾਂ ਬਣਾਈਆਂ। ਕੇ.ਐਲ. ਰਾਹੁਲ ਜੋਸ਼ ਟੰਗ ਵਲੋਂ ਕਲੀਨ ਬੋਲਡ ਹੋਣ ਤੋਂ ਪਹਿਲਾਂ ਸਿਰਫ਼ ਇੱਕ ਦੌੜ ਹੀ ਬਣਾ ਸਕੇ। ਪਰ ਭਾਰਤ ਲਈ, ਅਕਸ਼ਰ ਪਟੇਲ (ਨਾਬਾਦ 57) ਤੇ ਵਾਸ਼ਿੰਗਟਨ ਸੁੰਦਰ (ਨਾਬਾਦ 52) ਨੇ ਸ਼ਾਨਦਾਰ ਸਾਂਝੇਦਾਰੀ ਕੀਤੀ ਤੇ ਮੈਚ ਜੇਤੂ ਦੌੜ ਨਾਲ ਵਾਪਸੀ ਕੀਤੀ। ਸੁੰਦਰ ਨੇ ਮੈਚ ਦਾ ਅੰਤ ਛੱਕਾ ਮਾਰ ਕੇ ਕੀਤਾ।
ਪਿਛਲੀ ਖ਼ਬਰ ਭਾਰਤੀ ਵਾਟਰਪੋਲੋ ਟੀਮ ’ਚ ਜਲੰਧਰ ਦੇ ਹੋਣਹਾਰ ਤੈਰਾਕ ਚੇਤੰਨਿਆ ਧਾਲੀਵਾਲ ਦੀ ਚੋਣ ਅਗਲੀ ਖ਼ਬਰ ਮੈਸੀ ਦਾ ਜਾਦੂ ਜਾਂ ਕੇਨ ਦੀ ਰਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।