27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੰਜਾਬ ਨੇ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ <br/>

ਅਜੀਤ ਡੈਸਕ 04-04-2026
ਚੇਨਈ, 3 ਮਾਰਚ (ਏਜੰਸੀ)-ਆਈ.ਪੀ.ਐਲ. ਦੇ 7ਵੇਂ ਮੈਚ 'ਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾਇਆ | ਇਹ ਪੀ.ਬੀ.ਕੇ.ਐਸ. ਦੀ ਲਗਾਤਾਰ ਦੂਜੀ ਜਿੱਤ ਤੇ ਸੀ.ਐਸ.ਕੇ. ਦੀ ਲਗਾਤਾਰ ਦੂਜੀ ਹਾਰ | ਚੇਨਈ ਦੇ ਚੇਪੌਕ ਸਟੇਡੀਅਮ 'ਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਚੇਨਈ ਨੇ 5 ਵਿਕਟਾਂ ਦੇ ਨੁਕਸਾਨ 'ਤੇ ਕੁੱਲ 208 ਦÏੜਾਂ ਬਣਾਈਆਂ | ਪੰਜਾਬ ਨੇ 5 ਵਿਕਟਾਂ ਦੇ ਨੁਕਸਾਨ 'ਤੇ 18.4 ਓਵਰਾਂ 'ਚ ਸਫਲਤਾਪੂਰਵਕ ਟੀਚੇ ਦਾ ਪ੍ਰਾਪਤ ਕਰ ਲਿਆ | ਪੀ.ਬੀ.ਕੇ.ਐਸ. ਲਈ ਕਪਤਾਨ ਸ਼੍ਰੇਅਸ ਅਈਅਰ ਨੇ ਅਰਧ ਸੈਂਕੜਾ ਲਗਾਇਆ | ਜਦਕਿ ਪ੍ਰਭਸਿਮਰਨ ਸਿੰਘ ਨੇ 43 ਦÏੜਾਂ, ਪਿ੍ਯਾਂਸ਼ ਆਰੀਆ ਨੇ 39 ਦÏੜਾਂ ਤੇ ਕੂਪਰ ਕੌਨੋਲੀ ਨੇ 36 ਦÏੜਾਂ ਦਾ ਯੋਗਦਾਨ ਪਾਇਆ | ਵਿਜੇਕੁਮਾਰ ਵਿਸ਼ਾਕ ਨੇ 2 ਵਿਕਟਾਂ ਲਈਆਂ ਤੇ ਯੁਜਵੇਂਦਰ ਚਾਹਲ ਤੇ ਮਾਰਕੋ ਜੈਨਸਨ ਨੇ ਇਕ-ਇਕ ਵਿਕਟ ਲਈ | ਸੀ.ਐਸ.ਕੇ. ਲਈ, ਆਯੁਸ਼ ਮਹਾਤਰੇ (73) ਨੇ ਅਰਧ ਸੈਂਕੜਾ ਲਗਾਇਆ | ਸ਼ਿਵਮ ਦੂਬੇ ਨੇ 45 ਦÏੜਾਂ ਬਣਾਈਆਂ ਤੇ ਸਰਫਰਾਜ਼ ਖਾਨ ਨੇ 32 ਦÏੜਾਂ ਬਣਾਈਆਂ | ਇਸ ਦੇ ਨਾਲ ਮੈਟ ਹੈਨਰੀ ਤੇ ਅੰਸ਼ੁਲ ਕੰਬੋਜ ਨੇ 2-2 ਵਿਕਟਾਂ ਲਈਆਂ | ਜ਼ਿਕਰਯੋਗ ਹੈ ਕਿ ਚੇਨਈ ਨੂੰ ਹਰਾਉਣ ਤੋਂ ਪਹਿਲਾਂ ਪੰਜਾਬ ਨੇ ਗੁਜਰਾਤ ਨੂੰ ਵੀ ਹਰਾਇਆ ਸੀ | ਇਸ ਦÏਰਾਨ, ਚੇਨਈ ਨੂੰ ਰਾਜਸਥਾਨ ਦੇ ਹੱਥੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ | ਇਹ ਜਿੱਤ ਪਿਛਲੇ ਮੁਕਾਬਲਿਆਂ 'ਚ ਅੱਠਵੀਂ ਵਾਰ ਹੈ ਜਦੋਂ ਪੰਜਾਬ ਨੇ ਚੇਨਈ ਨੂੰ ਹਰਾਇਆ ਹੈ |

ਪਿਛਲੀ ਖ਼ਬਰ ਪੀ.ਐਸ.ਬੀ. ਵਲੋਂ ਸਾਲਾਨਾ ਖੇਡ ਬਜਟ 'ਚ ਤਿੰਨ ਗੁਣਾ ਵਾਧਾ ਕਰਨ ਦੀ ਮੰਗ ਅਗਲੀ ਖ਼ਬਰ ਹੇਨਰਿਕ ਕਲਾਸੇਨ ਵਲੋਂ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਤੋਂ ਇਨਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।