06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਰਾਸ਼ਟਰਮੰਡਲ ਖੇਡਾਂ ਮਗਰੋਂ ਪਾਕਿਸਤਾਨ ਤੇ ਯੂਗਾਂਡਾ ਦੇ ਪੰਜ ਮੁੱਕੇਬਾਜ਼ ਗਲਾਸਗੋ ’ ਚ ਲਾਪਤਾ

ਗਲਾਸਗੋ , 5 ਅਗਸਤ ( ਹਰਜੀਤ ਸਿੰਘ ਦੁਸਾਂਝ ) – ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੀ ਸਮਾਪਤੀ ਤੋਂ ਬਾਅਦ ਪਾਕਿਸਤਾਨ ਅਤੇ ਯੂਗਾਂਡਾ ਦੇ ਕੁੱਲ ਪੰਜ ਮੁੱਕੇਬਾਜ਼ਾਂ ਦੇ ਸਕਾਟਲੈਂਡ ’ ਚ ਲਾਪਤਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ , ਜਿਸ ਨਾਲ ਖੇਡ ਜਗਤ ਵਿਚ ਚਰਚਾ ਛਿੜ ਗਈ ਹੈ । ਪਾਕਿਸਤਾਨ ਦਾ ਮੁੱਕੇਬਾਜ਼ ਕੁਦਰਤੁੱਲਾਹ ਟੀਮ ਦੇ ਹੋਟਲ ਤੋਂ ਨਿਕਲਣ ਤੋਂ ਬਾਅਦ ਵਾਪਸ ਨਹੀਂ ਪਰਤਿਆ ਅਤੇ ਪਾਕਿਸਤਾਨੀ ਦਲ ਨਾਲ ਆਪਣੇ ਦੇਸ਼ ਨਹੀਂ ਗਿਆ ।

ਅਜੀਤ ਡੈਸਕ 06-08-2026
ਗਲਾਸਗੋ , 5 ਅਗਸਤ ( ਹਰਜੀਤ ਸਿੰਘ ਦੁਸਾਂਝ ) – ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੀ ਸਮਾਪਤੀ ਤੋਂ ਬਾਅਦ ਪਾਕਿਸਤਾਨ ਅਤੇ ਯੂਗਾਂਡਾ ਦੇ ਕੁੱਲ ਪੰਜ ਮੁੱਕੇਬਾਜ਼ਾਂ ਦੇ ਸਕਾਟਲੈਂਡ ’ ਚ ਲਾਪਤਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ , ਜਿਸ ਨਾਲ ਖੇਡ ਜਗਤ ਵਿਚ ਚਰਚਾ ਛਿੜ ਗਈ ਹੈ । ਪਾਕਿਸਤਾਨ ਦਾ ਮੁੱਕੇਬਾਜ਼ ਕੁਦਰਤੁੱਲਾਹ ਟੀਮ ਦੇ ਹੋਟਲ ਤੋਂ ਨਿਕਲਣ ਤੋਂ ਬਾਅਦ ਵਾਪਸ ਨਹੀਂ ਪਰਤਿਆ ਅਤੇ ਪਾਕਿਸਤਾਨੀ ਦਲ ਨਾਲ ਆਪਣੇ ਦੇਸ਼ ਨਹੀਂ ਗਿਆ । ਪਾਕਿਸਤਾਨ ਬਾਕਸਿੰਗ ਫੈਡਰੇਸ਼ਨ ਨੇ ਉਸ ਦੇ ਲਾਪਤਾ ਹੋਣ ਦੀ ਪੁਸ਼ਟੀ ਕਰਦਿਆਂ ਸਕਾਟਲੈਂਡ ਪੁਲਿਸ ਅਤੇ ਸੰਬੰਧਿਤ ਅਧਿਕਾਰੀਆਂ ਨਾਲ ਮਿਲ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਇਸੇ ਦੌਰਾਨ ਯੂਗਾਂਡਾ ਦੀ ਮੁੱਕੇਬਾਜ਼ੀ ਟੀਮ ਦੇ ਚਾਰ ਖਿਡਾਰੀ ਐਂਜਲ ਕਟੁਸ਼ਾਬੇ , ਨੂਹੁ ਬਾਟੇ , ਇਬ੍ਰਾਹਿਮ ਖੇਮਿਸ ਅਤੇ ਐਮਿਲੀ ਨਾਕਾਲੇਮਾ ਵੀ ਟੀਮ ਨਾਲ ਯੂਗਾਂਡਾ ਵਾਪਸ ਨਹੀਂ ਗਏ । ਯੂਗਾਂਡਾ ਦੇ ਖੇਡ ਮੰਤਰਾਲੇ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕਰਦਿਆਂ ਸਕਾਟਲੈਂਡ ਦੇ ਅਧਿਕਾਰੀਆਂ ਨਾਲ ਮਿਲ ਕੇ ਭਾਲ ਸ਼ੁਰੂ ਕਰ ਦਿੱਤੀ ਹੈ । ਰਿਪੋਰਟਾਂ ਅਨੁਸਾਰ ਲਾਪਤਾ ਹੋਏ ਮੁੱਕੇਬਾਜ਼ਾਂ ਵੱਲੋਂ ਬ੍ਰਿਟੇਨ ਵਿਚ ਸ਼ਰਨ ਮੰਗਣ ਦੀ ਯੋਜਨਾ ਬਣਾਈ ਜਾ ਰਹੀ ਹੈ । ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਬ੍ਰਿਟੇਨ ਵਿਚ ਮੁੱਕੇਬਾਜ਼ੀ ਲਈ ਬਿਹਤਰ ਸਿਖਲਾਈ ਸਹੂਲਤਾਂ , ਅੰਤਰਰਾਸ਼ਟਰੀ ਪੱਧਰ ਦੀ ਕੋਚਿੰਗ ਅਤੇ ਕਰੀਅਰ ਦੇ ਵਧੀਆ ਮੌਕੇ ਉਪਲਬਧ ਹਨ । ਹਾਲਾਂਕਿ , ਇਸ ਸਬੰਧੀ ਨਾ ਤਾਂ ਕਿਸੇ ਖਿਡਾਰੀ ਨੇ ਜਨਤਕ ਤੌਰ ’ ਤੇ ਕੋਈ ਬਿਆਨ ਦਿੱਤਾ ਹੈ ਅਤੇ ਨਾ ਹੀ ਬ੍ਰਿਟਿਸ਼ ਅਧਿਕਾਰੀਆਂ ਨੇ ਸ਼ਰਨ ਸਬੰਧੀ ਕਿਸੇ ਦਾਅਵੇ ਦੀ ਅਧਿਕਾਰਕ ਪੁਸ਼ਟੀ ਕੀਤੀ ਹੈ ।
ਪਿਛਲੀ ਖ਼ਬਰ ਗੁਜਰਾਤ ਦੇ ਮੁੱਖ ਮੰਤਰੀ ਨੂੰ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਸੌਂਪਿਆ 2030 ਦੇ ਸਮਾਗਮ ਦੀਆਂ ਤਿਆਰੀਆਂ ਦੀ ਸ਼ੁਰੂਆਤ ਦਾ ਪ੍ਰ... ਅਗਲੀ ਖ਼ਬਰ 16ਵੀਂ ਹਾਕੀ ਇੰਡੀਆ ਜੂਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਪੰਜਾਬ ਨੇ ਕਰਨਾਟਕ ਨੂੰ 5-2 ਨਾਲ ਹਰਾ ਕੇ ਸੈਮੀਫਾਈਨਲ ’ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।