12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਗੁਰਜੰਟ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਤੋਂ ਲਿਆ ਸੰਨਿਆਸ

ਅਜੀਤ ਡੈਸਕ 28-03-2026

•2 ਵਾਰ ਜਿੱਤਿਆ ਉਲੰਪਿਕ ਤਗਮਾ
ਨਵੀਂ ਦਿੱਲੀ, 27 ਮਾਰਚ (ਪੀ.ਟੀ.ਆਈ.)-ਫਾਰਵਰਡ ਗੁਰਜੰਟ ਸਿੰਘ ਜੋ ਕਿ ਟੋਕੀਓ ਤੇ ਪੈਰਿਸ ਓਲੰਪਿਕ ਦੋਵਾਂ 'ਚ ਕਾਂਸੀ ਦੇ ਤਗਮੇ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰ ਰਹੇ, ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਹਾਕੀ ਤੋਂ ਆਪਣੀ ਸੰਨਿਆਸ ਦਾ ਐਲਾਨ ਕੀਤਾ | ਅੰਮਿ੍ਤਸਰ ਦੇ ਪਿੰਡ ਖਲਿਆਰਾ ਦਾ 31 ਸਾਲਾ ਗੁਰਜੰਟ, ਜਿਸਨੇ 2017 'ਚ ਭਾਰਤ ਲਈ ਆਪਣਾ ਡੈਬਿਊ ਕੀਤਾ ਸੀ, ਨੇ 130 ਅੰਤਰਰਾਸ਼ਟਰੀ ਮੈਚਾਂ 'ਚ 33 ਗੋਲ ਕੀਤੇ | ਪਿਛਲੇ ਸਾਲ ਜੂਨ 'ਚ ਭਾਰਤ ਲਈ ਆਖਰੀ ਵਾਰ ਖੇਡਣ ਤੋਂ ਬਾਅਦ, ਗੁਰਜੰਟ ਨੇ ਇੱਥੇ ਕਰਵਾਏ ਇਕ ਹਾਕੀ ਇੰਡੀਆ ਸਾਲਾਨਾ ਪੁਰਸਕਾਰ ਸਮਾਰੋਹ ਦÏਰਾਨ ਅੰਤਰਰਾਸ਼ਟਰੀ ਹਾਕੀ ਤੋਂ ਆਪਣੀ ਸੰਨਿਆਸ ਦਾ ਐਲਾਨ ਕੀਤਾ | ਗੁਰਜੰਟ ਦੇ ਕੋਲ ਸਭ ਤੋਂ ਤੇਜ਼ ਅੰਤਰਰਾਸ਼ਟਰੀ ਗੋਲ ਦਾ ਭਾਰਤੀ ਰਿਕਾਰਡ ਵੀ ਹੈ; ਉਸਨੇ 2020 ਐਫ਼ ਆਈ.ਐਚ. ਪ੍ਰੋ ਲੀਗ ਦÏਰਾਨ ਨੀਦਰਲੈਂਡਜ਼ ਵਿਰੁੱਧ ਮੈਚ 'ਚ ਸਿਰਫ 13 ਸਕਿੰਟ ਵਿਚ ਗੋਲ ਕੀਤਾ |

ਪਿਛਲੀ ਖ਼ਬਰ -ਆਈ.ਪੀ.ਐਲ.-ਬੈਂਗਲੁਰੂ ਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਅੱਜ ਅਗਲੀ ਖ਼ਬਰ ਜੰਗ ਦੌਰਾਨ ਖਿਡਾਰੀਆਂ 'ਤੇ ਈਰਾਨ ਨੇ ਲਗਾਈ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।