27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਵਾਦੀ ਤੇ ਪੌਸ਼ਟਿਕ ਦਾਲਾਂ

ਸਵਾਦੀ ਤੇ ਪੌਸ਼ਟਿਕ ਦਾਲਾਂ

ਅਜੀਤ ਡੈਸਕ 27-08-2026

 

ਲੌਕੀ ਵਾਲੀ ਦਾਲ
ਸਮੱਗਰੀ : ਇਕ ਕੌਲੀ ਮੂੰਗੀ ਦੀ ਦਾਲ, ਇਕ ਕੌਲੀ ਲੌਕੀ ਛੋਟੀ-ਛੋਟੀ ਚੌਕਾਰ ਆਕਾਰ ਵਿਚ ਕੱਟੀ ਹੋਈ, ਹਰੇ ਧਨੀਏ ਦੀਆਂ ਦੋ ਡੰਡੀਆਂ ਬਾਰੀਕ ਕੱਟੀਆਂ ਹੋਈਆਂ, ਇਕ ਵੱਡਾ ਪਿਆਜ਼, ਇਕ ਚਮਚ ਹਲਦੀ ਪਾਊਡਰ, ਇਕ ਚੌਥਾਈ ਚਮਚ ਪੰਚਫੋਰਨ (ਸੌਂਫ਼, ਰਾਈ, ਕਲੌਂਜੀ, ਜੀਰਾ, ਮੇਥੀ ਦਾ ਮਿਸ਼ਰਨ) ਦੋ ਤੇਜ਼ ਪੱਤਾ, ਦੋ ਸੁੱਕੀਆਂ ਲਾਲ ਮਿਰਚਾਂ, ਨਮਕ ਸਵਾਦ ਅਨੁਸਾਰ, ਤੇਲ ਤਿੰਨ ਵੱਡੇ ਚਮਚ |
ਵਿਧੀ : ਦਾਲ ਨੂੰ  ਧੋ ਕੇ ਭਾਂਡੇ ਵਿਚ ਰੱਖ ਲਓ | ਪ੍ਰੈੱਸ਼ਰ ਕੁੱਕਰ ਵਿਚ ਦਾਲ ਤੇ ਲੌਕੀ ਇਕੱਠੇ ਹਲਦੀ ਤੇ ਨਮਕ ਪਾ ਕੇ ਉਬਾਲਣ ਲਈ ਰੱਖੋ | ਉਬਲਣ ਤੋਂ ਬਾਅਦ ਤੜਕੇ ਦੀ ਤਿਆਰੀ ਕਰੋ | ਕੜਾਹੀ ਸੇਕ 'ਤੇ ਰੱਖੋ | ਉਸ ਵਿਚ ਤੇਲ ਗਰਮ ਕਰੋ | ਸੁੱਕੀ ਲਾਲ ਮਿਰਚ, ਤੇਜ ਪੱਤਾ, ਪੰਚਫੋਰਨ ਪਾਓ | ਜਦੋਂ ਤੜਕਣ ਲੱਗਣ ਤਾਂ ਉਸ ਵਿਚ ਪਿਆਜ ਪਾ ਦਿਓ | ਹਲਕੇ ਲਾਲ ਹੋ ਜਾਣ 'ਤੇ, ਉੱਬਲੀ ਹੋਈ ਦਾਲ ਵਿਚ ਇਸ ਨੂੰ  ਪਾ ਦਿਓ | ਹਰੇ ਧਨੀਏ ਦੀਆਂ ਪੱਤੀਆਂ ਨਾਲ ਸਜਾ ਕੇ ਚੌਲਾਂ ਦੇ ਪੇਸ਼ ਕਰੋ |
ਪਾਲਕ ਵਾਲੀ ਦਾਲ
ਸਮੱਗਰੀ : ਇਕ ਕੌਲੀ ਛੋਲਿਆਂ ਦੀ ਦਾਲ, ਇਕਕੌਲੀ ਪਾਲਕ ਬਾਰੀਕ ਕੱਟੀ ਹੋਈ, ਇਕ ਵੱਡਾ ਟਮਾਟਰ ਬਾਰੀਕ ਕੱਟਿਆ ਹੋਇਆ, ਅੱਧਾ ਚਮਚ ਲਸਣ ਦਾ ਪੇਸਟ, ਇਕ ਚੌਥਾਈ ਚਮਚ ਅਦਰਕ ਦਾ ਪੇਸਟ, ਇਕ ਵੱਡਾ ਚਮਚ ਪਿਆਜ਼ ਬਾਰੀਕ ਕੱਟਿਆ ਹੋਇਆ, ਹਰਾ ਧਨੀਏ ਦੀਆਂ ਪੱਤੀਆਂ ਬਾਰੀਕ ਕੱਟੀਆਂ ਹੋਈਆਂ, ਜੀਰਾ ਪਾਊਡਰ ਅੱਧਾ ਚਮਚ, ਹਲਦੀ ਪਾਊਡਰ ਅੱਧਾ ਚਮਚ, ਸਾਬਤ ਜੀਰਾ ਇਕ ਚੌਥਾਈ ਚਮਚ, ਦੋ ਸੁੱਕੀਆਂ ਲਾਲ ਮਿਰਚਾਂ, ਨਮਕ ਸਵਾਦ ਅਨੁਸਾਰ, ਤੇਲ ਤਿੰਨ ਵੱਡੇ ਚਮਚ, ਇਕ ਛੋਟਾ ਚਮਚ ਘਿਓ |
