30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸਿਹਤ ਖ਼ਬਰਨਾਮਾ

ਸਿਹਤ ਖ਼ਬਰਨਾਮਾ

ਅਜੀਤ ਡੈਸਕ 30-10-2026

ਆਸਥਾ ਵਧਾਉਂਦੀ ਹੈ ਉਮਰ 

ਪਿਛਲੇ ਦਿਨੀਂ ਪਿਟਸਬਰਗ ਵਿਚ ਕੁਝ ਵਿਅਕਤੀਆਂ ਦੇ ਜੀਵਨ 'ਤੇ ਅਧਿਐਨ ਕੀਤਾ ਗਿਆ | ਇਸ ਵਿਚ ਇਹ ਦੇਖਿਆ ਗਿਆ ਕਿ ਕਿਹੜੇ ਲੋਕ ਜ਼ਿਆਦਾ ਜਿਊਾਦੇ ਹਨ | ਇਸ ਅਧਿਐਨ ਵਿਚ ਲੋਕਾਂ ਨੂੰ  ਦੋ ਸਮੂਹਾਂ ਵਿਚ ਵੰਡਿਆ ਗਿਆ | ਇਕ ਸਮੂਹ ਉਨ੍ਹਾਂ ਵਿਅਕਤੀਆਂ ਦਾ ਸੀ, ਜੋ ਰੋਜ਼ਾਨਾ ਕਸਰਤ ਕਰਦੇ ਸਨ,  ਦੂਜਾ ਸਮੂਹ ਹਰ ਰੋਜ਼ ਕਿਸੇ ਧਾਰਮਿਕ ਥਾਂ 'ਤੇ ਜਾਣ ਵਾਲੇ ਵਿਅਕਤੀਆਂ ਦਾ ਸੀ | ਖੋਜ ਤੋਂ ਪਤਾ ਲੱਗਿਆ ਕਿ ਜੋ ਲੋਕ ਹਰ ਰੋਜ਼ ਪੂਜਾ-ਪਾਠ ਵਿਚ ਆਪਣਾ ਕੁਝ ਸਮਾਂ ਬਤੀਤ ਕਰਦੇ ਹਨ, ਉਹ ਆਪਣੀ ਉਮਰ ਤੋਂ 2 ਤੋਂ 5 ਸਾਲ ਜ਼ਿਆਦਾ ਜਿਊਾਦੇ ਹਨ | ਇਸ ਦਾ ਕਾਰਨ ਹੈ ਵਿਸ਼ਵਾਸ | ਜਦੋਂ ਲੋਕਾਂ ਨੂੰ  ਕਿਸੇ ਚੀਜ਼ 'ਤੇ ਭਰੋਸਾ ਹੁੰਦਾ ਹੈ ਤਾਂ ਉਹ ਸਾਕਾਰਾਤਮਿਕ ਸੋਚਦੇ ਹਨ ਤੇ ਸਾਕਾਰਾਤਮਿਕ ਸੋਚ ਜੀਵਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ |
ਖੋਜਕਾਰਾਂ ਅਨੁਸਾਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਤੁਸੀਂ ਕਸਰਤ ਨੂੰ  ਛੱਡ ਕੇ ਧਾਰਮਿਕ ਥਾਵਾਂ 'ਤੇ ਜਾਣ ਲੱਗੋ | ਜੇਕਰ ਤੁਸੀਂ ਅਧਿਆਤਮਿਕ ਹੋ ਅਤੇ ਤੁਹਾਡੇ ਅੰਦਰ ਧਾਰਮਿਕ ਭਾਵਨਾਵਾਂ ਹਨ ਤਾਂ ਤੁਹਾਨੂੰ ਕੁਝ ਸਮਾਂ ਧਾਰਮਿਕ ਥਾਂ 'ਤੇ ਜ਼ਰੂਰ ਜਾਣਾ ਚਾਹੀਦਾ ਹੈ |
ਸਿਹਤਮੰਦ ਹੈ ਸ਼ਿਮਲਾ ਮਿਰਚ
