27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹੇਨਰਿਕ ਕਲਾਸੇਨ ਵਲੋਂ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਤੋਂ ਇਨਕਾਰ

ਅਜੀਤ ਡੈਸਕ 04-04-2026

ਨਵੀਂ ਦਿੱਲੀ, 3 ਅਪ੍ਰੈਲ (ਪੀ.ਟੀ.ਆਈ.)-ਦੱਖਣੀ ਅਫਰੀਕਾ ਦੇ ਹਮਲਾਵਰ ਬੱਲੇਬਾਜ਼ ਹੇਨਰਿਕ ਕਲਾਸੇਨ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਉਸਨੇ ਇਹ ਫੈਸਲਾ ਆਪਣੇ ਪਰਿਵਾਰ ਨੂੰ ਵਧੇਰੇ ਸਮਾਂ ਦੇਣ ਲਈ ਲਿਆ ਹੈ | 34 ਸਾਲਾ ਕਲਾਸੇਨ ਨੇ ਦੱਖਣੀ ਅਫਰੀਕਾ ਨਾਲ ਕੇਂਦਰੀ ਇਕਰਾਰਨਾਮਾ ਪ੍ਰਾਪਤ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਪਿਛਲੇ ਸਾਲ ਜੂਨ 'ਚ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਸੀ | ਉਹ ਵਰਤਮਾਨ ਵਿੱਚ ਟੀ-20 ਲੀਗਾਂ ਵਿਚ ਖੇਡਦਾ ਹੈ | ਆਈ.ਪੀ.ਐਲ. ਵਲੋਂ ਸੋਸ਼ਲ ਮੀਡੀਆ 'ਤੇ ਜਾਰੀ ਇਕ ਵੀਡੀਓ 'ਚ ਕਲਾਸੇਨ ਨੇ ਆਪਣੇ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦੇ ਸਾਥੀ, ਨਿਤੀਸ਼ ਕੁਮਾਰ ਰੈਡੀ ਨਾਲ ਗੱਲ ਕੀਤੀ | ਕਲਾਸੇਨ ਨੇ ਕਿਹਾ ਕਿ ਮੈਂ ਇਸ ਬਾਰੇ 2 ਹਫ਼ਤਿਆਂ ਤੱਕ ਸੋਚਿਆ, ਪਰ ਫਿਰ ਵਾਪਸੀ ਨਾ ਕਰਨ ਦਾ ਫੈਸਲਾ ਕੀਤਾ |

ਪਿਛਲੀ ਖ਼ਬਰ ਪੰਜਾਬ ਨੇ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ <br/> ਅਗਲੀ ਖ਼ਬਰ ਜ਼ਿਲੇ੍ਹ 'ਚ ਕੁਝ ਥਾਵਾਂ 'ਤੇ ਕਣਕ ਦੀ ਵਾਢੀ ਸ਼ੁਰੂ, ਪਰ ਦਾਣਾ ਮੰਡੀਆਂ 'ਚ ਨਹੀਂ ਹੋਈ ਕਣਕ ਦੀ ਆਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।