15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਗਰਭ ਅਵਸਥਾ ਵਿਚ ਰੱਖੋ ਆਪਣਾ ਧਿਆਨ

ਗਰਭ ਅਵਸਥਾ ਵਿਚ ਰੱਖੋ ਆਪਣਾ ਧਿਆਨ

ਅਜੀਤ ਡੈਸਕ 15-10-2026

ਔਰਤਾਂ ਨੂੰ  ਗਰਭ ਅਵਸਥਾ ਵਿਚ ਖ਼ੁਦ ਵੀ ਕੁਝ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ :- ਗਰਭ ਅਵਸਥਾ ਵਿਚ ਜਿਸ ਚੀਜ਼ 'ਤੇ ਮਨ ਹੋਵੇ, ਉਸ ਨੂੰ  ਮਾਰੋ ਨਹੀਂ ਸਗੋਂ ਖਾ ਕੇ ਆਪਣੀ ਇੱਛਾ ਨੂੰ  ਤਿ੍ਪਤ ਕਰੋ | ਗਰਭ ਅਵਸਥਾ ਵਿਚ ਖਾਣ-ਪੀਣ 'ਤੇ ਕੋਈ ਪਾਬੰਦੀ ਨਾ ਰੱਖੋ |

ਗਰਭਵਤੀ ਔਰਤਾਂ ਨੂੰ  ਸਰੀਰਕ ਬਦਲਾਅ ਲਈ ਮਾਨਸਿਕ ਰੂਪ ਨਾਲ ਤਿਆਰ ਰਹਿਣਾ ਚਾਹੀਦਾ ਹੈ | ਕਦੀ-ਕਦੀ ਤਣਾਅ ਮਹਿਸੂਸ ਕਰਨ 'ਤੇ ਮਨ ਨੂੰ  ਉਥੋਂ ਹਟਾ ਕੇ ਆਪਣੀ ਰੁਚੀ ਅਨੁਸਾਰ ਖ਼ੁਦ ਨੂੰ  ਰੁੱਝੇ ਹੋਏ ਰੱਖਣ ਦੀ ਕੋਸ਼ਿਸ਼ ਕਰੋ | ਚੰਗੀਆਂ ਪੁਸਤਕਾਂ ਪੜ੍ਹੋ ਤੇ ਕਢਾਈ-ਬੁਨਾਈ 'ਤੇ ਧਿਆਨ ਦਿਓ |
ਗਰਭ ਅਵਸਥਾ ਦਾ ਆਨੰਦ ਮਾਣਨਾ ਸਿੱਖੋ | ਜੇਕਰ ਤੁਸੀਂ ਛੁੱਟੀ 'ਤੇ ਹੋ ਤਾਂ ਆਪਣੀ ਪਸੰਦੀਦਾ ਥਾਵਾਂ 'ਤੇ ਜਾਓ ਅਤੇ 'ਵਿੰਡੋ ਸ਼ਾਪਿੰਗ' ਕਰਕੇ ਸਮਾਂ ਬਿਤਾਓ | ਬਾਅਦ ਵਿਚ ਤਾਂ ਤੁਹਾਡੇ ਜੀਵਨ ਦਾ ਸਵਰੂਪ ਹੀ ਬਦਲ ਜਾਵੇਗਾ |
ਇਸ ਕਾਲ ਵਿਚ ਢਿੱਲੋਂ ਹੋਣ 'ਤੇ ਕੋਈ ਵੀ ਦਵਾਈ ਆਪਣੀ ਇੱਛਾ ਨਾਲ ਨਾ ਖਾਓ | ਕਿਸੇ ਵੀ ਤਰ੍ਹਾਂ ਦੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ | ਗਰਭ ਅਵਸਥਾ ਦੌਰਾਨ ਔਰਤਾਂ ਦਾ ਵਜ਼ਨ 10-12 ਕਿੱਲੋ ਤੱਕ ਆਮ ਵਧ ਜਾਂਦਾ ਹੈ | ਜੇਕਰ ਵਜ਼ਨ ਜ਼ਿਆਦਾ ਵਧ ਰਿਹਾ ਹੋਵੇ ਜਾਂ ਘੱਟ ਰਿਹਾ ਹੋਵੇ ਤਾਂ ਡਾਕਟਰ ਨਾਲ ਸਲਾਹ ਕਰੋ |
