06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਗਊਸ਼ਾਲਾਵਾਂ ਦਾ ਬਿਜਲੀ ਬਿੱਲ ਮੁਆਫ ਕਰਨ 'ਤੇ ਗਊ ਸੇਵਾ ਕਮਿਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ

ਸੰਗਰੂਰ, 6 ਅਗਸਤ (ਧੀਰਜ ਪਿਸ਼ੋਰੀਆ) - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪੰਜਾਬ ਦੀਆਂ 518 ਰਜਿਸਟਰਡ ਗਊਸ਼ਾਲਾਵਾਂ ਦਾ ਹੁਣ ਤੱਕ ਦਾ ਬਿਜਲੀ ਦਾ ਬਿੱਲ...

ਅਜੀਤ ਡੈਸਕ 06-08-2026

ਸੰਗਰੂਰ, 6 ਅਗਸਤ (ਧੀਰਜ ਪਿਸ਼ੋਰੀਆ) - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪੰਜਾਬ ਦੀਆਂ 518 ਰਜਿਸਟਰਡ  ਗਊਸ਼ਾਲਾਵਾਂ ਦਾ ਹੁਣ ਤੱਕ ਦਾ ਬਿਜਲੀ ਦਾ ਬਿੱਲ ਮੁਆਫ਼ ਕਰ ਦਿੱਤਾ ਹੈ। ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਵਲੋਂ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਸੂਬਾ ਸਰਕਾਰ ਵਲੋਂ ਪੂਰਾ ਕਰ ਦਿੱਤਾ ਗਿਆ ਹੈ। ਅਸ਼ੋਕ ਕੁਮਾਰ ਲੱਖਾ ਨੇ ਦੱਸਿਆ ਕੇ ਸੂਬੇ ਵਿਚ 366 ਗਊਸ਼ਾਲਾਵਾਂ ਸਰਕਾਰ ਦੀ ਇਸ ਸਹੂਲਤ ਦਾ ਲਾਭ ਲੈ ਰਹੀਆਂ ਸਨ। ਹੁਣ ਭਗਵੰਤ ਮਾਨ ਸਰਕਾਰ ਨੇ 152 ਹੋਰ ਗੂਊਸ਼ਾਲਾਵਾਂ ਨੂੰ ਇਹ ਸਹੂਲਤ ਦੇ ਦਿੱਤੀ ਹੈ। ਹੁਣ ਇਨ੍ਹਾਂ ਸਾਰੀਆਂ ਰਜਿਸਟਰਡ 518 ਗਊਸ਼ਾਲਾਵਾਂ ਦਾ ਹੁਣ ਤੱਕ ਦਾ ਬਿਜਲੀ ਦਾ ਬਿੱਲ ਮੁਆਫ਼ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਜੇਕਰ ਪਰਿਵਾਰ ਵਿਚ ਕੁੜੀ ਪੈਦਾ ਹੁੰਦੀ ਹੈ, ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋ - ਅਸ਼ਵਨੀ ਸ਼ਰਮਾ ਦਾ ਵਿਅੰਗ ਅਗਲੀ ਖ਼ਬਰ ਲੁਧਿਆਣਾ ਪਹੁੰਚੇ ਭੂਪੇਸ਼ ਬਘੇਲ ਤੇ ਰਾਜਾ ਵੜਿੰਗ, ਹਰ ਬੂਥ ਕਾਂਗਰਸ ਮਜਬੂਤ ਸਮਾਗਮ ਵਿਚ ਹੋਏ ਸ਼ਾਮਿਲ