02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

'ਰਾਖੀ ਦਵੇ' ਦੀ ਭੂਮਿਕਾ ਤੋਂ ਮਕਬੂਲ ਹੋਈ ਤਸਨੀਮ ਸ਼ੇਖ

ਅਜੀਤ ਡੈਸਕ 15-07-2026

'ਅਨੁਪਮਾ' ਦੀ ਸਮਧਨ ਰਾਖੀ ਦਵੇ ਭਾਵ ਤਸਨੀਮ ਸ਼ੇਖ ਦਾ ਕਿਰਦਾਰ ਬੇਸ਼ੱਕ ਨਾਂਹਪੱਖੀ ਰਿਹਾ ਹੋਵੇ ਪਰ ਤਸਨੀਮ ਅਸਲ ਜ਼ਿੰਦਗੀ ਵਿਚ ਕਾਫ਼ੀ ਮਾਡਰਨ ਅਤੇ ਗਲੈਮਰਸ ਹੈ। ਉਸ ਦਾ ਗਲੈਮਰ ਸਟਾਈਲ ਅਤੇ ਬੋਲਡ ਅੰਦਾਜ਼ ਪ੍ਰਸੰਸਕਾਂ ਨੂੰ ਦੀਵਾਨਾ ਬਣਾਉਂਦਾ ਰਿਹਾ ਹੈ।
ਤਸਨੀਮ ਸ਼ੇਖ ਨੇ ਆਪਣਾ ਐਕਟਿੰਗ ਕਰੀਅਰ ਟੀ.ਵੀ. ਸ਼ੋਅ 'ਸੈਟਰਡੇ ਸਸਪੈਂਸ' (1997) ਤੋਂ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਉਹ 'ਘਰ ਏਕ ਮੰਦਿਰ', 'ਬਾਬੁਲ ਕੀ ਦੁਆਏਂ ਲੇਤੀ ਜਾ', 'ਕੁਸੁਮ', 'ਕਸੌਟੀ ਜ਼ਿੰਦਗੀ ਕੀ' ਅਤੇ 'ਦੇਸ ਮੇਂ ਨਿਕਲਾ ਹੋਗਾ ਚਾਂਦ' ਵਰਗੇ ਅਨੇਕ ਲੜੀਵਾਰਾਂ ਵਿਚ ਨਜ਼ਰ ਆਈ। ਏਕਤਾ ਕਪੂਰ ਦੇ ਟੀ.ਵੀ. ਸ਼ੋਅ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਤੋਂ ਉਸ ਨੂੰ ਸਭ ਤੋਂ ਜ਼ਿਆਦਾ ਪਛਾਣ ਮਿਲੀ। ਇਸ ਸ਼ੋਅ ਵਿਚ ਉਸ ਨੇ ਮੋਹਿਨੀ ਦਾ ਨਾਂਹਪੱਖੀ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਉਸ ਨੇ ਕਈ ਹਰਮਨਪਿਆਰੇ ਲੜੀਵਾਰਾਂ ਵਿਚ ਕੰਮ ਕਰਦੇ ਹੋਏ ਖ਼ਾਸ ਕਰਕੇ ਨਾਂਹਪੱਖੀ ਭੂਮਿਕਾ ਵਿਚ ਆਪਣੀ ਵੱਖਰੀ ਪਛਾਣ ਬਣਾਈ ਪਰ ਜਦੋਂ ਤਸਨੀਮ ਨੇ 'ਅਨੁਪਮਾ' ਵਿਚ ਰਾਖੀ ਦਵੇ ਦੀ ਨਾਂਹਪੱਖੀ ਭੂਮਿਕਾ ਵਿਚ ਕਮਾਲ ਹੀ ਕਰ ਦਿੱਤਾ।
ਤਸਨੀਮ ਨੇ ਸਾਲ 2009 ਤੋਂ 2016 ਵਿਚਾਲੇ ਜ਼ਿਆਦਾ ਕੰਮ ਨਹੀਂ ਕੀਤਾ। ਕਿਹਾ ਜਾਂਦਾ ਹੈ ਕਿ ਉਸ ਨੇ ਐਕਟਿੰਗ ਤੋਂ ਛੁੱਟੀ ਲਈ ਸੀ ਪਰ ਜਦੋਂ ਉਸ ਨੇ 'ਏਕ ਵਿਵਾਹ ਐਸਾ ਭੀ' ਨਾਲ ਵਾਪਸੀ ਕੀਤੀ ਤਾਂ ਉਸ ਨੇ ਆਪਣੀ ਬਿਲਕੁਲ ਨਵੀਂ ਦਿੱਖ ਅਤੇ ਅੰਦਾਜ਼ ਨਾਲ ਇਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤ ਲਿਆ।
'ਦਾਸਤਾਨ-ਏ-ਮੁਹੱਬਤ ਸਲੀਮ ਅਨਾਰਕਲੀ' ਵਿਚ ਤਸਨੀਮ ਸੁਲਤਾਨ ਬੇਗਮ ਦੇ ਕਿਰਦਾਰ ਵਿਚ ਸੀ। ਪਿਛਲੇ ਸਾਲ ਉਹ ਟੀ.ਵੀ. ਸੀਰੀਅਲ 'ਉੜਨੇ ਕਾ ਅਹਿਸਾਸ' ਵਿਚ ਪਰੀ ਦੇ ਕਿਰਦਾਰ ਵਿਚ ਨਜ਼ਰ ਆਈ ਸੀ।
ਅਸਲ ਜ਼ਿੰਦਗੀ ਵਿਚ ਤਸਨੀਮ ਬਹੁਤ ਸ਼ਾਂਤ ਅਤੇ ਪਰਿਵਾਰ ਨੂੰ ਮਹੱਤਵ ਦੇਣ ਵਾਲੀ ਸ਼ਖ਼ਸੀਅਤ ਹੈ। ਵਿਆਹ ਅਤੇ ਮਾਂ ਬਣ ਜਾਣ ਤੋਂ ਬਾਅਦ ਵੀ ਤਸਨੀਮ ਆਪਣੇ ਪਰਿਵਾਰ ਅਤੇ ਪ੍ਰੋਫੈਸ਼ਨ, ਦੋਵਾਂ 'ਚ ਚੰਗੀ ਤਰ੍ਹਾਂ ਸੰਤੁਲਨ ਬਣਾ ਕੇ ਚਲਦੀ ਰਹੀ ਹੈ।

ਪਿਛਲੀ ਖ਼ਬਰ ਮੁਹੰਮਦ ਰਫ਼ੀ ਦੇ ਸਦਾ ਬਹਾਰ ਗੀਤਾਂ ਦੇ ਲਿਖੇ ਜਾਣ ਦੀਆਂ ਦਿਲਚਸਪ ਕਹਾਣੀਆਂ ਅਗਲੀ ਖ਼ਬਰ ਆਲੀਆ ਭੱਟ-ਇਹ ਦੁਨੀਆ ਮਤਲਬ ਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।