20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਅਗਸਤ ਮਹੀਨਾ ਖ਼ਤਮ ਹੁੰਦੇ-ਹੁੰਦੇ ਕਰ ਲਓ ਇਹ ਕੰਮ...

ਅਗਸਤ ਮਹੀਨਾ ਖ਼ਤਮ ਹੁੰਦੇ-ਹੁੰਦੇ ਕਰ ਲਓ ਇਹ ਕੰਮ...

ਅਜੀਤ ਡੈਸਕ 20-08-2026

ਅਗਸਤ ਮਹੀਨੇ ਦੇ ਆਖਰੀ ਦਿਨ, ਰਸੋਈ ਬਗ਼ੀਚੀ ਵਿਚ ਅਗਲੇ ਮੌਸਮ ਦੀ ਤਿਆਰੀ ਦੇ ਸਭ ਤੋਂ ਚੰਗੇ ਦਿਨ ਹੁੰਦੇ ਹਨ | ਲਗਾਤਾਰ ਬਾਰਿਸ਼ ਨਾਲ ਮਿੱਟੀ ਵਿਚ ਨਮੀ ਵਧ ਚੁੱਕੀ ਹੁੰਦੀ ਹੈ | ਇਸ ਨਾਲ ਜਿਥੇ ਕਈ ਬੂਟਿਆਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ, ਉਥੇ ਕੁਝ ਦੀਆਂ ਪੱਤੀਆਂ 'ਤੇ ਉੱਲੀ ਸੰਕ੍ਰਮਣ ਦਾ ਖ਼ਤਰਾ ਵਧ ਜਾਂਦਾ ਹੈ | ਸਤੰਬਰ ਵਿਚ ਇਕ ਪਾਸੇ ਮੌਸਮ ਹੌਲੀ-ਹੌਲੀ ਖੁੱਲਣ ਲਗਦਾ ਹੈ ਅਤੇ ਦੂਜੇ ਪਾਸੇ ਸਰਦੀਆਂ ਵਿਚ ਆਪਣੀ ਬਹਾਰ ਬਿਖੇਰਨ ਵਾਲੀ ਜ਼ਿਆਦਾਤਰ ਸਬਜ਼ੀਆਂ ਦੀ ਬਿਜਾਈ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ | ਵਿਸ਼ੇਸ਼ ਕਰਕੇ ਹਰੀਆਂ ਪੱਤੇਦਾਰ ਅਤੇ ਜੜ੍ਹ ਵਾਲੀਆਂ ਸਬਜ਼ੀਆਂ ਦੀ ਬਿਜਾਈ ਲਈ ਇਨ੍ਹੀਂ ਦਿਨੀਂ ਮਾਹੌਲ ਹੌਲੀ-ਹੌਲੀ ਅਨੁਕੂਲ ਹੋਣ ਲਗਦਾ ਹੈ | ਇਸ ਲਈ ਅਗਸਤ ਦੇ ਆਖਰੀ ਹਫ਼ਤੇ ਵਿਚ ਜੇਕਰ ਅਸੀਂ ਥੋੜ੍ਹੀ ਜਿਹੀ ਤਿਆਰੀ ਕਰ ਲਈਏ ਤਾਂ ਅਗਲੇ ਦੋ ਮਹੀਨਿਆਂ ਵਿਚ ਭਰਪੂਰ ਸਬਜ਼ੀਆਂ ਖਾਣ ਨੂੰ  ਮਿਲਣਗੀਆਂ |
ਬੂਟਿਆਂ ਨੂੰ  ਕਿਸ ਤਰ੍ਹਾਂ ਸੰਵਾਰੀਏ : ਜਿਥੇ ਇਸ ਮੌਸਮ ਵਿਚ ਅਗਲੀ ਸਬਜ਼ੀ ਦੇ ਸੀਜ਼ਨ ਦੀਆਂ ਸਬਜ਼ੀਆਂ ਬੀਜੀਆਂ ਜਾਂਦੀਆਂ ਹਨ, ਉਥੇ ਮੀਂਹ ਵਿਚ ਬੀਜੀ ਗਈ ਸਬਜ਼ੀ ਦੀ ਇਸ ਸਮੇਂ ਚੰਗੀ ਤਰ੍ਹਾਂ ਦੇਖਭਾਲ ਕਰਕੇ ਉਸ ਨੂੰ  ਪੁਸ਼ਟ ਅਤੇ ਵਿਕਸਿਤ ਕਰਨ ਦਾ ਸਮਾਂ ਹੁੰਦਾ ਹੈ | ਇਸ ਸਮੇਂ ਬੂਟਿਆਂ ਵਿਚ ਪਾਣੀ ਦੀ ਕਮੀ ਦਾ ਬਿਲਕੁਲ ਖ਼ਤਰਾ ਨਹੀਂ ਹੁੰਦਾ ਸਗੋਂ ਦੇਰ ਤੱਕ ਉਨ੍ਹਾਂ ਦੀਆਂ ਜੜ੍ਹਾਂ ਵਿਚ ਪਾਣੀ ਭਰੇ ਰਹਿਣ ਨਾਲ ਨੁਕਸਾਨ ਹੁੰਦਾ ਹੈ | ਇਸ ਲਈ ਇਸ ਮੌਸਮ ਵਿਚ ਚਾਹੇ ਗਮਲੇ ਵਿਚ ਲੱਗੇ ਬੂਟੇ ਦੀ ਗੱਲ ਹੋਵੇ ਜਾਂ ਕਿਆਰੀਆਂ ਵਿਚ | ਉਨ੍ਹਾਂ ਦੇ ਆਲੇ-ਦੁਆਲੇ ਦਾ ਪਾਣੀ ਬਿਲਕੁਲ ਕੱਢ ਦਿਓ ਤਾਂ ਕਿ ਬੂਟਿਆਂ ਨੂੰ  ਜੜ੍ਹਾਂ ਤੱਕ ਆਕਸੀਜਨ ਮਿਲ ਸਕੇ | ਇਹੀ ਨਹੀਂ ਇਸ ਸਮੇਂ ਮੀਂਹ ਅਤੇ ਹੁੰਮਸ ਕਾਰਨ ਸਬਜ਼ੀਆਂ ਅਤੇ ਫੁੱਲਾਂ ਦੇ ਮੌਜੂਦਾ ਬੂਟਿਆਂ ਵਿਚ ਉੱਲੀ ਲੱਗੀਆਂ ਪੱਤੀਆਂ ਨੂੰ  ਤੁਰੰਤ ਹਟਾ ਦੇਣਾ ਚਾਹੀਦਾ ਕਿਉਂਕਿ ਇਹ ਬੂਟਿਆਂ ਲਈ ਬੋਝ ਬਣ ਜਾਂਦੀਆਂ ਹਨ | ਇਨ੍ਹਾਂ ਨੂੰ  ਸਾਫ਼ ਕੈਂਚੀ ਨਾਲ ਕੱਟ ਕੇ ਬਗ਼ੀਚੇ ਤੋਂ ਬਾਹਰ ਸੁੱਟ ਦਿਉ | ਇਨ੍ਹਾਂ ਨੂੰ  ਸਾਧਾਰਨ ਕੰਪੋਸਟ ਵਿਚ ਵੀ ਪਾਉਣ ਤੋਂ ਬਚੋ, ਖ਼ਾਸ ਕਰਕੇ ਜੇਕਰ ਇਨ੍ਹਾਂ ਵਿਚ ਕੋਈ ਰੋਗ ਲੱਗਿਆ ਹੋਵੇ |
ਪੁਰਾਣੇ ਬੂਟਿਆਂ ਦੀ ਕਟਾਈ : ਇਸ ਮੌਸਮ ਵਿਚ ਤੁਹਾਡੀ ਰਸੋਈ ਬਗ਼ੀਚੀ ਵਿਚ ਮੌਜੂਦ ਟਮਾਟਰ, ਮਿਰਚ, ਬੈਂਗਨ ਵਰਗੀਆਂ ਸਬਜ਼ੀਆਂ ਦੇ ਬੂਟਿਆਂ ਦੀ ਜ਼ਰੂਰਤ ਅਨੁਸਾਰ ਹਲਕੀ ਕਟਾਈ ਕੀਤੀ ਜਾ ਸਕਦੀ ਹੈ | ਬਹੁਤ ਸੰਘਣੇ ਬੂਟਿਆਂ ਅਤੇ ਜ਼ਮੀਨ ਨਾਲ ਲਗਦੇ ਪੱਤਿਆਂ ਨੂੰ  ਹਟਾ ਦੇਣ ਨਾਲ ਬੂਟਿਆਂ ਤੱਕ ਹਵਾ ਦਾ ਆਵਾਗਮਨ ਵਧ ਜਾਂਦਾ ਹੈ ਅਤੇ ਬੂਟਿਆਂ ਵਿਚ ਉੱਲੀ ਰੋਗਾਂ ਦਾ ਖ਼ਤਰਾ ਘਟਦਾ ਹੈ | ਹਾਲਾਂਕਿ ਇਕੋ ਸਮੇਂ ਬਹੁਤ ਸਾਰੀਆਂ ਟਾਹਣੀਆਂ  ਨਾ ਕੱਟੋ | ਇਸ ਦੌਰਾਨ ਅਗਸਤ ਮਹੀਨੇ ਵਿਚ ਖਾਲੀ ਹੋ ਰਹੇ ਗਮਲਿਆਂ ਅਤੇ ਕਿਆਰੀਆਂ ਨੂੰ  ਅਗਲੇ ਚੱਕਰ ਲਈ ਤਿਆਰ ਕਰਨਾ ਸ਼ੁਰੂ ਕਰ ਦਿਓ | ਸਤੰਬਰ ਵਿਚ ਮੌਸਮ ਅਤੇ ਤੁਹਾਡੇ ਖੇਤਰ ਦੇ ਤਾਪਮਾਨ ਅਨੁਸਾਰ ਪਾਲਕ, ਧਨੀਆ, ਮੇਥੀ, ਮੂਲੀ, ਗਾਜਰ ਵਰਗੀਆਂ ਫਸਲਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ, ਪਰ ਇਹ ਧਿਆਨ ਰੱਖੋ ਬੀਜ ਬੀਜਦੇ ਸਮੇਂ ਮਿੱਟੀ ਗਿੱਲੀ ਅਤੇ ਸਖ਼ਤ ਨਾ ਹੋਵੇ ਸਗੋਂ ਉਹ ਭੁਰਭੁਰੀ ਹੋਵੇ, ਨਾਲ ਹੀ ਉਸ ਵਿਚ ਕੰਪੋਸਟ ਮਿਲਿਆ ਹੋਵੇ |

 

ਪਿਛਲੀ ਖ਼ਬਰ ਪ੍ਰਵਾਸ ਦੇ ਸੁਪਨਿਆਂ ਤੋਂ ਡੇਅਰੀ ਕ੍ਰਾਂਤੀ ਤੱਕ : ਰਮਨਦੀਪ ਕੌਰ ਅਗਲੀ ਖ਼ਬਰ ਅੰਬ ਦੇ ਛਿਲਕਿਆਂ ਨਾਲ ਕੁਦਰਤੀ ਸੁੰਦਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।