05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

-ਸਟੇਟ ਸੀਨੀਅਰ ਕ੍ਰਿਕਟ ਟੂਰਨਾਮੈਂਟ-ਅਭਿਸ਼ੇਕ ਸ਼ਰਮਾ ਨੇ ਬਣਾਈਆਂ ਰਿਕਾਰਡ 233 ਦੌੜਾਂ

-ਸਟੇਟ ਸੀਨੀਅਰ ਕ੍ਰਿਕਟ ਟੂਰਨਾਮੈਂਟ-ਅਭਿਸ਼ੇਕ ਸ਼ਰਮਾ ਨੇ ਬਣਾਈਆਂ ਰਿਕਾਰਡ 233 ਦੌੜਾਂ

ਅਜੀਤ ਡੈਸਕ 05-08-2026

ਅੰਮ੍ਰਿਤਸਰ ਨੇ ਤਰਨ ਤਾਰਨ ਨੂੰ 220 ਦੌੜਾਂ ਨਾਲ ਹਰਾਇਆ
ਅੰਮ੍ਰਿਤਸਰ, 4 ਅਗਸਤ (ਰੇਸ਼ਮ ਸਿੰਘ)-ਸਟੇਟ ਸੀਨੀਅਰ ਕ੍ਰਿਕਟ ਟੂਰਨਾਮੈਂਟ ਤਹਿਤ ਅੱਜ ਏ.ਜੀ.ਏ. ਗਾਂਧੀ ਗਰਾਊਂਡ ਵਿਖੇ ਤੇ ਤਰਨ ਤਾਰਨ ਦੀਆਂ ਟੀਮਾਂ ਵਿਚਾਲੇ ਇਕ ਰੋਜ਼ਾ ਕ੍ਰਿਕਟ ਮੈਚ ਖੇਡਿਆ ਗਿਆ। ਇਸ ਮੁਕਾਬਲੇ ਵਿਚ ਅੰਮ੍ਰਿਤਸਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਰਨ ਤਾਰਨ ਨੂੰ 220 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਮੈਚ ਦੌਰਾਨ ਅੰਮ੍ਰਿਤਸਰ ਦੇ ਉਭਰਦੇ ਸਿਤਾਰੇ ਤੇ ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਆਪਣੇ ਘਰੇਲੂ ਮੈਦਾਨ ’ਤੇ ਖੇਡਦਿਆਂ ਸਿਰਫ਼ 91 ਗੇਂਦਾਂ ਵਿਚ ਤੂਫ਼ਾਨੀ 233 ਦੌੜਾਂ ਬਣਾਈਆਂ। ਆਪਣੀ ਇਸ ਯਾਦਗਾਰ ਪਾਰੀ ਦੌਰਾਨ ਉਨ੍ਹਾਂ ਨੇ 25 ਛੱਕੇ ਅਤੇ 15 ਚੌਕੇ ਜੜੇ। ਟੀਮ ਦੇ ਕਪਤਾਨ ਅਭਿਨਵ ਸ਼ਰਮਾ ਨੇ 51 ਦੌੜਾਂ ਅਤੇ ਅਭੈ ਚੌਧਰੀ ਨੇ ਸ਼ਾਨਦਾਰ 93 ਦੌੜਾਂ ਦਾ ਯੋਗਦਾਨ ਪਾਇਆ। ਇਸ ਮੌਕੇ ਏ.ਜੀ.ਏ. ਗਾਂਧੀ ਗਰਾਊਂਡ ਦੇ ਸਕੱਤਰ ਸਾਗਰ ਮਹਿਰਾ ਨੇ ਅੰਮ੍ਰਿਤਸਰ ਦੀ ਟੀਮ ਤੇ ਅਭਿਸ਼ੇਕ ਸ਼ਰਮਾ ਨੂੰ ਵਧਾਈ ਦਿੱਤੀ। 
ਅਭਿਸ਼ੇਕ ਸ਼ਰਮਾ

ਪਿਛਲੀ ਖ਼ਬਰ ਈ-20 ਖ਼ਿਲਾਫ਼ ਅਰਥਹੀਣ ਮੁਹਿੰਮ ਚਲਾ ਰਹੇ ਨੇ ਕੇਜਰੀਵਾਲ-ਤਰੁਣ ਚੁੱਘ ਅਗਲੀ ਖ਼ਬਰ ਮੁੰਬਈ ਵਿਖੇ ਸ੍ਰੀਲੰਕਾ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਕ੍ਰਿਕਟ ਕਪਤਾਨ ਸ਼ੁਭਮਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।