17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਵਿਸ਼ਵ ਕੱਪ ਕਾਰਨ ਵੈਨਕੂਵਰ ਹਵਾਈ ਅੱਡੇ ਤੋਂ ਜਪਾਨ ਤੇ ਦੱਖਣੀ ਕੋਰੀਆ ਲਈ ਉਡਾਣਾਂ ਵਿਚ ਵੱਡਾ ਵਾਧਾ

ਅਜੀਤ ਡੈਸਕ 24-06-2026

ਵੈਨਕੂਵਰ, 23 ਜੂਨ (ਮਲਕੀਤ ਸਿੰਘ)-ਫ਼ੀਫ਼ਾ ਵਿਸ਼ਵ ਕੱਪ 2026 ਅਤੇ ਸੈਰ-ਸਪਾਟੇ ਦੇ ਵਧਦੇ ਰੁਝਾਨ ਕਾਰਨ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ (ਵਾਈ.ਵੀ.ਆਰ.) ਤੋਂ ਜਾਪਾਨ ਅਤੇ ਦੱਖਣੀ ਕੋਰੀਆ ਲਈ ਹਵਾਈ ਉਡਾਣਾਂ ਦੀ ਸਮਰੱਥਾ ਵਿੱਚ ਖਾਸਾ ਵਾਧਾ ਕੀਤਾ ਗਿਆ ਹੈ। ਵਧਦੀ ਯਾਤਰੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਕਈ ਏਅਰਲਾਈਨਾਂ ਨੇ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ । ਜਾਣਕਾਰੀ ਅਨੁਸਾਰ ਜਾਪਾਨ ਦੀ ਆਲ ਨਿਪਪਨ ਏਅਰਵੇਜ਼ (ਏ.ਐੱਨ.ਏ.) ਨੇ ਟੋਕੀਓ ਲਈ ਆਪਣੀਆਂ ਸੇਵਾਵਾਂ ਦਾ ਵਿਸਥਾਰ ਕੀਤਾ ਹੈ, ਜਦਕਿ ਦੱਖਣੀ ਕੋਰੀਆ ਲਈ ਵੀ ਵਧੀ ਹੋਈ ਮੰਗ ਦੇ ਮੱਦੇਨਜ਼ਰ ਵਾਧੂ ਉਡਾਣਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਹਵਾਈ ਅੱਡੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਫ਼ੀਫ਼ਾ ਵਿਸ਼ਵ ਕੱਪ, ਗਰਮੀਆਂ ਦੀਆਂ ਛੁੱਟੀਆਂ ਅਤੇ ਏਸ਼ੀਆਈ ਦੇਸ਼ਾਂ ਨਾਲ ਮਜ਼ਬੂਤ ਸੈਰ-ਸਪਾਟਾ ਅਤੇ ਕਾਰੋਬਾਰੀ ਸੰਪਰਕਾਂ ਕਾਰਨ ਯਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਨਵੀਆਂ ਉਡਾਣਾਂ ਨਾਲ ਯਾਤਰੀਆਂ ਨੂੰ ਵਧੇਰੇ ਵਿਕਲਪ ਮਿਲਣਗੇ ਅਤੇ ਵੈਨਕੂਵਰ ਤੋਂ ਏਸ਼ੀਆਈ ਮੰਜ਼ਿਲਾਂ ਤੱਕ ਸਫ਼ਰ ਹੋਰ ਸੁਵਿਧਾਜਨਕ ਬਣੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਉਡਾਣਾਂ ਦੀ ਇਸ ਵਧੀ ਹੋਈ ਸਮਰੱਥਾ ਨਾਲ ਬ੍ਰਿਟਿਸ਼ ਕੋਲੰਬੀਆ ਦੇ ਸੈਰ-ਸਪਾਟਾ ਉਦਯੋਗ, ਵਪਾਰ ਅਤੇ ਸਥਾਨਕ ਅਰਥਵਿਵਸਥਾ ਨੂੰ ਵੀ ਮਹੱਤਵਪੂਰਨ ਲਾਭ ਹੋਵੇਗਾ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਕਾਰਨੀ ਨੇ ਕਨਿਸ਼ਕ ਦੇ ਪੀੜਤਾਂ ਨੂੰ ਕੀਤਾ ਯਾਦ ਅਗਲੀ ਖ਼ਬਰ ਸਾਬਕਾ ਸਕਾਟਿਸ਼ ਨੈਸ਼ਨਲ ਪਾਰਟੀ ਮੁਖੀ ਨੂੰ ਫੰਡਾਂ ਦੀ ਹੇਰਾਫੇਰੀ ਮਾਮਲੇ ਵਿੱਚ 5 ਸਾਲ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।