• ਮੂਲ : ਮਹੇਸ਼ ਕੇਸਰੀ •

ਨੇਤਾ ਜੀ ਦੇ ਕਾਫ਼ਲੇ ਦੀ ਰਫ਼ਤਾਰ ਅਤੇ ਸ਼ੋਰ ਜਦੋਂ ਕੁਝ ਘਟਿਆ ਤਾਂ ਚਾਹ ਪੀਂਦਿਆਂ ਗੋਵਿੰਦ ਨੇ ਛੋਟੂ ਤੋਂ ਪੁੱਛਿਆ, 'ਅੱਛਾ ਬੇਟਾ, ਇਹ ਦੱਸ ਇਸ ਵਾਰ ਕੌਣ ਜਿੱਤੇਗਾ? ਸਾਡਾ ਧੜਾ ਜਾਂ ਵਿਰੋਧੀ ਧੜਾ?'
ਛੋਟੂ ਨੇ ਆਪਣੇ ਖੁਰਦਰੇ ਹੱਥਾਂ ਨਾਲ ਚਾਹ ਦਾ ਗਿਲਾਸ ਚੁੱਕਦਿਆਂ ਕਿਹਾ, 'ਭਾਈ ਸਾਬ੍ਹ ਚਾਹੇ ਪੱਖ ਜਿੱਤੇ ਜਾਂ ਵਿਰੋਧੀ ਧੜਾ, ਅਸੀਂ ਅੱਜ ਵੀ ਉਥੇ ਹੀ ਹਾਂ ਜਿਥੇ ਕੱਲ੍ਹ ਸਾਂ |'
ਗੋਵਿੰਦ ਚਾਹ ਦੀ ਬਚੀ ਹੋਈ ਘੁੱਟ ਬੜੀ ਮੁਸ਼ਕਿਲ ਨਾਲ ਭਰ ਸਕਿਆ |
-ਮੋਬਾਈਲ : 94176-92015.