30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅਨੰਨਿਆ ਪਾਂਡੇ-ਚਰਚਾ ਲਹਿੰਗੇ ਮੋਤੀਆਂ ਵਾਲੇ ਦੀ

ਅਨੰਨਿਆ ਪਾਂਡੇ-ਚਰਚਾ ਲਹਿੰਗੇ ਮੋਤੀਆਂ ਵਾਲੇ ਦੀ

ਅਜੀਤ ਡੈਸਕ 30-09-2026

ਅਨੰਨਿਆ ਦੀ ਚਰਚਿਤ ਰਹੀ ਵੈੱਬ ਸੀਰੀਜ਼ 'ਕਾਲ ਮੀ ਬੇ' ਨੂੰ  ਸਾਲ ਹੋ ਚੁੱਕਾ ਹੈ ਤੇ ਇਸ ਲੜੀ ਦੇ ਦੂਸਰੇ ਸੀਜਨ ਦੀ ਸ਼ੂਟਿੰਗ ਦਾ ਉਹ ਇੰਤਜ਼ਾਰ ਕਰ ਰਹੀ ਹੈ | ਬਾਲੀਵੁੱਡ ਦੀ ਚੁਲਬੁਲੀ ਤੇ ਆਕਰਸ਼ਕ ਸਟਾਰ ਨਾਇਕਾ ਅਨੰਨਿਆ ਪਾਂਡੇ ਜਿਹੜਾ ਵੀ ਪਹਿਰਾਵਾ ਪਹਿਨਦੀ ਹੈ, ਉਹੀ ਉਸ 'ਤੇ ਪੂਰਾ ਜਚਦਾ ਹੈ | ਫੈਸ਼ਨ ਡਿਜ਼ਾਈਨਰ ਗੌਰਵ ਗੁਪਤਾ ਨਾਲ ਅੱਜਕਲ੍ਹ ਅਨੰਨਿਆ ਦੀ ਖੂਬ ਬਣਦੀ ਹੈ ਤੇ ਉਹ ਵੀ ਅਨੰਨਿਆ ਲਈ ਖਾਸ ਪਹਿਰਾਵੇ ਡਿਜ਼ਾਈਨ ਕਰਦਾ ਹੈ | 2600 ਤੋਂ ਜ਼ਿਆਦਾ ਫੁੱਲਾਂ ਦੀਆਂ ਪੰਖੜੀਆਂ ਅਨੰਨਿਆ ਦੇ ਨਵੇਂ ਲਹਿੰਗੇ 'ਤੇ ਲੱਗੀਆਂ ਨੇ ਜਿਹੜਾ ਚਿੱਟੇ ਰੰਗ ਦਾ ਹੈ | ਡਾਈਮੈਨਸ਼ਨ ਕਮੇਲੀਆ ਨਾਮਕ ਫੁੱਲ ਨੇ ਜਿਨ੍ਹਾਂ ਦੀਆਂ ਪੰਖੜੀਆਂ ਨਾਲ ਅਪਸਰਾ ਲਗਦੀ ਅਨੰਨਿਆ ਦਾ ਲਹਿੰਗਾ ਬਣਿਆ ਹੈ ਤੇ 12 ਹਜ਼ਾਰ ਦੇ ਕਰੀਬ ਅਸਲੀ ਮੋਤੀ ਬਾਰੀਕੀ ਨਾਲ ਕਾਰੀਗਰਾਂ ਨੇ ਉਸ ਦੇ ਲਹਿੰਗੇ 'ਤੇ ਲਾਏ ਹਨ | ਕਹਿੰਦੇ ਨੇ ਕਿ 490 ਘੰਟਿਆਂ 'ਚ ਅਨੰਨਿਆ ਪਾਂਡੇ ਦਾ ਇਹ ਖਾਸ ਲਹਿੰਗਾ ਗੌਰਵ ਗੁਪਤਾ ਦੀ ਟੀਮ ਨੇ ਤਿਆਰ ਕੀਤਾ ਹੈ | ਅਸਲ ਵਿਚ ਅਨੰਨਿਆ 'ਤੇ ਇਹ ਸਭ ਜਚਦਾ ਵੀ ਖੂਬ ਹੈ ਕਿਉਂਕਿ ਉਸ ਦੀ ਫਿਟਨੈੱਸ ਗ਼ਜ਼ਬ ਹੈ, ਜਿਸ ਦਾ ਰਾਜ਼ ਤੜਕੇ ਉਠ ਕੇ ਦੋ ਗਿਲਾਸ ਕੋਸਾ ਪਾਣੀ, ਸਾਈਕਲ ਚਲਾਉਣਾ ਤੇ ਯੋਗਾ ਹੈ | 

