02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਇੰਝ ਜੀਓ ਭਰਪੂਰ ਜ਼ਿੰਦਗੀ ਨੂੰ

ਇੰਝ ਜੀਓ ਭਰਪੂਰ ਜ਼ਿੰਦਗੀ ਨੂੰ

ਅਜੀਤ ਡੈਸਕ 02-10-2026

ਆਪਣੇ-ਆਪ ਨੂੰ  ਕਦੀ-ਕਦਾਈਾ ਇਹ ਅਹਿਸਾਸ ਜ਼ਰੂਰ ਕਰਾਉਂਦੇ ਰਹੋ ਕਿ ਤੁਹਾਡੇ ਅੰਦਰ ਇਕ ਬੇਜਾਨ ਜਿਹੀ ਮੂਰਤ ਨਹੀਂ, ਸਗੋਂ ਇਕ ਹੱਸਦਾ, ਮੁਸਕਰਾਉਂਦਾ ਵਿਅਕਤੀ ਹੈ | ਜੇਕਰ ਤੁਸੀਂ ਖ਼ੁਦ ਹੀ ਆਪਣੇ-ਆਪ ਨਾਲ ਨਾਰਾਜ਼ ਹੋ ਜਾਓਗੇ ਅਤੇ ਜ਼ਿੰਦਗੀ ਨੂੰ  ਸਿਰਫ਼ ਜਿਊਣ ਲਈ ਜੀਓਗੇ, ਤਾਂ ਤੁਹਾਡੇ ਤੇ ਹੋਰ ਬੇਜਾਨ ਚੀਜ਼ਾਂ ਵਿਚ ਕੀ ਫ਼ਰਕ ਹੋਵੇਗਾ?
ਜ਼ਿੰਦਗੀ ਨੂੰ  ਮਹਿਸੂਸ ਕਰੋ
ਇਕ ਇਸ ਤਰ੍ਹਾਂ ਦੀ ਚੀਜ਼ ਛੇਤੀ ਨਾਲ ਦਿਮਾਗ਼ ਵਿਚ ਲਿਆਓ, ਜਿਸ ਕਰਕੇ ਤੁਸੀਂ ਬਹੁਤ ਜ਼ਿਆਦਾ ਆਨੰਦ ਮਾਣਿਆ ਸੀ | ਉਸ ਨੂੰ  ਫਿਰ ਤੋਂ ਦੁਹਰਾਓ ਅਤੇ ਫਿਰ ਦੇਖੋ ਮਜ਼ਾ | ਕਦੀ ਵੀ ਆਪਣੇ ਅੰਦਰ ਪ੍ਰੌੜ੍ਹਤਾ ਨਾ ਲਿਆਓ | ਇਹ ਸੋਚੋ ਕਿ ਤੁਸੀਂ ਇਕ ਨੰਨ੍ਹੇ ਬੱਚੇ ਹੋ | ਹਰ ਇਨਸਾਨ ਅੰਦਰ ਕਿਤੇ ਨਾ ਕਿਤੇ ਇਕ ਬੱਚਾ ਲੁਕਿਆ ਹੁੰਦਾ ਹੈ ਅਤੇ ਬੱਚਾ ਬਣ ਕੇ ਮਹਿਸੂਸ ਕਰੋ ਜ਼ਿੰਦਗੀ ਨੂੰ  |
ਅੱਗੇ ਵੱਲ ਵਧਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹੋ | ਮੰਜ਼ਿਲ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਮਿਲ ਜਾਵੇਗੀ | ਕਿਸੇ ਇਸ ਤਰ੍ਹਾਂ ਦੇ ਇਨਸਾਨ ਦੀ ਸੰਗਤ ਵਿਚ ਇਕ ਦਿਨ ਬਿਤਾਓ, ਜਿਸ ਨੂੰ  ਤੁਸੀਂ ਬਹੁਤ ਸਾਲਾਂ ਤੋਂ ਮਿਲਣਾ ਤਾਂ ਚਾਹ ਰਹੇ ਸੀ ਪਰ ਤਣਾਅ ਕਾਰਨ ਮਿਲ ਨਹੀਂ ਰਹੇ ਸੀ | ਸਿਰਫ਼ ਇਸ ਤਣਾਅ ਵਿਚ ਦਿਨ ਨਾ ਗੁਜ਼ਾਰ ਦਿਓ ਕਿ 'ਹਾਏ ਮੈਂ ਤਾਂ ਇਹ ਕੰਮ ਕਰ ਨਹੀਂ ਸਕਿਆ ਅਤੇ ਸਮਾਂ ਤਾਂ ਨਿਕਲ ਗਿਆ |' ਯਾਦ ਰੱਖੋ ਸਮਾਂ ਕਿਸੇ ਲਈ ਰੁਕਦਾ ਨਹੀਂ ਹੈ | ਉਸ ਨੂੰ  ਮੁੱਠੀ ਵਿਚ ਬੰਦ ਕਰਕੇ ਉਸ ਦੀ ਸਹੀ ਵਰਤੋਂ ਸਿਰਫ਼ ਤੁਹਾਡੇ ਹੱਥ ਵਿਚ ਹੈ |
ਜ਼ਿੰਦਗੀ ਦੇ ਟੀਚੇ ਬਣਾਓ
ਜ਼ਿੰਦਗੀ ਵਿਚ ਟੀਚਾ ਨਿਰਧਾਰਿਤ ਕਰਨ ਨਾਲ ਹੀ ਤੁਹਾਡੇ ਅੰਦਰ ਆਤਮ ਬਲ ਵਧੇਗਾ | ਬਿਨਾਂ ਟੀਚੇ ਨੂੰ  ਨਿਰਧਾਰਿਤ ਕੀਤੇ ਉਸ ਨੂੰ  ਹਾਸਿਲ ਕਰਨ ਦੀ ਕੋਸ਼ਿਸ਼ ਉਂਝ ਹੀ ਹੈ ਜਿਵੇਂ ਰੇਗਿਸਤਾਨ ਵਿਚ ਪਾਣੀ ਦੀ ਭਾਲ ਕਰਨੀ |
ਆਪਣੇ ਟੀਚੇ ਨੂੰ  ਤੈਅ ਕਰਨ ਤੋਂ ਪਹਿਲਾਂ ਇਹ ਜ਼ਰੂਰ ਦੇਖੋ ਕਿ ਕੀ ਉਹ ਅਸਲੀਅਤ ਹੈ | ਇਕ ਹਫ਼ਤੇ ਵਿਚ ਦੋ ਕਿੱਲੋ ਵਜ਼ਨ ਘਟਾਉਣ ਦਾ ਟੀਚਾ ਤੈਅ ਕਰਨਾ ਮੂਰਖਤਾ ਹੈ | ਇਸ ਤਰ੍ਹਾਂ ਦੇ ਟੀਚੇ ਦੇ ਪੂਰਾ ਨਾ ਹੋਣ 'ਤੇ ਤੁਹਾਨੂੰ ਨਿਰਾਸ਼ਾ ਹੱਥ ਲੱਗੇਗੀ |
ਆਪਣੇ-ਆਪ ਨੂੰ  ਇਹ ਕਹਿਣਾ ਕਿ ਮੈਂ ਆਪਣੇ ਟੀਚੇ ਨੂੰ  ਸ਼ੁਰੂ ਨਹੀਂ ਕਰ ਪਾ ਰਿਹਾ ਹਾਂ, ਕਾਇਰਤਾ ਹੈ | ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਤੁਹਾਡੇ ਵਿਚ ਆਤਮ-ਵਿਸ਼ਵਾਸ ਦੀ ਕਮੀ ਹੈ | ਆਪਣੇ-ਆਪ ਨੂੰ  ਖ਼ੁਦ ਹਿੰਮਤ ਦਿਓ ਅਤੇ ਆਪਣੇ ਵਿਚ ਅੱਗੇ ਵਧਣ ਦੀ ਹਿੰਮਤ ਲਿਆਓ | ਜੇਕਰ ਤੁਸੀਂ ਸਮਝਦੇ ਹੋ ਕਿ ਤੁਹਾਡੇ ਟੀਚੇ ਦੇ ਅੱਗੇ ਤੁਹਾਡੀ ਇਹ ਸੋਚ ਆ ਰਹੀ ਹੈ ਕਿ ਹੋਰ ਸਭ ਤੁਹਾਡੇ ਤੋਂ ਬਿਹਤਰ ਹਨ ਤਾਂ ਇਸ ਵਿਚਾਰ ਨੂੰ  ਮਨ 'ਚੋਂ ਕੱਢ ਦਿਓ | ਜੇਕਰ ਤੁਹਾਡਾ ਰੰਗ ਸਾਂਵਲਾ ਜਾਂ ਕਾਲਾ ਹੈ ਤਾਂ ਵੀ ਤੁਸੀਂ ਹਜ਼ਾਰਾਂ ਗੋਰੇ ਰੰਗ ਦੇ ਲੋਕਾਂ ਤੋਂ ਬਿਹਤਰ ਹੋ ਸਕਦੇ ਹੋ | ਜੇਕਰ ਤੁਸੀਂ ਬਹੁਤ ਪਤਲੇ ਹੋ ਅਤੇ ਹੋਣਾ ਚਾਹੁੰਦੇ ਹੋ ਫਿਰ ਤਾਂ ਬਸ ਚਿੰਤਾ ਛੱਡੋ ਅਤੇ ਅਪਣਾਓ ਇਨ੍ਹਾਂ ਨੁਕਤਿਆਂ ਨੂੰ  ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਵੀ ਬਣ ਸਕਦੇ ਹੋ ਹੋਰਾਂ ਦੀ ਤਰ੍ਹਾਂ ਆਤਮ-ਵਿਸ਼ਵਾਸ ਨਾਲ ਭਰਪੂਰ ਅਤੇ ਆਪਣੇ ਟੀਚੇ ਵੱਲ ਅੱਗੇ ਵਧ ਸਕਦੇ ਹੋ |
ਨਮਕ ਵਾਲੇ ਖਾਣੇ ਨੂੰ  ਛੱਡੋ : ਜੇਕਰ ਤੁਸੀਂ ਖਾਂਦੇ ਹੀ ਆਪਣੇ ਅੰਦਰ ਇਕ ਭਾਰੀਪਨ ਜਿਹਾ ਮਹਿਸੂਸ ਕਰ ਰਹੇ ਹੋ ਤਾਂ ਇਸ ਦਾ ਮਤਲਬ ਹੈ ਖਾਣੇ ਵਿਚ ਮੌਜੂਦ ਨਮਕ ਤੁਹਾਨੂੰ ਸਹੀ ਨਹੀਂ ਬੈਠ ਰਿਹਾ | ਝਟ ਉਸ ਦੀ ਮਾਤਰਾ ਆਪਣੇ ਖਾਣੇ ਵਿਚ ਘੱਟ ਕਰੋ | ਜੇਕਰ ਤੁਸੀਂ ਕਿਤੇ ਬਾਹਰ ਵੀ ਖਾਣਾ ਖਾ ਰਹੇ ਹੋ ਤਾਂ ਰੈਸਤਰਾਂ ਦੇ ਮਾਲਕ ਨੂੰ  ਕਹਿ ਕੇ ਘੱਟ ਨਮਕ ਦਾ ਖਾਣਾ ਲੈ ਸਕਦੇ ਹੋ | ਜੇਕਰ ਤੁਸੀਂ ਫਿਰ ਵੀ ਆਪਣੇ ਨਮਕ ਖਾਣ ਦੀ ਇੱਛਾ ਨੂੰ  ਨਹੀਂ ਦਬਾਅ ਰਹੇ ਹੋ ਤਾਂ ਨਾਲ ਬਹੁਤ ਸਾਰਾ ਪਾਣੀ ਪੀਓ | ਜ਼ਿਆਦਾਤਰ ਫ਼ਿਲਮ ਸਨਅਤ ਦੀਆਂ ਹੀਰੋਇਨਾਂ ਪਾਣੀ ਨੂੰ  ਹੀ ਸਭ ਤੋਂ ਚੰਗਾ ਖ਼ੂਹਬਸੂਰਤੀ ਦਾ ਉਪਾਅ ਮੰਨਦੀਆਂ ਹਨ |
