07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਕਿਉਂ ਹੁੰਦਾ ਹੈ ਅਨੀਮੀਆ

ਕਿਉਂ ਹੁੰਦਾ ਹੈ ਅਨੀਮੀਆ

ਅਜੀਤ ਡੈਸਕ 07-08-2026

 

ਅਨੀਮੀਆ ਜਾਂ ਖੂਨ ਦੀ ਕਮੀ ਇਕ ਇਸ ਤਰ੍ਹਾਂ ਦੀ ਵਿਸ਼ੇਸ਼ ਸਰੀਰਕ ਸਥਿਤੀ ਹੈ, ਜਿਸ ਵਿਚ ਕਿਸੇ ਵਿਅਕਤੀ ਦੇ ਖੂਨ ਵਿਚ ਹੀਮੋਗਲੋਬਿਨ ਦੀ ਮਾਤਰਾ ਭਾਵ ਲਾਲ ਖੂਨ ਕੋਸ਼ਿਕਾਵਾਂ ਦੀ ਗਿਣਤੀ ਸਾਧਾਰਨ ਤੋਂ ਘੱਟ ਹੋ ਜਾਂਦੀ ਹੈ | ਹੀਮੋਗਲੋਬਿਨ ਮਨੁੱਖੀ ਖੂਨ ਦੀਆਂ ਲਾਲ ਖੂਨ ਕੋਸ਼ਿਕਾਵਾਂ ਵਿਚ ਦਾਖਲ ਹੋ ਕੇ ਉਨ੍ਹਾਂ ਨੂੰ  ਲਾਲ ਖੂਨ ਪ੍ਰਦਾਨ ਕਰਦਾ ਹੈ |

ਹੀਮੋਗਲੋਬਿਨ ਦੀ ਵਜ੍ਹਾ ਕਰਕੇ ਖੂਨ ਆਕਸੀਜਨ ਵਾਲਾ ਹੋਣ ਦੇ ਸਮਰੱਥ ਹੋ ਜਾਂਦਾ ਹੈ | ਮਰਦਾਂ ਵਿਚ ਹੀਮੋਗਲੋਬਿਨ ਦਾ ਔਸਤ ਪ੍ਰਤੀ ਡੈਸੀਲੀਟਰ 15 ਗ੍ਰਾਮ ਹੁੰਦਾ ਹੈ ਅਤੇ ਔਰਤਾਂ ਵਿਚ ਇਹ 13.5 ਗ੍ਰਾਮ ਹੁੰਦਾ ਹੈ | ਜੇਕਰ ਹੀਮੋਗਲੋਬਿਨ 2.5 ਜਾਂ 3 ਗ੍ਰਾਮ ਪ੍ਰਤੀ ਡੈਸੀਲੀਟਰ ਘੱਟ ਹੋ ਜਾਂਦਾ ਹੈ, ਤਾਂ ਕਿਹਾ ਜਾਂਦਾ ਹੈ ਕਿ ਇਸ ਵਿਅਕਤੀ ਨੂੰ  ਖੂਨ ਦੀ ਕਮੀ ਹੋ ਗਈ ਹੈ |
ਸਰੀਰ ਵਿਚ ਖੂਨ ਦੀ ਕਮੀ ਦੇ ਕਈ ਕਾਰਨ ਹਨ | ਜਿਵੇਂ ਨੁਕਸਪੂਰਨ ਖੂਨ ਦਾ ਬਣਨਾ, ਕੋਸ਼ਿਕਾਵਾਂ ਦਾ ਨਸ਼ਟ ਹੋ ਜਾਣਾ, ਸਰੀਰ ਤੋਂ ਬਹੁਤ ਸਾਰੇ ਖੂਨ ਦਾ ਨਿਕਲ ਜਾਣਾ ਆਦਿ | ਇਕ ਸਿਹਤਮੰਦ ਵਿਅਕਤੀ ਦੇ ਖੂਨ ਦਿਨ ਪ੍ਰਤੀ ਮਾਈਕ੍ਰੋਲੀਟਰ 45 ਹਜ਼ਾਰ ਲਾਲ ਕੋਸ਼ਿਕਾਵਾਂ ਨਿਕਲ ਜਾਂਦੀਆਂ ਹਨ | ਇਨ੍ਹਾਂ ਦੀ ਥਾਂ ਹੱਡੀ ਦੀ ਮੱਜਾ ਤੋਂ ਹਾਸਿਲ ਨਵੀਆਂ ਕੋਸ਼ਿਕਾਵਾਂ ਵਲੋਂ ਲੈ ਲਈ ਜਾਂਦੀ ਹੈ |
ਖੂਨ ਦੀ ਕਮੀ ਉਸ ਸਮੇਂ ਹੋ ਜਾਂਦੀ ਹੈ, ਜਦੋਂ ਖੂਨ  ਵਾਲੀਆਂ ਕੋਸ਼ਿਕਾਵਾਂ ਦੀ ਗਿਣਤੀ ਉਨ੍ਹਾਂ ਦੀ ਥਾਂ ਲੈਣ ਵਾਲੀਆਂ ਕੋਸ਼ਿਕਾਵਾਂ ਤੋਂ ਜ਼ਿਆਦਾ ਹੁੰਦੀ ਹੈ ਜਾਂ ਜਦੋਂ ਲਾਲ ਕੋਸ਼ਿਕਾਵਾਂ ਦੇ ਉਤਪਾਦਨ ਨੂੰ  ਨੁਕਸਾਨ ਪਹੁੰਚਦਾ ਹੈ |
-0-

ਪਿਛਲੀ ਖ਼ਬਰ ਸਿਹਤ ਲਈ ਅਨਮੋਲ ਹੈ ਸਰ੍ਹੋਂ ਦਾ ਤੇਲ ਅਗਲੀ ਖ਼ਬਰ ਦਿਲ ਦੇ ਰੋਗੀਆਂ ਲਈ ਚਾਹ ਦੀ ਵਰਤੋਂ ਲਾਭਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।