ਵਿਧੀ : ਛੋਲਿਆਂ ਦੀ ਦਾਲ ਨੂੰ  ਧੋ ਕੇ ਇਕ ਘੰਟੇ ਲਈ ਭਿਉਣ ਲਈ ਛੱਡ ਦਿਓ | ਪ੍ਰੈੱਸ਼ਰ ਕੁੱਕਰ ਵਿਚ ਤੇਲ ਗਰਮ ਕਰੋ | ਸਾਬਤ ਜੀਰਾ ਤੇ ਸੁੱਕੀ ਲਾਲ ਮਿਰਚ ਪਾਓ | ਚਟਕਣ ਤੋਂ ਬਾਅਦ ਇਸ ਵਿਚ ਪਿਆਜ ਸੁਨਹਿਰਾ ਹੋਣ ਤੱਕ ਭੁੰਨੋ | ਲਸਣ ਤੇ ਅਦਰਕ ਦਾ ਪੇਸਟ ਪਾਓ | ਹਲਦੀ, ਜੀਰਾ ਤੇ ਲਾਲ ਮਿਰਚ ਨੂੰ  ਚੰਗੀ ਤਰ੍ਹਾਂ ਭੁੰਨੋ | ਇਕ ਦੋ ਵਾਰ ਹਿਲਾਉਣ ਤੋਂ ਬਾਅਦ ਇਸ ਵਿਚ ਪਾਲਕ ਪਾਓ | ਦੋ ਕੌਲੀ ਪਾਣੀ ਛਾਣ ਕੇ ਉਬਾਲਣ ਲਈ ਰੱਖ ਦਿਓ | ਦਾਲ ਨੂੰ  ਜ਼ਿਆਦਾ ਦੇਰ ਤੱਕ ਨਾ ਗਲਣ ਦਿਓ, ਸੇਕ ਤੋਂ ਲਾਹ ਲਓ | ਕੁਝ ਸਮਾਂ ਭਾਫ਼ ਨਿਕਲਣ ਜਾਣ ਦੇ ਬਾਅਦ ਕੁੱਕਰ ਖੋਲ੍ਹੋ | ਪਾਣੀ ਹੋਵੇ ਤਾਂ ਇਸ ਨੂੰ  ਸੁਕਾ ਲਓ | 
ਸਹਿਜਣ ਦੀਆਂ ਫਲੀਆਂ ਅਤੇ ਅਰਹਰ ਦੀ ਦਾਲ
ਸਮੱਗਰੀ : ਇਕ ਕੌਲੀ ਅਰਹਰ ਦੀ ਦਾਲ, ਦੋ ਸਹਿਜਣ ਦੀਆਂ ਫਲੀਆਂ ਦਰਮਿਆਨੇ ਆਕਾਰ ਦੀਆਂ ਕੱਟੀਆਂ ਹੋਈਆਂ, ਇਕ ਟਮਾਟਰ, ਮਿੱਠੀ ਨਿੰਮ ਦੀਆਂ ਕੁਝ ਪੱਤੀਆਂ, ਰਾਈ ਅੱਧਾ ਚਮਚ, ਹਿੰਗ ਦੋ ਚੁਟਕੀ, ਇਕ ਵੱਡਾ ਪਿਆਜ, ਹਲਦੀ ਪਾਊਡਰ ਇਕ ਚਮਚ, ਨਮਕ ਸਵਾਦ ਅਨੁਸਾਰ, ਤੇਲ ਦੋ ਵੱਡੇ ਚਮਚ |
ਵਿਧੀ : ਪ੍ਰੈੱਸ਼ਰ ਕੁੱਕਰ ਵਿਚ ਦਾਲ ਤੇ ਸਹਿਜਣ ਦੀਆਂ ਫਲੀਆਂ ਨੂੰ  ਹਲਦੀ ਤੇ ਨਮਕ ਦੇ ਨਾਲ ਉਬਾਲਣ ਲਈ ਰੱਖੋ | ਉਬਲਣ ਤੋਂ ਬਾਅਦ ਸੇਕ ਤੋਂ ਲਾਹ ਲੋ | ਹੁਣ ਤੁਸੀਂ ਤੜਕੇ ਦੀ ਤਿਆਰੀ ਕਰੋ | ਕੜਾਹੀ ਗਰਮ ਕਰੋ ਤੇ ਤੇਲ ਪਾਓ | ਇਸ ਵਿਚ ਸੁੱਕੀ ਲਾਲ ਮਿਰਚ ਤੇ ਰਾਈ ਪਾਓ | ਚਟਕਣ ਤੋਂ ਬਾਅਦ ਉਸ ਵਿਚ ਪਿਆਜ ਤੇ ਹਿੰਗ ਪਾਓ | ਅਖੀਰ ਵਿਚ ਕੜ੍ਹੀ ਪੱਤਾ ਪਾ ਕੇ ਦਾਲ ਵਿਚ ਦਿਓ | ਇਸ ਨੂੰ  ਤੁਸੀਂ ਸਾਦੇ ਚੌਲਾਂ ਦੇ ਨਾਲ ਪਰੋਸੋ |

ਪਿਛਲੀ ਖ਼ਬਰ ਹਰ ਨਾਰੀ ਨੂੰ ਲੋੜ ਹੈ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੀ ਅਗਲੀ ਖ਼ਬਰ ਨਿਪਾਲ ’ਚ ਹੜ੍ਹਾਂ ਨਾਲ ਭਾਰੀ ਤਬਾਹੀ, 160 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।