01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਮਨਪ੍ਰੀਤ ਨੇ 413ਵਾਂ ਕੌਮਾਂਤਰੀ ਮੈਚ ਖੇਡ ਕੇ ਤੋੜਿਆ ਟਿਰਕੀ ਦਾ ਰਿਕਾਰਡ

ਅਜੀਤ ਡੈਸਕ 19-06-2026

ਜਲੰਧਰ, 18 ਜੂਨ (ਡਾ. ਜਤਿੰਦਰ ਸਾਬੀ)-ਜਲੰਧਰ ਜਿਲ੍ਹੇ ਦੇ ਮਿੱਠਾਪੁਰ ਪਿੰਡ ‘ਚ ਜਨਮੇ ਹਾਕੀ ਖ਼ਿਡਾਰੀ ਮਨਪ੍ਰੀਤ ਸਿੰਘ ਨੇ ਭਾਰਤ ਲਈ 413 ਅੰਤਰਰਾਸ਼ਟਰੀ ਮੈਚ ਖੇਡ ਕੇ ਮਹਾਨ ਡਿਫੈਂਡਰ ਦਿਲੀਪ ਟਿਰਕੀ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ| 17 ਜੂਨ ਨੂੰ ਜਰਮਨੀ ਖਿਲਾਫ ਮੈਚ ਖੇਡ ਕੇ ਭਾਰਤੀ ਹਾਕੀ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਬਣਿਆ| ਇਕ ਸਧਾਰਨ ਮੱਧਵਰਗੀ ਪਰਿਵਾਰ ਵਿੱਚ ਪੈਦਾ ਹੋਏ ਮਨਪ੍ਰੀਤ ਸਿੰਘ ਨੇ ਆਰਥਿਕ ਤੰਗੀਆਂ ਵੇਖੀਆਂ| ਵੱਡੇ ਭਰਾ ਨੇ ਪਰਿਵਾਰ ਦੀ ਮਦਦ ਲਈ ਆਪਣੀ ਪੜ੍ਹਾਈ ਛੱਡ ਦਿੱਤੀ| ਪਰਿਵਾਰ ਨੇ ਮਨਪ੍ਰੀਤ ਦੇ ਸੁਪਨੇ ਨੂੰ ਤਰਜੀਹ ਦਿੱਤੀ ਤੇ ਅੱਜ ਉਹੀ ਸੁਪਨਾ ਭਾਰਤੀ ਹਾਕੀ ਦੀ ਸ਼ਾਨ ਬਣ ਚੁੱਕਾ ਹੈ|

ਪਿਛਲੀ ਖ਼ਬਰ ਇੰਗਲੈਂਡ ਦੇ ਸ਼ਹਿਰ ਸਮੈਦਿਕ ਵਿਚ ਸਿੱਖ ਬਜ਼ੁਰਗ ’ਤੇ ਹਮਲਾ, ਇਕ ਨਾਬਾਲਗ ਗ੍ਰਿਫ਼ਤਾਰ ਅਗਲੀ ਖ਼ਬਰ ਸਵਿਟਜ਼ਰਲੈਂਡ ਨੇ ਬੋਸਨੀਆ ਨੂੰ 4-1 ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।