06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਮੈਚ ਦੇਖਣ ਲਈ ਬਹੁਤੇ ਪ੍ਰਸ਼ੰਸਕਾਂ ਨੂੰ ਨਹੀਂ ਮਿਲੇ ਕੈਨੇਡਾ ਦੇ ਵੀਜ਼ੇ

ਅਜੀਤ ਡੈਸਕ 26-06-2026

ਟੋਰਾਂਟੋ, 25 ਜੂਨ (ਸਤਪਾਲ ਸਿੰਘ ਜੌਹਲ)-ਕੈਨੇਡਾ ’ਚ ਫੀਫਾ ਵਿਸ਼ਵ ਕੱਪ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਮੌਕੇ ਫੁੱਟਬਾਲ ਦੇ ਮੈਚ ਦੇਖਣ ਲਈ ਬੀਤੇ ਮਹੀਨਿਆਂ ਦੌਰਾਨ ਦੁਨੀਆਂ ਦੇ 160 ਤੋਂ ਵੱਧ ਦੇਸ਼ਾਂ ਤੋਂ 17000 ਦੇ ਕਰੀਬ ਲੋਕਾਂ ਨੇ ਵੀਜ਼ਾ ਜਾਂ ਇਲੈਕਟ੍ਰਾਨਕ ਟਰੈਵਲ ਆਥੋਰਾਈਜੇਸ਼ਨ (ਈ-ਟੀਏ) ਅਪਲਾਈ ਕੀਤੇ ਸਨ। ਦੇਸ਼ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 14 ਨਵੰਬਰ 2025 ਤੋਂ 31 ਮਾਰਚ 2026 ਤੱਕ ਜਿੱਥੇ ਪੱਛਮੀ ਯੂਰਪੀ ਦੇਸ਼ਾਂ, ਆਸਟ੍ਰੇਲੀਆ, ਸਾਊਦੀ ਅਰਬ, ਨਿਊਜ਼ੀਲੈਂਡ, ਬੋਲੀਵੀਆ ਤੇ ਕੁਝ ਹੋਰ ਦੇਸ਼ਾਂ ਦੇ ਨਾਗਰਿਕਾਂ ਦੀਆਂ 100 ਫ਼ੀਸਦ ਅਰਜੀਆਂ ਸਵੀਕਾਰ ਕੀਤੀਆਂ ਗਈਆਂ ਓਥੇ ਸ੍ਰੀਲੰਕਾ, ਮਿਆਂਮਾਰ, ਅਫ਼ਗਾਨਿਸਤਾਨ, ਯਮਨ, ਲਿਬੀਆ, ਸੀਰੀਆ, ਸੂਡਾਨ, ਕਿਊਬਾ, ਅੰਗੋਲਾ, ਤਨਜਾਨੀਆਂ ਦੇ ਨਾਗਰਿਕ ਉਨ੍ਹਾਂ ਦੇਸ਼ਾਂ ’ਚ ਸ਼ਾਮਿਲ ਹਨ ਜਿਨ੍ਹਾਂ ਦੀਆਂ 100 ਫ਼ੀਸਦ ਵੀਜ਼ਾ ਅਰਜੀਆਂ ਨੂੰ ਰੱਦ ਕਰ ਦਿੱਤਾ ਗਿਆ। ਇਸਦੇ ਨਾਲ ਹੀ ਭਾਰਤ ਤੋਂ 1225 ਵਿਅਕਤੀਆਂ ਨੇ ਵੀਜ਼ਾ ਅਪਲਾਈ ਕੀਤਾ ਸੀ ਜਿਨ੍ਹਾਂ ਵਿੱਚੋਂ 355 ਅਰਜੀਆਂ ਸਵੀਕਾਰ ਕੀਤੀਆਂ ਗਈਆਂ ਤੇ 870 ਅਰਜੀਆਂ ਰੱਦ ਹੋਈਆਂ। ਪਕਿਸਤਾਨ ਲਈ ਕੈਨੇਡਾ ਦੇ ਵੀਜ਼ਾ ਦੀ ਇਨਕਾਰ ਦਰ ਭਾਰਤ ਦੇ ਮੁਕਾਬਲੇ ਵੱਧ ਰਹੀ। 1250 ਪਾਕਿਸਤਾਨੀ ਅਰਜੀਕਰਤਾਵਾਂ ’ਚੋਂ 110 ਨੂੰ ਵੀਜ਼ਾ ਮਿਲਿਆ ਤੇ 1140 ਨੂੰ ਨਾਂਹ ਹੋਈ। ਬੰਗਲਾਦੇਸ਼ ਤੋਂ ਟੂਰਨਾਮੈਂਟ ਮੌਕੇ ਕੈਨੇਡਾ ਜਾਣ ਲਈ 285 ਵਿਅਕਤੀਆਂ ਨੇ ਵੀਜ਼ਾ ਅਪਲਾਈ ਕੀਤਾ ਸੀ ਪਰ 45 ਅਰਜੀਆਂ ਹੀ ਸਵਿਕਾਰ ਕੀਤੀਆਂ ਗਈਆਂ। ਅਫਰੀਕਾ ’ਚ ਘਾਨਾ ਦੇਸ਼ ਦੇ ਕੁੱਲ 1725 ਅਰਜੀਕਰਤਾਵਾਂ ’ਚੋਂ 185 ਲੋਕਾਂ ਨੂੰ ਵੀਜ਼ਾ ਮਿਲਿਆ ਤੇ 1540 ਅਰਜੀਆਂ ਨੂੰ ਰੱਦ ਕਰ ਦਿੱਤਾ ਗਿਆ। ਫੀਫਾ-2026 ਦਾ ਟੋਰਾਂਟੋ ਵਿਚ ਆਖਰੀ ਮੈਚ 2 ਜੁਲਾਈ ਤੇ ਵੈਨਕੋਵਰ ਵਿਖੇ 7 ਜੁਲਾਈ ਨੂੰ ਹੋਵੇਗਾ।

ਪਿਛਲੀ ਖ਼ਬਰ ਚੰਡੀਗੜ੍ਹ ਦੇ ਸੈਕਟਰ 53 ’ਚ ਕੂੜਾ ਸਾੜਨ ਦੀ ਸਮੱਸਿਆ ਨੂੰ ਲੈ ਕੇ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਚੰਡੀਗੜ੍ਹ ਨਗਰ ਨਿਗਮ ਕ... ਅਗਲੀ ਖ਼ਬਰ ਬੋਸਨੀਆ ਨੇ ਕਤਰ ਨੂੰ 3-1 ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।