16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਜ਼ਬਰਦਸਤ ਮੁਕਾਬਲੇ ’ਚ ਅਰਜਨਟੀਨਾ ਨੇ ਮਿਸਰ ਨੂੰ 3-2 ਨਾਲ ਹਰਾਇਆ

ਅਜੀਤ ਡੈਸਕ 08-07-2026
aਅਟਲਾਂਟਾ, 7 ਜੁਲਾਈ (ਏਜੰਸੀ)-ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ-16 ’ਚ ਅਰਜਨਟੀਨਾ ਨੇ ਮਿਸਰ ਨੂੰ 3-2 ਨਾਲ ਹਰਾਇਆ। ਇਸ ਬੇਹਦ ਰੋਮਾਂਚਕ ਮੈਚ ’ਚ ਦੋਵੇਂ ਟੀਮਾਂ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਮੈਦਾਨ ’ਚ ਉਤਰੀਆਂ। ਅਰਜਨਟੀਨਾ ਨੇ ਟੂਰਨਾਮੈਂਟ ਦੌਰਾਨ ਆਪਣੀ ਹਮਲਾਵਰ ਖੇਡ ਨਾਲ ਪ੍ਰਭਾਵ ਛੱਡਿਆ ਹੈ, ਜਦਕਿ ਮਿਸਰ ਨੇ ਮਜ਼ਬੂਤ ਰੱਖਿਆ ਤੇ ਅਨੁਸ਼ਾਸਿਤ ਪ੍ਰਦਰਸ਼ਨ ਦੇ ਆਧਾਰ ’ਤੇ ਨਾਕਆਉਟ ਪੜਾਅ ਵਿੱਚ ਥਾਂ ਬਣਾਈ ਹੈ। ਸ਼ੁਰੂ ’ਚ ਮਿਸਰ ਨੇ ਪਹਿਲਾਂ ਗੋਲ ਕਰਕੇ ਅਰਜਨਟੀਨਾ ’ਤੇ ਇੱਕ ਵੱਡੀ ਲੀਡ ਦਰਜ ਕੀਤੀ। ਯਾਸਰ ਇਬਰਾਹਿਮ ਨੇ 15ਵੇਂ ਮਿੰਟ ’ਚ ਇਕ ਸ਼ਾਨਦਾਰ ਗੋਲ ਕੀਤਾ, ਜਿਸ ਨਾਲ ਉਸਦੀ ਟੀਮ 1-0 ਨਾਲ ਅੱਗੇ ਹੋ ਗਈ। ਇਸ ਦੌਰਾਨ ਮੈਸੀ 21ਵੇਂ ਮਿੰਟ ’ਚ ਪੈਨਲਟੀ ਦਾ ਮੌਕਾ ਮਿਲਿਆ ਪਰ ਬੇਹਦ ਜ਼ਰੂਰੀ ਮੌਕੇ ’ਤੇ ਉਹ ਗੋਲ ਕਰਨ ਤੋਂ ਖੁੰਝ ਗਿਆ। ਪਹਿਲੇ ਅੱਧ ਦਾ ਅੰਤ ਮਿਸਰ ਨੇ 1-0 ਦੀ ਲੀਡ ਨਾਲ ਕੀਤਾ। ਇਸ ਤੋਂ ਬਾਅਦ ਅਰਜਨਟੀਨਾ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਜਦ ਮੁਸਤਫਾ ਜ਼ਿਕੋ ਨੇ 67ਵੇਂ ਮਿੰਟ ਵਿਚ ਦੂਜਾ ਗੋਲ ਕੀਤਾ, ਜਿਸ ਨਾਲ ਮਿਸਰ ਨੂੰ ਅਰਜਨਟੀਨਾ ਉੱਤੇ 2-0 ਦੀ ਲੀਡ ਮਿਲ ਗਈ। ਜਦਕਿ ਅਰਜਨਟੀਨਾ ਵਾਪਸੀ ਕਰਨ ਦੀ ਕੋਸ਼ਿਸ਼ ਲਈ ਸੰਘਰਸ਼ ਕਰਦਾ ਦਿਖਾਈ ਦਿੱਤਾ। ਇਸ ਸੰਘਰਸ਼ ਦਾ ਨਤੀਜਾ ਵਿਸ਼ਵ ਚੈਂਪੀਅਨ ਅਰਜਨਟੀਨਾ ਨੂੰ 79ਵੇਂ ਮਿੰਟ ’ਚ ਮਿਲਿਆ, ਜਦ ਕ੍ਰਿਸਟੀਅਨ ਰੋਮੇਰੋ ਨੇ ਆਪਣਾ ਪਹਿਲਾ ਗੋਲ ਕੀਤਾ ਤੇ ਸਕੋਰ 2-1 ਕੀਤਾ। ਇਸ ਗੌਲ ਤੋਂ ਬਾਅਦ ਰੋਮਾਂਚ ਹੋਰ ਵੱਧ ਗਿਆ। 83ਵੇਂ ਮਿੰਟ ’ਚ ਲਿਓਨਲ ਮੈਸੀ ਨੇ ਇਕ ਸ਼ਾਨਦਾਰ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇੰਜਰੀ ਟਾਈਮ ਦੌਰਾਨ ਅਰਜਨਟੀਨਾ ਦੇ ਐਂਜ਼ੋ ਫਰਨਾਂਡੇਜ਼ ਨੇ 90+2ਵੇਂ ਮਿੰਟ ’ਚ ਇਕ ਫੈਸਲਾਕੁੰਨ ਗੋਲ ਕਰਕੇ ਅਰਜਨਟੀਨਾ ਨੂੰ ਅੱਗੇ ਕਰ ਦਿੱਤਾ ਤੇ ਮਿਸਰ ਤੇ ਇਕ ਜਬਰਦਸਤ ਮੈਚ ’ਚ ਮਿਸਰ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ।
ਪਿਛਲੀ ਖ਼ਬਰ ਪੁਰਤਗਾਲ ਦੇ ਕੋਚ ਨੇ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਬਾਲੋਗਨ ਰੈੱਡ ਕਾਰਡ ਮਾਮਲਾ-ਵਿਸ਼ਵ ਕੱਪ ਦੀ ਨਿਰਪੱਖਤਾ ’ਤੇ ਉੱਠ ਰਹੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।