ਖਾਣੇ ਦਾ ਸਮਾਂ ਪੱਕਾ ਕਰੋ : ਜੇਕਰ ਤੁਸੀਂ ਇਨ੍ਹਾਂ 24 ਘੰਟਿਆਂ ਵਿਚ ਆਪਣੇ ਖਾਣ-ਪੀਣ ਵੱਲ ਧਿਆਨ ਨਹੀਂ ਦਿੰਦੇ ਤਾਂ ਤੁਸੀਂ ਜ਼ਰੂਰ ਆਪਣੀ ਸਿਹਤ ਨਾਲ ਬੇਇਨਸਾਫ਼ੀ ਕਰ ਰਹੇ ਹੋ | ਦੁਪਹਿਰ ਅਤੇ ਰਾਤ ਦੇ ਖਾਣੇ ਵਿਚ ਛੇ ਘੰਟਿਆਂ ਦਾ ਵਕਫ਼ਾ ਹੋਣਾ ਚਾਹੀਦਾ ਹੈ | ਵਿਚਾਲੇ ਤਿੰਨ ਘੰਟੇ ਦੇ ਵਕਫ਼ੇ ਵਿਚ ਫਲ, ਭੁੱਜੇ ਛੋਲੇ ਖਾ ਸਕਦੇ ਹੋ ਜਾਂ ਚਾਹ ਕੌਫ਼ੀ ਦੇ ਨਾਲ-ਨਾਲ ਮੈਰੀ ਬਿਸਕੁਟ ਵੀ ਲੈ ਸਕਦੇ ਹੋ | ਇਹ ਸੁਚਾਰੂ ਰੂਪ ਵਿਚ ਚੱਲਣਾ ਚਾਹੀਦਾ ਹੈ | ਦਿਨ ਵਿਚ ਇਕ ਵਾਰ ਦਾ ਖਾਣਾ ਰੁਝੇਵੇਂ ਕਾਰਨ ਛੱਡਣ ਵਾਲੇ ਲੋਕ ਅਸਲ ਵਿਚ 'ਆਲਸੀ' ਵਿਹਾਰ ਦੇ ਹੁੰਦੇ ਹਨ | ਦਿਨ ਦੇ ਖਾਣੇ ਤੋਂ ਬਾਅਦ 20 ਮਿੰਟ ਦੀ ਝਪਕੀ ਲੈਂਦਿਆਂ ਹੀ ਤੁਹਾਡਾ ਸਰੀਰ ਤਾਜ਼ਗੀ ਨਾਲ ਭਰਪੂਰ ਹੋ ਜਾਂਦਾ ਹੈ | ਬਾਕੀ ਅੱਧੇ ਦਿਨ ਲਈ ਤੁਹਾਨੂੰ ਤਿਆਰ ਵੀ ਕਰਦੀ ਹੈ ਇਹ 'ਨੰਨ੍ਹੀ ਝਪਕੀ' | ਰਾਤ ਨੂੰ  ਖਾਣੇ ਤੋਂ ਬਾਅਦ ਅੱਧਾ ਘੰਟਾ ਟਹਿਲਣਾ ਤੁਹਾਨੂੰ ਨੀਂਦ ਦੀਆਂ ਵਾਦੀਆਂ ਵਿਚ ਲੈ ਜਾਣ ਵਿਚ ਸਹਾਇਤਾ ਕਰੇਗਾ |
ਜੇਕਰ ਹੋ ਵਾਰ-ਵਾਰ ਦੀ ਥਕਾਵਟ ਤੋਂ ਪੀੜਤ : ਥੋੜ੍ਹਾ ਜਿਹਾ ਕੰਮ ਕਰਦਿਆਂ ਹੀ ਥੱਕ ਜਾਣ ਵਾਲੇ ਵਿਅਕਤੀ ਦੇ ਅੰਦਰ ਲੋਹ ਤੱਤਾਂ ਦੀ ਬੇਹੱਦ ਕਮੀ ਹੁੰਦੀ ਹੈ | ਇਸ ਤਰ੍ਹਾਂ ਦੇ ਲੋਕਾਂ ਵਿਚ 'ਡੀਹਾਈਡੇਸ਼ਨ' ਜਾਂ ਪਾਣੀ ਦੀ ਕਮੀ ਥਕਾਵਟ ਦਾ ਕਾਰਨ ਹੋ ਸਕਦੀ ਹੈ | ਆਇਰਨ ਦੀ ਕਮੀ ਨੂੰ  ਪੂਰਾ ਕਰਨ ਲਈ ਤੁਹਾਨੂੰ ਜ਼ਰੂਰਤ ਹੈ ਹਰੀਆਂ ਸਬਜ਼ੀਆਂ ਖਾਣ ਦੀ | ਜੇਕਰ ਤੁਸੀਂ ਲਗਾਤਾਰ ਕਿਸੇ ਖਾਣੇ ਵਿਚ ਹਰੀ ਸਬਜ਼ੀ ਨੂੰ  ਸ਼ਾਮਿਲ ਕਰਦੇ ਹੋ ਤਾਂ ਤੁਹਡੇ ਸਰੀਰ ਵਿਚ ਲੋਹ ਤੱਤਾਂ ਦੀ ਕਮੀ ਨਹੀਂ ਹੋਵੇਗੀ ਅਤੇ ਤੁਸੀਂ ਵਾਰ-ਵਾਰ ਦੀ ਥਕਾਵਟ ਤੋਂ ਵੀ ਪੀੜਤ ਨਹੀਂ ਹੋਵੋਗੇ |
ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰੋ : ਇਥੇ ਅਸੀਂ ਸਿਰਫ਼ ਸ਼ਰਾਬ ਜਾਂ ਹੋਰ ਨਸ਼ੀਲੀਆਂ ਚੀਜ਼ਾਂ ਦਾ ਜ਼ਿਕਰ ਨਹੀਂ ਕਰ ਰਹੇ ਸਗੋਂ ਚਾਹ, ਕੌਫ਼ੀ ਇਸ ਤਰ੍ਹਾਂ ਦੇ ਹੀ ਦੋ ਨਸ਼ੇ ਹਨ, ਜੋ ਲੁਕੇ ਰੂਪ ਵਿਚ ਸਾਡੇ ਲਈ ਨੁਕਸਾਨਦਾਇਕ ਹੁੰਦੇ ਹਨ |
ਕੌਫ਼ੀ ਭਾਵੇਂ ਹੀ ਸਾਡੇ ਸੋਚਣ ਦੀ ਤਾਕਤ ਨੂੰ  ਵਧਾਵੇ, ਸਾਡੇ ਖ਼ਰਾਬ ਮੂਡ ਨੂੰ  ਚੰਗੇ ਵਿਚ ਬਦਲਣ ਦੀ ਕੋਸ਼ਿਸ਼ ਕਰੋ ਪਰ ਇਹ ਸਭ ਕੁਝ ਸਮੇਂ ਲਈ ਹੁੰਦਾ ਹੈ, ਕਿਉਂਕਿ ਲੰਮੇ ਸਮੇਂ ਤੱਕ ਕੌਫੀ 'ਤੇ ਨਿਰਭਰ ਹੋਏ ਲੋਕਾਂ ਲਈ ਕੌਫ਼ੀ ਵਿਚ ਕੈਫ਼ੀਨ ਨਾਮੀ ਪਦਾਰਥ ਸਿਹਤ ਲਈ ਕਾਫ਼ੀ ਨੁਕਸਾਨਦਾਈ ਹੁੰਦਾ ਹੈ |
ਸਿਰਫ਼ ਕੌਫ਼ੀ ਵਿਚ ਹੀ ਨਹੀਂ, ਸਗੋਂ ਬਾਜ਼ਾਰ ਵਿਚ ਉਪਲਬਧ ਚਾਕਲੇਟ ਤੇ ਕੌਫ਼ੀ ਆਈਸਕ੍ਰੀਮ ਵਿਚ ਵੀ ਕੈਫ਼ੀਨ ਨਾਮੀ ਪਦਾਰਥ ਲੁਕਿਆ ਹੁੰਦਾ ਹੈ | ਇਸ ਲਈ ਆਪਣੇ ਸਰੀਰ ਨੂੰ  ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਹਮੇਸ਼ਾ ਦੂਰ ਰੱਖੋ |
ਕਹਿੰਦੇ ਹਨ ਕਿ 'ਖਾਲੀ ਦਿਮਾਗ਼ ਸ਼ੈਤਾਨ ਦਾ ਘਰ' | ਜੇਕਰ ਤੁਸੀਂ ਕਿਸੇ ਕਾਰਨ ਘਰ 'ਚ ਬੈਠੇ ਹੋ ਤਾਂ ਇਸ ਦੀ ਸਹੀ ਵਰਤੋਂ ਤੁਸੀਂ ਕਿਸੇ ਚੰਗੇ ਕੰਮ ਲਈ ਕਰ ਸਕਦੇ ਹੋ, ਜਿਵੇਂ ਕਿਸੇ ਬੇਸਹਾਰਾ ਕੇਂਦਰ ਜਾਂ ਗ਼ਰੀਬ ਬੱਚਿਆਂ ਦੇ ਸਕੂਲ ਵਿਚ ਜਾ ਕੇ ਉਨ੍ਹਾਂ ਦੀ ਖ਼ੁਦ ਹਰ ਸੰਭਵ ਮਦਦ ਕਰੋ | ਆਪਣੇ ਆਲੇ-ਦੁਆਲੇ ਦੀ ਗੰਦਗੀ ਨੂੰ  ਸਾਫ਼ ਕਰਵਾਉਣ ਦਾ ਜ਼ਿੰਮਾ ਲਓ | ਜ਼ਿੰਦਗੀ ਨੂੰ  ਨਿਰਸਵਾਰਥ ਜਿਊਣ ਦਾ ਸਵਾਦ ਲਓ | ਕਿੰਨੀ ਅਨੋਖੀ ਖੁਸ਼ੀ ਹਾਸਿਲ ਹੋਵੇਗੀ ਤੁਹਾਨੂੰ |
ਆਪਣੇ ਦਿਮਾਗ਼ ਵਿਚ ਆਏ ਨਾਂਹਪੱਖੀ ਜਾਂ ਨਕਾਰਾਤਮਿਕ ਵਿਚਾਰ ਜਿਵੇਂ 'ਹਾਏ ਮੈਂ ਕਿੰਨਾ ਪਤਲਾ ਹਾਂ' ਜਾਂ 'ਹਾਏ ਮੇਰਾ ਮੋਟਾਪਾ ਦੇਖ ਕੇ ਤਾਂ ਮੈਂ ਸਭ ਦੇ ਗੱਲਾਂ ਕਾਰਨ ਦਾ ਕਾਰਨ ਬਣ ਗਿਆ' ਨੂੰ  ਆਪਣੇ ਅੰਦਰੋਂ ਕੱਢੋ, ਕਿਉਂਕਿ ਇਹੀ ਵਿਚਾਰ ਤਾਂ ਸਾਡੇ ਦੁੱਖ ਦਾ ਕਾਰਨ ਬਣਦੇ ਹਨ | ਕਿਸੇ ਨੂੰ  ਜਨਮ ਦਿਨ ਜਾਂ ਕਿਸੇ ਤਿਉਹਾਰ ਵਿਚ ਕੋਈ ਗਿਫ਼ਟ ਦੇ ਕੇ ਉਸ ਤੋਂ ਵੀ ਗਿਫ਼ਟ ਦੀ ਉਮੀਦ ਕਰਨਾ ਸਰਾਸਰ ਮੂਰਖਦਾ ਹੈ, ਕਿਉਂਕਿ ਉਹ ਉਮੀਦ ਜਦੋਂ ਤੁਹਾਨੂੰ ਨਾਉਮੀਦ ਕਰੇਗੀ ਤਾਂ ਉਸ ਸਮੇਂ ਤੁਹਾਡੇ ਹੱਥ ਆਵੇਗੀ ਸਿਰਫ਼ 'ਨਿਰਾਸ਼ਾ' |
ਇਸ ਛੋਟੇ ਜਿਹੇ ਜੀਵਨ ਵਿਚ ਅਸੀਂ ਕਈ ਤਰ੍ਹਾਂ ਦੇ ਪੜਾਵਾਂ ਵਿਚੋਂ ਲੰਘਦੇ ਹਾਂ | ਇਨ੍ਹਾਂ ਪੜਾਵਾਂ ਵਿਚੋਂ ਲੰਘ ਕੇ ਮੰਜ਼ਿਲ ਤੱਕ ਪਹੁੰਚਣ ਵਾਲਾ ਵਿਅਕਤੀ ਹੀ ਅਸਲ ਵਿਚ ਇਸ ਜੀਵਨ ਨੂੰ  ਜਿਊਾਦਾ ਹੈ, ਕਿਉਂਕਿ 'ਇਹੀ ਤਾਂ ਜੀਵਨ ਹੈ' |

ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ‘ ਸਮੂਹ ਭਾਰਤ ਨੂੰ ਜਾਣੋਂ ’ ਮੁਕਾਬਲਾ 4 ਨੂੰ ਅਗਲੀ ਖ਼ਬਰ ਕਿਤੇ ਤੁਸੀਂ ਸਬਜ਼ੀਆਂ ਦੀ ਥਾਂ ਜ਼ਹਿਰ ਤਾਂ ਨਹੀਂ ਖਾ ਰਹੇ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।