ਇਧਰ ਤਾਜ਼ਾ ਖ਼ਬਰ ਹੋਰ ਵੀ ਹੈ ਕਿ ਅਨੰਨਿਆ ਪਾਂਡੇ ਨੇ ਆਪਣਾ ਪੌਡਕਾਸਟ ਸ਼ੁਰੂ ਕਰ ਲਿਆ ਹੈ ਜਿਸ 'ਚ ਉਹ ਮਾਨਸਿਕ ਸਿਹਤ ਸਹੀ ਰੱਖਣ ਲਈ ਵੱਖ-ਵੱਖ ਕਹਾਣੀਆਂ ਸੁਣਾਇਆ ਕਰੇਗੀ ਤੇ ਇਹ ਪੌਡਕਾਸਟ ਪੰਦਰਾਂ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ | ਇਸ ਦੌਰਾਨ ਅਨੰਨਿਆ ਨੂੰ  ਆਲੋਚਨਾ ਦਾ ਵੱਡਾ ਝਟਕਾ ਲੱਗਿਆ ਹੈ | ਭਰਤ ਨਾਟਿਯਮ ਮਾਹਿਰ ਡਾਕਟਰੀ ਦੀ ਪੜ੍ਹਾਈ ਕਰ ਕੇ ਪੀ.ਐਚ.ਡੀ. ਇਸ ਨਿ੍ਤ 'ਤੇ ਕਰ ਚੁੱਕੀ ਸ਼ੀਤਲ ਨੇ ਅਨੰਨਿਆ ਪਾਂਡੇ ਦੇ 'ਭਾਰਤ ਨਾਟਿਯਮ' 'ਤੇ ਪ੍ਰਤੀਕਰਮ ਦਿੱਤਾ ਹੈ ਕਿ ਜੇਕਰ ਨੱਚਣਾ ਨਹੀਂ ਆਉਂਦਾ ਤਾਂ ਵਿਹੜਾ ਟੇਢਾ ਨਾ ਆਖੋ | 
ਅਨੰਨਿਆ ਉਸ ਦਾ ਇਹ ਬੇਹੂਦਾ ਭਰਤ ਨਾਟਿਯਮ ਦੇਖ ਸਦੀਆਂ ਪਾਰਣੀ ਭਾਰਤ ਨਾਟਿਯਮ ਕਲਾ ਦੇ ਉਪਾਸ਼ਕ ਕੈਲਾਸ਼ ਪਰਬਤ 'ਤੇ ਰੋ ਰਹੇ ਹੋਣਗੇ ਕਿ ਉਨ੍ਹਾਂ ਦੀ ਖੋਜ ਦਾ ਕੀ ਹਾਲ ਇਸ ਕੁੜੀ ਨੇ ਕਰ ਦਿੱਤਾ ਹੈ | ਇਹ ਆਲੋਚਨਾ ਸੁਣ ਕੇ ਤਿੰਨ ਦਿਨ ਸੋਸ਼ਲ ਮੀਡੀਆ ਨਹੀਂ, ਅਨੰਨਿਆ ਨੇ ਵਰਤਿਆ ਮਤਲਬ ਕਿ ਉਹ ਜਾਣ ਗਈ ਕਿ ਹਰੇਕ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ |
 

-ਸੁਖਜੀਤ ਕੌਰ

ਪਿਛਲੀ ਖ਼ਬਰ ਨਵੀਂ ਬੰਗਾਲ ਸਰਕਾਰ ਵਿਚ ਪਹਿਲੀ ਉਪ-ਚੋਣ ਦਬਾਅ ਹੇਠ ਹਨ ਵਿਰੋਧੀ ਪਾਰਟੀਆਂ ਅਗਲੀ ਖ਼ਬਰ ਏਕਤਾ ਕਪੂਰ ਹੁਣ ਫ਼ਿਲਮ 'ਨਾਗਿਨ' ਲੈ ਕੇ ਆ ਰਹੀ ਹੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।