ਆਦਮਪੁਰ, 21 ਜਨਵਰੀ (ਹਰਪ੍ਰੀਤ ਸਿੰਘ)- ਸੰਤ ਬਾਬਾ ਮਲਕੀਤ ਸਿੰਘ ਅਤੇ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਬਾਬਾ ਜਨਕ ਸਿੰਘ ਤੇ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਤੇ ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਹੇਠ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ (ਆਈ.ਸੀ.ਸੀ) ਵੱਲੋਂ ਭੌਤਿਕ ਵਿਗਿਆਨ, ਜੀਵਨ ਵਿਗਿਆਨ ਤੇ ਐਲਾਇਡ ਹੈਲਥ ਸਾਇੰਸਿਜ਼ ਵਿਭਾਗ ਦੇ ਸਹਿਯੋਗ ਨਾਲ 'ਮਹਿਲਾਵਾਂ ਵਿਰੁੱਧ ਉਤਪੀੜਨ ਦੀ ਰੋਕਥਾਮ' ਵਿਸ਼ੇ 'ਤੇ ਇੱਕ ਜਨਤਕ ਸੈਸ਼ਨ ਕਰਵਾਇਆ ਗਿਆ | ਇਹ ਸੈਸ਼ਨ ਡਾ. ਮਿੱਠੂ ਮੈਤੀ ਜਾਨਾ ਚੇਅਰਪਰਸਨ (ਆਈ.ਸੀ.ਸੀ) ਅਤੇ ਡਾ. ਸ਼ਵੇਤਾ ਸਿੰਘ ਡੀਨ ਯੂ.ਐਸ.ਆਈ. ਦੀ ਅਗਵਾਈ ਹੇਠ ਸਫਲਤਾਪੂਰਵਕ ਹੋਇਆ | ਇਸ ਦੌਰਾਨ ਭੌਤਿਕ ਵਿਗਿਆਨ, ਜੀਵਨ ਵਿਗਿਆਨ ਤੇ ਐਲਾਇਡ ਹੈਲਥ ਸਾਇੰਸਿਜ਼ ਵਿਭਾਗਾਂ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ਼ ਮੈਂਬਰਾਂ ਨੇ ਉਕਤ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਕਾਰਜ ਕ੍ਰਮ ਦੇ ਅੰਤ ਵਿਚ ਇੱਕ ਇੰਟਰਐਕਟਿਵ ਪ੍ਰਸ਼ਨ-ਉੱਤਰ ਸੈਸ਼ਨ ਵੀ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਡਾ. ਮਿੱਠੂ ਮੈਤੀ ਜਾਨਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਯਤਨਾਂ ਦੀ ਭਰਪੂਰ ਸਲਾਹਣਾ ਕੀਤੀ |