ਗਰਭ ਅਵਸਥਾ ਵਿਚ ਆਪਣੀ ਰੁਟੀਨ ਜਾਂਚ ਨੂੰ  ਨਜ਼ਰਅੰਦਾਜ਼ ਨਾ ਕਰੋ | ਰੁਟੀਨ ਜਾਂਚ ਦੌਰਾਨ ਕੁਝ ਸ਼ੱਕ ਹੋਣ 'ਤੇ ਡਾਕਟਰ ਨਾਲ ਤੇ ਬੇਝਿਜਕ ਹੋ ਕੇ ਪੁੱਛੋ ਅਤੇ ਮਨ ਨੂੰ  ਸੰਤੁਸ਼ਟ ਕਰੋ | ਆਪਣੇ ਬਲੱਡ ਪ੍ਰੈੱਸ਼ਰ ਦੀ ਵੀ ਲਗਾਤਾਰ ਜਾਂਚ ਕਰਵਾਓ | ਹਾਈ ਬਲੱਡ ਪ੍ਰੈੱਸ਼ਰ ਜਾਂ ਘੱਟ ਬਲੱਡ ਪ੍ਰੈੱਸ਼ਰ ਰਹਿਣ 'ਤੇ ਵਿਸ਼ੇਸ਼ ਧਿਆਨ ਦਿਓ | ਡਾਕਟਰ ਦੀ ਸਲਾਹ ਅਨੁਸਾਰ ਆਪਣੇ ਭੋਜਨ 'ਤੇ ਪੂਰਾ ਧਿਆਨ ਦਿਓ | ਸਹੀ ਭੋਜਨ ਜ਼ਰੂਰ ਖਾਓ ਜਿਸ ਵਿਚ ਕੈਲਸ਼ੀਅਮ ਤੇ ਲੋਹ ਤੱਤ ਦੀ ਮਾਤਰਾ ਸਹੀ ਰੂਪ ਨਾਲ ਹੋਵੇ | ਜ਼ਿਆਦਾ ਭਾਰੇ ਭੋਜਨ ਨਾ ਖਾਓ | ਇਸ ਨਾਲ ਅਸੁਵਿਧਾ ਹੋ ਸਕਦੀ ਹੈ | ਡਾਕਟਰ ਤੋਂ ਪੁੱਛ ਕੇ ਹਲਕੀ-ਫੁਲਕੀ ਕਸਰਤ ਕਰੋ |
ਗਰਭ ਅਵਸਥਾ ਵਿਚ ਬੱਚਿਆਂ ਦੇ ਪਾਲਣ-ਪੋਸ਼ਣ ਸੰਬੰਧੀ ਅਤੇ ਆਪਣੇ ਅਤੇ ਬੱਚੇ ਦੀ ਸਿਹਤ ਸੰਬੰਧੀ ਪੁਸਤਕਾਂ ਪੜ੍ਹੋ | ਆਪਣੇ ਸੌਣ ਦੇ ਕਮਰੇ ਵਿਚ ਸਿਹਤਮੰਦ, ਸੁੰਦਰ, ਸੁਡੌਲ ਬੱਚੇ ਦਾ ਚਿੱਤਰ, ਪੋਸਟਰ ਆਦਿ ਲਗਾਓ | ਵਾਤਾਵਰਨ ਖੁਸ਼ ਬਣਾਈ ਰੱਖੋ ਅਤੇ ਖੁਸ਼ ਰਹੋ |

ਪਿਛਲੀ ਖ਼ਬਰ ਬਦਲਦੇ ਮੌਸਮ ਵਿਚ ਚਮੜੀ ਨੂੰ ਕਿਸ ਤਰ੍ਹਾਂ ਕਰੀਏ ਤਿਆਰ ਅਗਲੀ ਖ਼ਬਰ Justice For Parwinder Jhota : ਪੋਤਿਆਂ ਨੂੰ ਘੁੱਟ ਕੇ ਪਾਈ ਗਲਵੱਕੜੀ, ਭਾਵੁਕ ਹੋਏ ਪਰਵਿੰਦਰ ਸਿੰਘ ਝੋਟਾ ਦੇ ਪਿਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।