'ਇਕ ਸੇਬ ਰੋਜ਼ ਖਾਓ', ਡਾਕਟਰ ਨੂੰ  ਦੂਰ ਭਜਾਓ', ਇਹ ਵਾਕ ਤਾਂ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਪਰ ਕੀ ਕਦੀ ਤੁਸੀਂ ਲਾਲ ਸ਼ਿਮਲਾ ਮਿਰਚ ਬਾਰੇ ਇਸ ਤਰ੍ਹਾਂ ਸੁਣਿਆ ਹੈ | ਭੋਜਨ ਮਾਹਿਰਾਂ ਅਨੁਸਾਰ ਇਸ ਵਿਚ ਵਿਟਾਮਿਨ ਸੀ, ਏ, ਈ ਆਦਿ ਭਰਪੂਰ ਮਾਤਰਾ ਵਿਚ ਹੁੰਦੇ ਹਨ | ਇਸ ਤੋਂ ਇਲਾਵਾ ਕੈਲਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਵੀ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ | ਇਸ ਵਿਚਲੇ ਵਿਟਾਮਿਨ ਅਤੇ ਖਣਿਜ ਪਦਾਰਥਾਂ ਦਾ ਇਹ ਸੰਗਮ ਘਰੇਲੂ ਦਵਾਈ ਦੇ ਰੂਪ ਵਿਚ ਕੰਮ ਕਰਦਾ ਹੈ | ਇਹ ਬਲੱਡ ਪ੍ਰੈਸ਼ਰ ਨੂੰ  ਸੰਤੁਲਿਤ ਰੱਖਦੀ ਹੈ, ਕੋਲੈਸਟ੍ਰੋਲ ਨੂੰ  ਘਟਾਉਂਦੀ ਹੈ, ਇਸ ਲਈ ਇਹ ਦਿਲ ਦੇ ਰੋਗੀਆਂ ਲਈ ਬਹੁਤ ਲਾਭਕਾਰੀ ਹੈ | ਇਹ ਖੂਨ ਨੂੰ  ਪਤਲਾ ਕਰਦੀ ਹੈ ਅਤੇ ਨਾੜੀਆਂ 'ਚ ਥੱਕਿਆਂ ਦੇ ਜਮਾਅ ਨੂੰ  ਦੂਰ ਕਰਨ ਵਿਚ ਸਹਾਇਕ ਹੈ, ਇਸ ਤਰ੍ਹਾਂ ਇਹ ਬ੍ਰੋਂਕਾਈਟਸ ਵਿਚ ਕਾਫ਼ੀ ਲਾਹੇਵੰਦ ਮੰਨੀ ਜਾਂਦੀ ਹੈ | ਇਸ ਵਿਚ ਸਥਿਤ ਕੈਲਸ਼ੀਅਮ ਹੱਡੀਆਂ ਨੂੰ  ਮਜ਼ਬੂਤ ਬਣਾਉਂਦਾ ਹੈ | ਇਹੀ ਨਹੀਂ, ਇਹ ਵਾਲ ਝੜਨ ਦੀ ਸਮੱਸਿਆ ਨੂੰ  ਵੀ ਕਾਫ਼ੀ ਹੱਦ ਤੱਕ ਘੱਟ ਕਰਦੀ ਹੈ | ਹੋਮਿਓਪੈਥੀ ਵਿਚ ਇਸ ਨੂੰ  ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ | ਏਨੇ ਸਾਰੇ ਗੁਣਾਂ ਦੇ ਬਾਵਜੂਦ ਡਾਕਟਰਾਂ ਦਾ ਕਹਿਣਾ ਹੈ ਕਿ ਬਵਾਸੀਰ ਅਤੇ ਗੈਸਟਿ੍ਕ ਅਲਸਰ ਦੇ ਰੋਗੀਆਂ ਨੂੰ  ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ |

ਪਿਛਲੀ ਖ਼ਬਰ ਰੋਗ ਪ੍ਰਤੀਰੋਧੀ ਸ਼ਕਤੀ ਵਧਾਉਣ ਦੇ ਕੁਝ ਨੁਕਤੇ ਅਗਲੀ ਖ਼ਬਰ #LIVE : Gurdwara Bangla Sahib Delhi ਤੋਂ Gurbani Vichar ਦਾ ਸਿੱਧਾ ਪ੍ਰਸਾਰਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।