08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਭਾਰਤ ਨੇ ਨਿਊਜ਼ੀਲੈਂਡ ਨੂੰ 48 ਦੌੜਾਂ ਨਾਲ ਹਰਾਇਆ

ਅਜੀਤ ਡੈਸਕ 22-01-2026
ਨਾਗਪੁਰ, 21 ਜਨਵਰੀ (ਏਜੰਸੀ)-ਭਾਰਤ ਨੇ ਪਹਿਲੇ ਟੀ-20 ਮੈਚ ਵਿਚ ਨਿਊਜ਼ੀਲੈਂਡ ਨੂੰ 48 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਬਣਾਈ ਹੈ | ਬੁੱਧਵਾਰ ਨੂੰ ਨਾਗਪੁਰ ਦੇ ਵਿਦਰਭ ਕਿ੍ਕਟ ਐਸੋਸੀਏਸ਼ਨ ਸਟੇਡੀਅਮ ਵਿਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਅਭਿਸ਼ੇਕ ਸ਼ਰਮਾ (84) ਅਤੇ ਰਿੰਕੂ ਸਿੰਘ (44*) ਦੀਆਂ ਧਮਾਕੇਦਾਰ ਪਾਰੀਆਂ ਦੀ ਬਦੌਲਤ 20 ਓਵਰਾਂ ਵਿਚ ਸੱਤ ਵਿਕਟਾਂ 'ਤੇ 238 ਦੌੜਾਂ ਬਣਾਈਆਂ | ਇਹ ਭਾਰਤ ਦਾ ਨਿਊਜ਼ੀਲੈਂਡ ਵਿਰੁੱਧ ਟੀ-20 ਮੈਚ ਵਿਚ ਸਭ ਤੋਂ ਵੱਧ ਸਕੋਰ ਹੈ | ਇਸ ਤੋਂ ਪਹਿਲਾਂ, ਭਾਰਤ ਨੇ 2023 ਵਿਚ ਨਿਊਜ਼ੀਲੈਂਡ ਵਿਰੁੱਧ 234/4 ਦੌੜਾਂ ਬਣਾਈਆਂ ਸਨ | ਜਵਾਬ ਵਿਚ, ਨਿਊਜ਼ੀਲੈਂਡ ਆਪਣੇ ਨਿਰਧਾਰਤ ਓਵਰਾਂ ਵਿਚ ਸੱਤ ਵਿਕਟਾਂ 'ਤੇ ਸਿਰਫ਼ 190 ਦੌੜਾਂ ਹੀ ਬਣਾ ਸਕਿਆ | ਭਾਰਤੀ ਗੇਂਦਬਾਜ਼ ਵਰੁਣ ਚੱਕਰਵਰਤੀ ਅਤੇ ਸ਼ਿਵਮ ਦੂਬੇ ਨੇ 2-2 ਵਿਕਟਾਂ ਲਈਆਂ | ਵੀ.ਸੀ.ਏ. ਸਟੇਡੀਅਮ ਵਿਚ, ਭਾਰਤ ਦੇ ਰਿੰਕੂ ਸਿੰਘ ਨੇ 44, ਕਪਤਾਨ ਸੂਰਿਆਕੁਮਾਰ ਯਾਦਵ ਨੇ 32 ਅਤੇ ਹਾਰਦਿਕ ਪਾਂਡਿਆ ਨੇ 25 ਦੌੜਾਂ ਬਣਾਈਆਂ | ਅਰਸ਼ਦੀਪ ਸਿੰਘ, ਹਾਰਦਿਕ ਪਾਂਡਿਆ ਅਤੇ ਅਕਸ਼ਰ ਪਟੇਲ ਨੇ 1-1 ਵਿਕਟ ਲਈ | ਨਿਊਜ਼ੀਲੈਂਡ ਲਈ, ਜੈਕਬ ਡਫੀ ਅਤੇ ਕਾਇਲ ਜੈਮੀਸਨ ਨੇ 2-2 ਵਿਕਟਾਂ ਲਈਆਂ | ਮਾਰਕ ਚੈਪਮੈਨ ਨੇ 39 ਦੌੜਾਂ ਬਣਾਈਆਂ | ਦੂਜਾ ਟੀ-20 ਮੈਚ 23 ਜਨਵਰੀ ਨੂੰ ਰਾਏਪੁਰ ਵਿਚ ਖੇਡਿਆ ਜਾਵੇਗਾ |
ਪਿਛਲੀ ਖ਼ਬਰ ਸ਼ੁੱਧ ਵੋਟਰ ਸੂਚੀ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਕੁੰਜੀ-ਮੁੱਖ ਚੋਣ ਕਮਿਸ਼ਨਰ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ 'ਚ ਜਨਤਕ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।