26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪਿ੍ਆ ਦੀ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਜਿੱਤ <br/>

ਅਜੀਤ ਡੈਸਕ 01-04-2026

ਓਲਾਨਬਾਤਰ (ਮੰਗੋਲੀਆ), 31 ਮਾਰਚ (ਪੀ. ਟੀ. ਆਈ.)-ਭਾਰਤ ਦੀ ਪਿ੍ਆ ਨੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਦੂਜੇ ਦਿਨ 5-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ, ਜਦੋਂਕਿ ਜਾਦੂਮਣੀ ਸਿੰਘ ਨੂੰ ਸਖ਼ਤ ਮੁਕਾਬਲੇ 'ਚ ਹਾਰ ਮਿਲੀ | ਔਰਤਾਂ ਦੇ 60 ਕਿੱਲੋਗ੍ਰਾਮ ਭਾਰ ਵਰਗ 'ਚ ਪਿ੍ਆ ਨੇ ਕਜ਼ਾਕਿਸਤਾਨ ਦੀ ਰਿੰਮਾ ਵੋਲੋਸੇਂਕੋ ਨੂੰ 5-0 ਨਾਲ ਇਕਤਰਫ਼ਾ ਮੁਕਾਬਲੇ 'ਚ ਹਰਾਇਆ | ਪਿ੍ਆ ਚੀਨ ਦੀ ਦੂਜੀ ਦਰਜਾ ਪ੍ਰਾਪਤ ਚੇਂਗਯੂ ਯਾਂਗ ਨਾਲ ਭਿੜੇਗੀ | ਜਾਦੂਮਣੀ ਨੇ ਸਖ਼ਤ ਟੱਕਰ ਦਿੱਤੀ ਪਰ ਜਾਪਾਨ ਦੇ ਰਿੰਮਾ ਯਾਮਾਗੁਚੀ, ਜੋ ਕਿ ਸ਼੍ਰੇਣੀ 'ਚ ਨੰਬਰ 1 ਦਰਜਾ ਪ੍ਰਾਪਤ ਹੈ, ਦੇ ਖ਼ਿਲਾਫ਼ ਵੰਡੇ ਹੋਏ ਫੈਸਲੇ 'ਚ 2-3 ਨਾਲ ਹਾਰ ਗਿਆ | ਯਾਮਾਗੁਚੀ ਨੇ ਪਹਿਲਾਂ ਅਸਤਾਨਾ ਟੂਰਨਾਮੈਂਟ 'ਚ ਚਾਂਦੀ ਦਾ ਤਗਮਾ ਅਤੇ ਮੁੱਕੇਬਾਜ਼ੀ ਵਿਸ਼ਵ ਕੱਪ ਫਾਈਨਲ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ | ਜਾਦੂਮਣੀ ਨੇ ਆਪਣੇ ਜਾਪਾਨੀ ਵਿਰੋਧੀ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਮੁਕਾਬਲੇ ਨੂੰ ਅੰਤ ਤੱਕ ਲੈ ਕੇ ਗਿਆ, ਜੋ ਕਿ ਦਿਨ ਦੇ ਸਭ ਤੋਂ ਕਰੀਬੀ ਮੁਕਾਬਲਿਆਂ 'ਚੋਂ ਇਕ ਸਾਬਤ ਹੋਇਆ |

ਪਿਛਲੀ ਖ਼ਬਰ ਉੱਤਰਾਖੰਡ ਦੇ ਜ਼ਿਲ੍ਹਾ ਨੈਨੀਤਾਲ ਦੇ ਬਨਲੇਖੀ ਵਿਖੇ ਮਟਰਾਂ ਦੀ ਗੋਡੀ ਕਰਦੀ ਹੋਈ ਇਕ ਔਰਤ। ਅਗਲੀ ਖ਼ਬਰ ਪੱਛਮੀ ਬੰਗਾਲ ਦੇ ਜ਼ਿਲ੍ਹਾ ਨਾਦੀਆ 'ਚ ਇਕ ਦਰੱਖਤ ਦੀ ਖੋੜ 'ਚ ਬੈਠਾ ਉੱਲੂ।

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।